ਘਰ ਦੀ ਰਸੋਈ ਵਿਚ ਬਣਾਉ ਮਾਲਪੂੜੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖਾਣ 'ਚ ਹੁੰਦਾ ਹੈ ਬੇਹੱਦ ਸਵਾਦ

photo

 

ਸਮੱਗਰੀ: ਅੱਧਾ ਲੀਟਰ ਫੁੱਲ ਕ੍ਰੀਮ ਦੁੱਧ, ਅੱਧਾ ਕੱਪ ਮੈਦਾ, 1 ਵੱਡਾ ਚਮਚ ਬਾਰੀਕ ਸੂਜੀ, 1 ਚੌਥਾਈ ਵੱਡਾ ਚਮਚ ਹਰੀ ਇਲਾਇਚੀ ਪਾਊਡਰ, ਅੱਧ ਕੱਪ ਪਨੀਰ ਕਸ਼ ਕੀਤਾ ਹੋਇਆ, ਖੰਡ 250 ਗ੍ਰਾਮ, 100 ਮਿ.ਲੀ. ਪਾਣੀ, 1 ਵੱਡਾ ਚਮਚ ਬਾਦਾਮ ਤੇ ਪਿਸਤੇ ਕੱਟੇ ਹੋਏ, ਦੇਸੀ ਘਿਉ ਮਾਲਪੂੜੇ ਸੇਕਣ ਲਈ।

 

 

ਤਰੀਕਾ: ਸੱਭ ਤੋਂ ਪਹਿਲਾਂ ਇਕ ਫ਼ਰਾਈਪੈਨ ਵਿਚ ਦੁੱਧ ਪਾ ਕੇ ਘੱਟ ਸੇਕ ’ਤੇ ਰੱਖੋ ਅਤੇ ਗਾੜ੍ਹਾ ਹੋਣ ਤਕ ਪਕਾਉ, ਭਾਵ ਦੁੱਧ ਅੱਧਾ ਰਹਿ ਜਾਵੇ ਅੱਗ ਤੋਂ ਲਾਹ ਕੇ ਦੁੱਧ ਵਿਚ ਖੰਡ ਪਾਉ ਅਤੇ ਠੰਢਾ ਕਰ ਲਉ। ਇਸ ਤੋਂ ਬਾਅਦ ਇਸ ਵਿਚ ਮੈਦਾ, ਸੂਜੀ ਅਤੇ ਇਲਾਇਚੀ ਪਾਊਡਰ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਕੇ 5 ਮਿੰਟ ਲਈ ਰੱਖੋ। ਮਾਲਪੂੜੇ ਦਾ ਮਿਸ਼ਰਣ ਤਿਆਰ ਹੈ ਹੁਣ ਇਕ ਦੂਜੇ ਭਾਂਡੇ ਵਿਚ ਖੰਡ ਅਤੇ ਪਾਣੀ ਪਾ ਕੇ ਘੱਟ ਸੇਕ ’ਤੇ ਰੱਖੋ ਤੇ ਪਕਾ ਕੇ ਇਕ ਤਾਰ ਦੀ ਚਾਸ਼ਨੀ ਬਣਾ ਲਉ।

ਫਿਰ ਇਕ ਨਾਨ-ਸਟਿਕ ਤਵੇ ’ਤੇ ਦੇਸੀ ਘਿਉ ਪਾ ਕੇ ਚਮਚ ਨਾਲ ਥੋੜ੍ਹਾ ਮਿਸ਼ਰਣ ਲੈ ਕੇ ਫੈਲਾਉ ਅਤੇ ਮਾਲਪੂੜਾ ਪਕਾਉ। ਇਨ੍ਹਾਂ ਮਾਲਪੂੜਿਆਂ ਨੂੰ ਚਾਸ਼ਨੀ ਵਿਚ 1 ਘੰਟੇ ਤਕ ਪਾ ਕੇ ਰੱਖੋ, ਫਿਰ ਪਲੇਟ ਵਿਚ ਕੱਢ ਲਉ ਅਤੇ ਇਨ੍ਹਾਂ ’ਤੇ ਬੂਰਿਆ ਹੋਇਆ ਪਨੀਰ, ਪਿਸਤਾ ਤੇ ਬਾਦਾਮ ਛਿੜਕੋ। ਤੁਹਾਡੇ ਮਾਲਪੂੜੇ ਬਣ ਕੇ ਤਿਆਰ ਹਨ।