ਘਰ ਵਿਚ ਬਣਾਉ ਚੀਜ਼ ਚਿੱਲੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਚੀਜ਼ ਚਿੱਲੀ ਦੀ ਰੈਸਿਪੀ

Chilli Paneer Recipe


ਸਮੱਗਰੀ: ਪਨੀਰ-250 ਗ੍ਰਾਮ, ਤੇਲ-2, ਕਾਲੀ ਮਿਰਚ-1/4, ਲੂਣ-1/2 , ਸੌਸ ਮਸਾਲੇ ਲਈ, ਅਦਰਕ-1, ਲੱਸਣ-1/2, ਪਿਆਜ਼-50 ਗ੍ਰਾਮ, ਸ਼ਿਮਲਾ ਮਿਰਚਾਂ-150 ਗ੍ਰਾਮ, ਹਰੀਆਂ ਮਿਰਚਾਂ-3 ਲੰਮੀਆਂ ਕੱਟੀਆਂ ਹੋਈਆਂ, ਸੋਇਆ ਸੌਸ-1, ਗ੍ਰੀਨ ਚਿੱਲੀ ਸੌਸ-1, ਰੈੱਡ ਚਿੱਲੀ ਸੌਸ-1, ਚੀਨੀ 1/4, ਕਾਲੀ ਮਿਰਚ-1/4, ਲੂਣ-1/2, ਲਾਲ ਮਿਰਚ-1/4, ਪਾਣੀ 2

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਮੈਰੀਨੇਟ ਕਰਨ ਲਈ ਰੱਖੀ ਚੀਜ਼ ਚਿੱਲੀ ਦੀ ਸਮੱਗਰੀ ਨੂੰ ਗਰਮ ਤੇਲ ਵਿਚ ਚੰਗੀ ਤਰ੍ਹਾਂ ਫ਼ਰਾਈ ਕਰੋ। ਧਿਆਨ ਰਹੇ ਕਿ ਪਨੀਰ ਨੂੰ ਉਦੋਂ ਤਕ ਫ਼ਰਾਈ ਕਰੋ ਜਦੋਂ ਤਕ ਉਹ ਗੋਲਡਨ ਨਾ ਹੋ ਜਾਵੇ। ਦੂਜੇ ਪਾਸੇ ਫ਼ਰਾਈਪੈਨ ਵਿਚ ਤੇਲ ਗਰਮ ਕਰੋ ਅਤੇ ਲੱਸਣ-ਅਦਰਕ ਨੂੰ ਚੰਗੀ ਤਰ੍ਹਾਂ ਭੁੰਨ ਲਉ। ਫਿਰ ਨਾਲ ਹੀ ਇਸ ਵਿਚ ਪਿਆਜ਼, ਸ਼ਿਮਲਾ ਮਿਰਚ, ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਪਕਾਉ। ਇਸ ਦੇ ਨਾਲ ਇਸ ਵਿਚ ਸੋਇਆ ਸੌਸ, ਗ੍ਰੀਨ ਚਿੱਲੀ ਸੌਸ, ਰੈੱਡ ਚਿੱਲੀ ਸੌਸ, ਚੀਨੀ, ਕਾਲੀ ਮਿਰਚ, ਲੂਣ ਪਾਉ ਅਤੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਮਿਕਸ ਕਰੋ। ਹੁਣ ਇਸ ਵਿਚ ਫ਼ਰਾਈ ਕੀਤਾ ਹੋਇਆ ਪਨੀਰ ਪਾਉ ਅਤੇ ਨਾਲ ਹੀ ਪਾਣੀ ਵਿਚ ਘੋਲ ਕੇ ਅਰਾਰੋਟ ਵੀ ਪਾਉ। ਇਸ ਤਰ੍ਹਾਂ ਸਮੱਗਰੀ ਨੂੰ ਮਿਕਸ ਕਰ ਕੇ ਸੇਕ ਲਗਵਾਉ। ਤੁਹਾਡੀ ਚੀਜ਼ ਚਿੱਲੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਰੋਟੀ ਨਾਲ ਦਿਉ।