Food Recipes: ਘਰ ਵਿਚ ਬਣਾਉ ਅੰਬ ਅਤੇ ਮੇਵੇ ਦੇ ਲੱਡੂ
Food Recipes: ਖਾਣ ਵਿਚ ਹੁੰਦੈ ਬਹੁਤ ਸਵਾਦ
ਸਮੱਗਰੀ: ਪੱਕੇ ਅੰਬ ਦਾ ਪਲਪ- 1 ਕੱਪ (2 ਅੰਬ ਦਾ) (600 ਗਰਾਮ), ਚੀਨੀ-3/4 ਕੱਪ (150 ਗਰਾਮ), ਬਦਾਮ- 1/2 ਕੱਪ (60 ਗਰਾਮ) (ਦਰਦਰੇ ਕੁਟੇ ਹੋਏ), ਕਾਜੂ- 1 ਕੱਪ (120 ਗਰਾਮ) (ਦਰਦਰੇ ਕੁੱਟੇ ਹੋਏ), ਖਰਬੂਜ਼ੇ ਦੇ ਬੀਜ-1/2 ਕੱਪ (50 ਗਰਾਮ), ਨਾਰੀਅਲ- 1/2 ਕੱਪ (30 ਗਰਾਮ) (ਕੱਦੂਕਸ ਕੀਤਾ ਹੋਇਆ), ਘਿਉ- 1 ਤੋਂ 2 'ਵੱਡੇ ਚਮਚ, ਇਲਾਚੀ - 5 ਤੋਂ 6 (ਦਰਦਰੀ ਕੁਟੀ ਹੋਈ)
ਬਣਾਉਣ ਦੀ ਵਿਧੀ: ਫ਼ਰਾਈਪੈਨ ਗਰਮ ਕਰ ਕੇ ਇਸ ਵਿਚ 1/2 ਛੋਟੀ ਚਮਚ ਘਿਉ ਪਾ ਦਿਉ। ਘਿਉ ਦੇ ਖੁਰਨ ਉਤੇ ਖਰਬੂਜ਼ੇ ਦੇ ਬੀਜ ਪਾ ਕੇ ਲਗਾਤਾਰ ਹਿਲਾਉਂਦੇ ਹੋਏ ਬੀਜਾਂ ਦੇ ਫੁੱਲਣ ਅਤੇ ਹਲਕਾ ਜਿਹਾ ਰੰਗ ਬਦਲਣ ਤਕ ਭੁੰਨ ਕੇ ਪਲੇਟ ਵਿਚ ਕੱਢ ਲਵੋ।
ਕਾਜੂ ਬਦਾਮ ਭੁੰਨਣ ਲਈ ਫ਼ਰਾਈਪੈਨ ਵਿਚ ਇਕ ਛੋਟਾ ਚਮਚ ਘਿਉ ਪਾ ਕੇ ਖੁਰਨ ਦਿਉਂ। ਫਿਰ ਇਸ ਵਿਚ ਕੁੱਟੇ ਹੋਏ ਕਾਜੂ ਅਤੇ ਬਦਾਮ ਪਾ ਦਿਉ। ਇਨ੍ਹਾਂ ਨੂੰ ਲਗਾਤਾਰ ਹਿਲਾਉਂਦੇ ਹੋਏ ਹਲਕਾ ਜਿਹਾ ਰੰਗ ਬਦਲਣ ਅਤੇ ਚੰਗੀ ਖ਼ੁਸ਼ਬੂ ਆਉਣ ਤਕ ਇਕ ਮਿੰਟ ਭੁੰਨ ਕੇ ਪਲੇਟ ਵਿਚ ਕੱਢ ਲਵੋ।
ਨਾਰੀਅਲ ਨੂੰ ਫ਼ਰਾਈਪੈਨ ਵਿਚ ਪਾ ਕੇ ਘੱਟ ਗੈਸ ਉਤੇ ਲਗਾਤਾਰ ਹਿਲਾਉਂਦੇ ਹੋਏ ਇਕ ਮਿੰਟ ਭੁੰਨ ਕੇ ਪਲੇਟ ਵਿਚ ਕੱਢ ਲਵੋ। ਫ਼ਰਾਈਪੈਨ ਵਿਚ ਅੰਬ ਦਾ ਪਲਪ ਅਤੇ ਚੀਨੀ ਪਾ ਦਿਉ। ਇਸ ਨੂੰ ਘੱਟ ਅੱਗ ਉਤੇ ਲਗਾਤਾਰ ਹਿਲਾਉਂਦੇ ਹੋਏ ਗਾੜ੍ਹਾ ਹੋਣ ਤਕ ਪਕਾਉ। ਪੋਸਟ ਸੈਟ ਹੋਣ ਵਾਲੀ ਕੰਸਿਸਟੈਂਸੀ ਦਾ ਪਕਾ ਕੇ ਤਿਆਰ ਕਰਨਾ ਹੈ। ਪੋਸਟ ਨੂੰ ਪਲਟ ਕੇ ਡੇਗ ਕੇ ਵੇਖੋ, ਕੀ ਇਹ ਜਲਦੀ ਤੋਂ ਹੇਠਾਂ ਨਹੀਂ ਡਿੱਗ ਰਿਹਾ ?
ਗੈਸ ਹੌਲੀ ਕਰ ਕੇ ਇਸ ਪੋਸਟ ਵਿਚ ਮੇਵੇ ਪਾ ਦਿਉ। ਇਸ ਨੂੰ ਚੰਗੀ ਤਰ੍ਹਾਂ ਮਿਲਾਉਂਦੇ ਹੋਏ 2 ਤੋਂ 3 ਮਿੰਟ ਪਕਾ ਲਉ। ਮਿਸ਼ਰਣ ਨੂੰ ਬਾਲੀ ਵਿਚ ਕੱਢ ਕੇ ਠੰਢਾ ਕਰ ਲਉ। ਹਲਕਾ ਠੰਢਾ ਹੋਣ ਉਤੇ ਹੱਥ ਉੱਤੇ ਘਿਉ ਲਗਾਉ ਅਤੇ ਥੋੜ੍ਹਾ ਜਿਹਾ ਮਿਸ਼ਰਣ ਲੈ ਕੇ ਗੋਲ ਕਰ ਕੇ ਲੱਡੂ ਦਾ ਸਰੂਪ ਦੇ ਕੇ ਬਰੀਕ ਕੁੱਟੇ ਹੋਏ ਕਾਜੂ ਵਿਚ ਲਪੇਟੋ। ਇਸੇ ਤਰ੍ਹਾਂ ਨਾਲ ਸਾਰੇ ਲੱਡ ਬਣਾ ਕੇ ਤਿਆਰ ਕਰ ਲਉ। ਲੱਡੂ ਨੂੰ ਕੱਦੂਕਸ ਕੀਤੇ ਹੋਏ ਨਾਰੀਅਲ ਵਿਚ ਵੀ ਲਪੇਟ ਸਕਦੈ ਹੋ। ਤੁਹਾਡੇ ਅੰਬ ਅਤੇ ਮੇਵੇ ਦੇ ਸਪੈਸ਼ਲ ਲੱਡੂ ਬਣ ਕੇ ਤਿਆਰ ਹਨ | ਹੁਣ ਇਨ੍ਹਾਂ ਨੂੰ ਚਾਹ ਨਾਲ ਖਾਉ।