ਘਰ ਦੀ ਰਸੋਈ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਜਦੋਂ ਘਿਉ ਗਰਮ ਹੋ ਜਾਵੇ ਤਾਂ ਇਸ ਵਿਚ ਪਿਆਜ਼ ਪਾ ਕੇ ਉਦੋਂ ਤਕ ਪਕਾਉ ਜਦੋਂ ਤਕ ਇਹ ਗੁਲਾਬੀ ਨਾ ਹੋ ਜਾਣ। ਹੁਣ ਇਸ ਵਿਚ ਅਦਰਕ, ਟਮਾਟਰ ਤੇ ਹਰੀ ਮਿਰਚ ਵੀ ਪਾ ਦਿਉ। ਜਦੋਂ ...

Shahi Mushroom

ਸ਼ਾਹੀ ਖੁੰਬਾਂ

ਸਮੱਗਰੀ : ਖੁੰਬਾਂ 200 ਗਰਾਮ, ਪਿਆਜ਼ 4, ਟਮਾਟਰ 7-8, ਅਦਰਕ 1, ਹਰੀ ਮਿਰਚ 2, ਨਮਕ 1/2 ਚੱਮਚ, ਲਾਲ ਮਿਰਚ ਪਾਊਡਰ 1/2, ਗਰਮ ਮਸਾਲਾ 1/2, ਚੀਨੀ 1 ਚੱਮਚ, ਮਲਾਈ 1 ਕੱਪ, ਕਾਜੂ ਦਾ ਪੇਸਟ 1/2, ਘਿਉ 3 ਚੱਮਚ, ਬਰੀਕ ਕਟਿਆ ਹੋਇਆ ਧਨੀਆ। 
ਬਣਾਉਣ ਦਾ ਤਰੀਕਾ : ਖੁੰਬਾਂ ਨੂੰ ਦੋ ਟੁਕੜਿਆਂ ਵਿਚ ਕੱਟ ਲਉ। ਪਿਆਜ਼ ਨੂੰ ਵੀ ਬਰੀਕ ਕੱਟ ਲਵੋ। ਇਸ ਤੋਂ ਬਾਅਦ ਹਰੀ ਮਿਰਚ, ਟਮਾਟਰ ਅਤੇ ਅਦਰਕ ਨੂੰ ਵੀ ਕੱਟ ਕੇ ਰੱਖ ਲਉ। 

ਹੁਣ ਇਕ ਭਾਂਡੇ ਵਿਚ ਘਿਉ ਗਰਮ ਕਰੋ। ਜਦੋਂ ਘਿਉ ਗਰਮ ਹੋ ਜਾਵੇ ਤਾਂ ਇਸ ਵਿਚ ਪਿਆਜ਼ ਪਾ ਕੇ ਉਦੋਂ ਤਕ ਪਕਾਉ ਜਦੋਂ ਤਕ ਇਹ ਗੁਲਾਬੀ ਨਾ ਹੋ ਜਾਣ। ਹੁਣ ਇਸ ਵਿਚ ਅਦਰਕ, ਟਮਾਟਰ ਤੇ ਹਰੀ ਮਿਰਚ ਵੀ ਪਾ ਦਿਉ। ਜਦੋਂ ਟਮਾਟਰ ਆਦਿ ਵੀ ਚੰਗੀ ਤਰ੍ਹਾਂ ਭੁੰਨੇ ਜਾਣ ਤਾਂ ਇਸ ਨੂੰ ਸੇਕ ਤੋਂ ਉਤਾਰ ਕੇ ਠੰਢਾ ਹੋਣ ਲਈ ਰੱਖ ਲਉ। ਠੰਢਾ ਹੋਣ ਤੋਂ ਬਾਅਦ ਇਸ ਮਿਸ਼ਰਣ ਨੂੰ ਮਿਕਸੀ ਵਿਚ ਬਰੀਕ ਪੀਸ ਲਉ। 

ਫਿਰ ਇਸ ਨੂੰ ਪੈਨ ਵਿਚ ਪਾ ਕੇ ਇਸ ਵਿਚ ਨਮਕ, ਗਰਮ ਮਸਾਲਾ, ਲਾਲ ਮਿਰਚ, ਚੀਨੀ, ਕਰੀਮ ਅਤੇ ਕਾਜੂ ਦਾ ਪੇਸਟ ਵੀ ਮਿਲਾ ਦਿਉ ਅਤੇ 2-3 ਮਿੰਟ ਤਕ ਪਕਾ ਕੇ ਇਸ ਵਿਚ ਖੁੰਬਾਂ ਪਾ ਦਿਉ ਤੇ ਮੱਠੇ ਸੇਕ 'ਤੇ 5 ਮਿੰਟ ਤਕ ਪਕਾਉ। ਫਿਰ ਸੇਕ ਤੋਂ ਉਤਾਰ ਕੇ ਇਸ ਨੂੰ ਹਰੇ ਧਨੀਏ ਨਾਲ ਸਜਾ ਕੇ ਨਾਨ ਜਾਂ ਪਰੌਂਠਿਆਂ ਨਾਲ ਪਰੋਸੋ।

ਕੇਲੇ ਅਤੇ ਚਾਵਲ ਦਾ ਸਲਾਦ 

ਸਮੱਗਰੀ :  ਪਹਾੜੀ ਮਿਰਚ 100 ਗਰਾਮ, ਕੇਲੇ ਕੱਟੇ ਹੋਏ 2 ਵੱਡੇ, ਮੋਟਾ ਨਾਰੀਅਲ 1 ਚੱਮਚ ਵੱਡੇ, (ਲੈਮਨ ਡਰੇਸਿੰਗ ਲਈ), ਪਿਆਜ਼ 2 ਵੱਡੇ, ਚਾਵਲ ਉਬਲੇ ਹੋਏ 2 ਚੱਮਚ, ਨਿੰਬੂ ਦੀ ਝਾਲਰ ਅਤੇ ਕੁੱਝ ਪੱਤੇ ਸਲਾਦ ਦੇ।

ਬਣਾਉਣ ਦਾ ਤਰੀਕਾ: ਪਿਆਜ਼, ਕੇਲਾ, ਚਾਵਲ, ਨਾਰੀਅਲ ਤੇ ਦੋ ਚੂੰਡੀ ਕਾਲੀ ਮਿਰਚ ਅਤੇ ਲੂਣ ਪਾ ਦਿਉ। ਫਿਰ ਲੈਮਨ ਡਰੇਸਿੰਗ ਪਾ ਕੇ 2 ਕੱਟਾਂ ਤੋਂ ਹੌਲੀ-ਹੌਲੀ ਮਿਲਾਉ। ਬਾਅਦ ਵਿਚ ਸਲਾਦ ਦੀਆਂ ਪੱਤੀਆਂ ਅਤੇ ਨਿੰਬੂ ਦੀ ਝਾਲਰ ਨਾਲ ਸਜਾ ਦਿਉ।