ਘਰ ’ਚ ਕਿਵੇਂ ਬਣਾਈਏ ਨਾਰੀਅਲ ਦੀ ਬਰਫ਼ੀ, ਜਾਣੋ ਪੂਰੀ ਵਿਧੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਇਸ ਵਿਧੀ ਨੂੰ ਅਪਨਾਉਣ ਤੋਂ ਬਾਅਦ ਤਿਆਰ ਹੈ ਤੁਹਾਡੀ ਨਾਰੀਅਲ ਦੀ ਬਰਫ਼ੀ

How to make coconut barfi at home, know the complete method

 

ਸਮੱਗਰੀ: ਤਾਜ਼ਾ ਨਾਰੀਅਲ: 2, ਕੰਡੈਸਡ ਮਿਲਕ: 1 ਕੱਪ (250 ਗ੍ਰਾਮ), ਪਿਸਤੇ: 10-12, ਇਲਾਇਚੀ ਪਾਊਡਰ: 4-5, ਘਿਉ: 2-3 ਵੱਡੇ ਚਮਚ

ਬਣਾਉਣ ਦਾ ਤਰੀਕਾ: ਨਾਰੀਅਲ ਲਉ, ਇਸ ਦੇ ਛਿੱਲੜ ਛਿੱਲ ਕੇ ਹਟਾ ਦਿਉ ਅਤੇ ਇਸ ਨੂੰ ਧੋ ਲਉ ਅਤੇ ਨਾਰੀਅਲ ਨੂੰ ਕੱਦੂਕਸ ਕਰੋ। ਕੱਦੂਕਸ ਕੀਤੇ ਹੋਏ ਨਾਰੀਅਲ ਨੂੰ ਮਿਕਸੀ ਵਿਚ ਪਾ ਕੇ 5-10 ਸੈਕਿੰਡ ਚਲਾ ਦੇ ਮੋਟਾ ਪੀਸ ਲਉ। ਮਿਕਸਰ ਨੂੰ ਜ਼ਿਆਦਾ ਨਹੀਂ ਚਲਾਉਣਾ ਜੇਕਰ ਜ਼ਿਆਦਾ ਮਿਕਸ ਕਰੋਗੇ ਤਾਂ ਇਹ ਪੇਸਟ ਬਣ ਜਾਵੇਗਾ। ਫ਼ਰਾਈਪੈਨ ਨੂੰ ਗੈਸ ’ਤੇ ਰੱਖੋ, ਇਸ ਵਿਚ 2 ਵੱਡੇ ਚਮਚ ਘਿਉ ਪਾ ਕੇ ਮੈਲਟ ਕਰੋ। ਘਿਉ ਦੇ ਮੈਲਟ ਹੋ ਜਾਣ ’ਤੇ ਇਸ ਵਿਚ 2 ਕੱਪ ਪੀਸਿਆ ਨਾਰੀਅਲ ਪਾ ਦਿਉ।

ਨਾਰੀਅਲ ਨੂੰ ਲਗਾਤਾਰ ਹਿਲਾਉਂਦੇ ਹੋਏ ਹਲਕਾ ਜਿਹਾ ਭੁੰਨ ਲਉ, 5 ਮਿੰਟ ਲਗਾਤਾਰ ਹਿਲਾਉਂਦੇ ਹੋਏ ਭੁੰਨ ਲੈਣ ਤੋਂ ਬਾਅਦ ਇਸ ਵਿਚ ਕੰਡੈਸਡ ਮਿਲਕ ਪਾ ਦਿਉ ਅਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਉਦੋਂ ਤਕ ਪਕਾਉ ਜਦੋਂ ਤਕ ਕਿ ਇਹ ਜੰਮਣ ਵਾਲੀ ਸਥਿਤੀ ਤਕ ਨਾ ਪੱਕ ਜਾਵੇ। ਮਿਸ਼ਰਣ ਦੇ ਚੰਗੇ ਗਾੜ੍ਹਾ ਹੋ ਜਾਣ ’ਤੇ ਇਸ ਵਿਚ ਇਲਾਇਚੀ ਪਾਊਡਰ ਪਾ ਕੇ ਮਿਲਾਉ। ਮਿਸ਼ਰਣ ਗਾੜ੍ਹਾ ਹੋ ਕੇ ਤਿਆਰ ਹੈ, ਹੁਣ ਗੈਸ ਬੰਦ ਕਰ ਦਿਉ ਅਤੇ ਇਸ ਨੂੰ ਜਮਾਉਣ ਲਈ ਇਕ ਪਲੇਟ ਲਉ ਤੇ ਇਸ ਨੂੰ ਘਿਉ ਲਾ ਕੇ ਚੀਕਣੀ ਕਰ ਲਉ।

ਹੁਣ ਮਿਸ਼ਰਣ ਨੂੰ ਇਸ ਘਿਉ ਲੱਗੀ ਪਲੇਟ ਵਿਚ ਪਾ ਕੇ ਚੰਗੀ ਤਰ੍ਹਾਂ ਫੈਲਾਅ ਲਉ। ਇਸ ’ਤੇ ਥੋੜ੍ਹਾ ਜਿਹਾ ਪਿਸਤਾ ਕੁਤਰਿਆ ਫੈਲਾਅ ਦਿਉ ਅਤੇ ਚਮਚੇ ਨਾਲ ਹਲਕਾ ਜਿਹਾ ਦਬਾ ਦਿਉ ਜਿਸ ਨਾਲ ਕਿ ਇਹ ਬਰਫ਼ੀ ਵਿਚ ਚੰਗੀ ਤਰ੍ਹਾਂ ਚਿਪ ਜਾਵੇ। ਬਰਫ਼ੀ ’ਤੇ ਕੱਟਣ ਦੇ ਨਿਸ਼ਾਨ ਪਾ ਦਿਉ ਅਤੇ ਬਰਫ਼ੀ ਨੂੰ ਸੈੱਟ ਹੋਣ ਲਈ ਰੱਖ ਦਿਉ। ਹੁਣ ਬਰਫ਼ੀ ਦੀ ਪਲੇਟ ਨੂੰ ਗੈਸ ’ਤੇ ਰੱਖ ਕੇ 5-10 ਸੈਕਿੰਡ ਹਲਕਾ ਜਿਹਾ ਗਰਮ ਕਰ ਲਉ, ਤਾਕਿ ਬਰਫ਼ੀ ਅਸਾਨੀ ਨਾਲ ਪਲੇਟ ਵਿਚ ਨਿਕਲ ਆਵੇ। ਬਰਫ਼ੀ ਦੇ ਟੁਕੜਿਆਂ ਨੂੰ ਪਲੇਟ ਵਿਚ ਕੱਢ ਕੇ ਰੱਖ ਲਉ। ਤੁਹਾਡੀ ਨਾਰੀਅਲ ਦੀ ਬਰਫ਼ੀ ਬਣ ਕੇ ਤਿਆਰ ਹੈ।