ਘਰ ਵਿਚ ਕਿਵੇਂ ਬਣਾਈਏ Crispy Corn Chaat, ਜਾਣੋ ਰੈਸਿਪੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ Crispy Corn Chaat ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਨ। ਇਹ ਬਣਾਉਣਾ ਬਿਲਕੁਲ ਆਸਾਨ ਹੈ।

Crispy Corn Chaat
  • ਸਵੀਟ ਕੌਰਨ - 2 ਕੱਪ
  • ਲੋੜ ਅਨੁਸਾਰ ਪਾਣੀ
  • ਮੱਕੀ ਦਾ ਆਟਾ - 3 ਚਮਚੇ
  • ਲਾਲ ਮਿਰਚ - 1/2 ਛੋਟਾ ਚੱਮਚ
  • ਕਾਲੀ ਮਿਰਚ - 1/2 ਛੋਟਾ ਚੱਮਚ
  • ਜੀਰਾ ਪਾਊਡਰ - 1/2 ਛੋਟਾ ਚੱਮਚ
  • ਗਰਮ ਮਸਾਲਾ - 1/2 ਛੋਟਾ ਚੱਮਚ
  • ਸੁਆਦ ਅਨੁਸਾਰ ਨਮਕ
  • ਪਾਣੀ - 2 ਚੱਮਚ
  • ਤਲਣ ਲਈ ਤੇਲ
  • ਪਿਆਜ਼ - 40 ਗ੍ਰਾਮ
  • ਟਮਾਟਰ - 1 1/2 ਚੱਮਚ
  • ਹਰੀ ਮਿਰਚ - 1 ਚੱਮਚ
  • ਚਾਟ ਮਸਾਲਾ - 1 ਚੱਮਚ
  • ਅੱਧਾ ਨਿੰਬੂ
  •  

    ਚੰਡੀਗੜ੍ਹ: ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ Crispy Corn Chaat ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਨ। ਇਹ ਬਣਾਉਣਾ ਬਿਲਕੁਲ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।

    ਸਮੱਗਰੀ

    • ਸਵੀਟ ਕੌਰਨ - 2 ਕੱਪ
    • ਲੋੜ ਅਨੁਸਾਰ ਪਾਣੀ
    • ਮੱਕੀ ਦਾ ਆਟਾ - 3 ਚਮਚੇ
    • ਲਾਲ ਮਿਰਚ - 1/2 ਛੋਟਾ ਚੱਮਚ
    • ਕਾਲੀ ਮਿਰਚ - 1/2 ਛੋਟਾ ਚੱਮਚ
    • ਜੀਰਾ ਪਾਊਡਰ - 1/2 ਛੋਟਾ ਚੱਮਚ
    • ਗਰਮ ਮਸਾਲਾ - 1/2 ਛੋਟਾ ਚੱਮਚ
    • ਸੁਆਦ ਅਨੁਸਾਰ ਨਮਕ
    • ਪਾਣੀ - 2 ਚੱਮਚ
    • ਤਲਣ ਲਈ ਤੇਲ
    • ਪਿਆਜ਼ - 40 ਗ੍ਰਾਮ
    • ਟਮਾਟਰ - 1 1/2 ਚੱਮਚ
    • ਹਰੀ ਮਿਰਚ - 1 ਚੱਮਚ
    • ਚਾਟ ਮਸਾਲਾ - 1 ਚੱਮਚ
    • ਅੱਧਾ ਨਿੰਬੂ

    ਵਿਧੀ

    1. ਇਕ ਪੈਨ ਵਿਚ ਪਾਣੀ ਗਰਮ ਕਰੋ। ਉਸ ਵਿਚ 2 ਕੱਪ ਸਵੀਟ ਕੌਰਨ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।

    2. ਇਸ ਨੂੰ ਉਬਾਲ ਲਓ।

    3. ਮੀਡੀਅਮ ਗੈਸ 'ਤੇ 8-10 ਮਿੰਟ ਲਈ ਉਬਾਲੋ।

    4. ਇਸ ਨੂੰ ਗੈਸ ਤੋ ਉਤਾਰੋ ਅਤੇ ਸਵੀਟ ਕੌਰਨ ਬਾਹਰ ਕੱਢੋ।

    5. ਹੁਣ ਇਸ ਨੂੰ ਇਕ ਮਿਕਸਿੰਗ ਬਾਉਲ ਵਿਚ ਪਾਓ। ਇਸ ਵਿਚ 20 ਗ੍ਰਾਮ ਮੱਕੀ ਦਾ ਆਟਾ, ਨਮਕ, 1/2 ਚੱਮਚ ਲਾਲ ਮਿਰਚ, 1/2 ਚੱਮਚ ਕਾਲੀ ਮਿਰਚ, 1/2 ਚੱਮਚ ਜੀਰਾ ਪਾਊਡਰ, 1/2 ਚੱਮਚ ਗਰਮ ਮਸਾਲਾ, 25 ਗ੍ਰਾਮ ਚਾਵਲ ਦਾ ਆਟਾ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ।

    6. ਹੁਣ 2 ਚੱਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ।

    7. ਇਕ ਕੜਾਹੀ ਵਿਚ ਲੋੜ ਅਨੁਸਾਰ ਤੇਲ ਗਰਮ ਕਰੋ ਅਤੇ ਇਸ ਨੂੰ ਭੂਰਾ ਅਤੇ ਕਰਿਸਪੀ ਹੋਣ ਤੱਕ ਤਲ ਲਓ।

    8. ਇਸ ਨੂੰ ਮਿਕਸਿੰਗ ਬਾਉਲ ਵਿਚ ਕੱਢੋ। ਇਸ ਵਿਚ 40 ਗ੍ਰਾਮ ਪਿਆਜ਼, 1 1/2 ਚੱਮਚ ਟਮਾਟਰ, 1 ਚੱਮਚ ਹਰੀ ਮਿਰਚ, 1 ਚੱਮਚ ਚਾਟ ਮਸਾਲਾ, ਅੱਧੇ ਨਿੰਬੂ ਦਾ ਰਸ ਪਾਓ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ।

    9. ਕਰਿਸਪੀ ਸਵੀਟ ਕੌਰਨ ਚਾਟ ਬਣ ਕੇ ਤਿਆਰ ਹੈ।