ਘਰ ਦੀ ਰਸੋਈ 'ਚ : ਪਾਲਕ ਅਤੇ ਮੂੰਗੀ ਦੀ ਦਾਲ

ਏਜੰਸੀ

ਜੀਵਨ ਜਾਚ, ਖਾਣ-ਪੀਣ

ਸੱਭ ਤੋਂ ਪਹਿਲਾਂ ਮੁੰਗੀ ਦੀ ਦਾਲ ਨੂੰ ਧੋ ਕੇ ਪ੍ਰੈਸ਼ਰ ਕੁੱਕਰ ਵਿਚ ਉਬਾਲੋ। ਉਸ ਤੋਂ ਬਾਅਦ ਇਕ ਭਾਂਡੇ ਵਿਚ ਤੇਲ ਪਾਉ। ਤੇਲ ਗਰਮ ਹੋਣ 'ਤੇ ਉਸ ਵਿਚ ਜੀਰਾ, ਜਵੈਣ ...

spinach and moong dal

ਸਮੱਗਰੀ : 1/2 ਕਿਲੋ ਗ੍ਰਾਮ ਪਾਲਕ, 1 ਕੱਪ ਮੁੰਗੀ ਦੀ ਦਾਲ, 1 ਟਮਾਟਰ, 2 ਲੱਸਣ ਬਰੀਕ ਕੱਟੇ ਹੋਏ, 1 ਅਦਰਕ ਬਰੀਕ ਕਟਿਆ ਹੋਇਆ, 1 ਚੱਮਚ ਜੀਰਾ, ਇਕ ਚੱਮਚ ਜਵੈਣ, ਇਕ ਚੱਮਚ ਲਾਲ ਮਿਰਚ ਪਾਊਡਰ, 1/2 ਚੱਮਚ ਹਲਦੀ, 2 ਚੱਮਚ ਧਨੀਆ ਪਾਊਡਰ, ਇਕ ਨਿੰਬੂ। 

ਵਿਧੀ : ਸੱਭ ਤੋਂ ਪਹਿਲਾਂ ਮੁੰਗੀ ਦੀ ਦਾਲ ਨੂੰ ਧੋ ਕੇ ਪ੍ਰੈਸ਼ਰ ਕੁੱਕਰ ਵਿਚ ਉਬਾਲੋ। ਉਸ ਤੋਂ ਬਾਅਦ ਇਕ ਭਾਂਡੇ ਵਿਚ ਤੇਲ ਪਾਉ। ਤੇਲ ਗਰਮ ਹੋਣ 'ਤੇ ਉਸ ਵਿਚ ਜੀਰਾ, ਜਵੈਣ ਪਾਉ। ਭੁੰਨਣ ਤੋਂ ਬਾਅਦ ਲੱਸਣ ਅਤੇ ਅਦਰਕ ਵੀ ਪਾ ਦਿਉ।

ਦੋ ਮਿੰਟ ਬਾਅਦ ਕਟਿਆ ਟਮਾਟਰ ਪਾ ਕੇ ਭੁੰਨ ਲਉ ਅਤੇ ਉਸ 'ਚ ਉਬਲੀ ਹੋਈ ਦਾਲ ਪਾ ਦਿਉ। ਦਾਲ ਗਾੜ੍ਹੀ ਹੋਣ 'ਤੇ ਥੋੜ੍ਹਾ ਪਾਣੀ ਵੀ ਪਾਉ। ਸਵਾਦ ਅਨੁਸਾਰ ਲੂਣ, ਚੀਨੀ, ਲਾਲ ਮਿਰਚ, ਹਲਦੀ ਪਾਊਡਰ ਅਤੇ ਧਨੀਆ ਪਾਊਡਰ ਦਾਲ ਵਿਚ ਪਾਉ। ਉਸ ਤੋਂ ਬਾਅਦ ਬਰੀਕ ਕੱਟੀ ਪਾਲਕ ਚੰਗੀ ਤਰ੍ਹਾਂ ਮਿਲਾ ਕੇ ਥੋੜ੍ਹੀ ਦੇਰ ਹੋਰ ਪਕਾਉ। ਨਿੰਬੂ ਦਾ ਰਸ ਮਿਲਾ ਕੇ ਰੋਟੀ ਅਤੇ ਚੌਲਾਂ ਨਾਲ ਵਰਤਾਉ।

ਆਲੂ ਬਾਸਕਿਟ

ਸਮੱਗਰੀ : 5 ਵੱਡੇ ਆਲੂ, 2-3 ਟਮਾਟਰ ਲੰਬੇ ਕੱਟੋ ਹੇਏ, 100 ਗ੍ਰਾਮ ਪਨੀਰ ਕਟਿਆ ਹੋਇਆ, 2 ਚੱਮਚ ਕਟੀ ਹੋਈ ਪੱਤਾ-ਗੋਭੀ, 50 ਗ੍ਰਾਮ ਮਟਰ ਉਬਲੇ ਹੋਏ, 2 ਚੱਮਚ ਤਾਜ਼ਾ ਦਹੀਂ, ਇਮਲੀ ਦੀ ਚਟਣੀ, ਸਵਾਦ ਅਨੁਸਾਰ ਲੂਣ, ਇਕ ਚੱਮਚ ਚਾਟ ਮਸਾਲਾ, ਹਰਾ ਧਨੀਆ, ਬਰੀਕ ਕਟਿਆ ਹੋਇਆ, ਆਲੂ ਭੁੰਨਿਆ ਹੋਇਆ, ਤੇਲ। 

ਬਣਾਉਣ ਦਾ ਢੰਗ : ਆਲੂ ਧੋ ਕੇ ਲੰਬਾਈ 'ਚ ਉਪਰੋਂ ਕੱਟੋ। ਆਲੂ ਵਿਚਲੇ ਗੁੱਦੇ ਨੂੰ ਚਾਕੂ ਨਾਲ ਕੱਟ ਲਉ। ਹੁਣ ਇਸ ਨੂੰ ਤਲੋ। ਟਮਾਟਰ, ਪੱਤਾ-ਗੋਭੀ ਅਤੇ ਪਨੀਰ ਵਿਚ ਲੂਣ, ਚਾਟ ਮਸਾਲਾ, ਥੋੜ੍ਹਾ ਹਰਾ ਧਨੀਆ ਮਿਲਾ ਕੇ ਆਲੂ ਵਿਚ ਭਰੋ। ਦਹੀਂ ਨੂੰ ਫ਼ੈਂਟ ਕੇ ਭਰੇ ਹੋਏ ਆਲੂ 'ਚ ਪਾਉ। ਉਪਰ ਇਮਲੀ ਦੀ ਚਟਣੀ ਪਾਉ। ਹੁਣ ਹਰੇ ਧਨੀਏ ਦੀ ਸਜਾਵਟ ਕਰ ਦਿਉ।