Food Recipes: ਘਰ ਦੀ ਰਸੋਈ ਵਿਚ ਬਣਾਉ ਭਰਵੀਂ ਸ਼ਿਮਲਾ ਮਿਰਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ

Make stuffed capsicum in your home kitchen Food Recipes

Make stuffed capsicum in your home kitchen Food Recipes: ਸਮੱਗਰੀ: ਤੇਲ-2 ਚਮਚੇ, ਲੱਸਣ-1 ਚਮਚਾ, ਗੰਢੇ-80 ਗ੍ਰਾਮ, ਹਰੀ ਮਿਰਚ-1 ਚਮਚਾ, ਟਮਾਟਰ- 60 ਗ੍ਰਾਮ, ਉਬਲੇ ਹੋਏ ਆਲੂ-125 ਗ੍ਰਾਮ, ਪਨੀਰ-100 ਗ੍ਰਾਮ, ਲਾਲ ਮਿਰਚ- 1/2 ਚਮਚਾ, ਚਿਲੀ ਸਾਸ- 1 ਚਮਚਾ, ਖੰਡ- 1/2 ਚਮਚਾ, ਅਜਵੈਣ- 1 ਚਮਚਾ, ਧਨੀਆ- 2 ਚਮਚ, ਲੂਣ-1 ਚਮਚਾ, ਮੋਜ਼ਰੇਲਾ ਪਨੀਰ, ਸ਼ਿਮਲਾ ਮਿਰਚ- 350 ਗ੍ਰਾਮ, ਮੋਜ਼ਰੇਲਾ ਪਨੀਰ ਸਵਾਦ ਮੁਤਾਬਕ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾ ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰ ਕੇ ਲੱਸਣ ਪਾਉ ਅਤੇ ਹਲਕਾ ਭੂਰਾ ਹੋਣ ਤੋਂ ਬਾਅਦ ਗੰਢੇ ਪਾ ਕੇ ਭੁੰਨ ਲਉ। ਫਿਰ ਇਸ ਵਿਚ ਹਰੀ ਮਿਰਚ ਮਿਕਸ ਕਰ ਕੇ ਟਮਾਟਰ ਪਾਉ ਅਤੇ ਨਰਮ ਹੋਣ ਤਕ ਫ਼ਰਾਈ ਕਰੋ। ਫਿਰ ਇਸ ਵਿਚ ਉਬਲੇ ਹੋਏ ਆਲੂ ਅਤੇ ਪਨੀਰ ਚੰਗੀ ਤਰ੍ਹਾਂ ਨਾਲ ਮਿਲਾਉ। ਇਸ ਤੋਂ ਬਾਅਦ ਇਸ ਵਿਚ ਲਾਲ ਮਿਰਚ, ਚਿਲੀ ਸਾਸ, ਖੰਡ, ਅਜਵੈਣ, ਧਨੀਆ ਅਤੇ ਲੂਣ ਮਿਕਸ ਕਰ ਕੇ 3 ਤੋਂ 5 ਮਿੰਟ ਤਕ ਪੱਕਣ ਦਿਉ।

ਫਿਰ ਇਸ ਮਿਸ਼ਰਣ ਨੂੰ ਕੌਲੀ ਵਿਚ ਕੱਢ ਕੇ ਇਸ ਵਿਚ 30 ਗ੍ਰਾਮ ਮੋਜ਼ਰੇਲਾ ਪਨੀਰ ਮਿਕਸ ਕਰੋ। ਫਿਰ ਸ਼ਿਮਲਾ ਮਿਰਚ ਨੂੰ ਕੱਟ ਕੇ ਅੱਧਾ ਕਰ ਕੇ ਬੀਜ ਕੱਢ ਲਉ ਅਤੇ ਇਸ ਵਿਚ ਤਿਆਰ ਕੀਤਾ ਹੋਇਆ ਮਿਸ਼ਰਣ ਮਿਕਸ ਕਰੋ। ਭਰਨ ਦੇ ਬਾਅਦ ਸ਼ਿਮਲਾ ਮਿਰਚ ਨੂੰ ਬੇਕਿੰਗ ਟਰੇਅ ’ਤੇ ਰੱਖ ਦਿਉ ਅਤੇ ਇਸ ਉਪਰ ਮੋਜ਼ਰੇਲਾ ਪਨੀਰ ਛਿੜਕੋ ਅਤੇ ਓਵਨ ਵਿਚ 350 ਡਿਗਰੀ ਫ਼ਾਰਨਹਾਈਟ ਤੋਂ 180 ਡਿਗਰੀ ਸੈਲਸੀਅਸ ਤਕ 10 ਤੋਂ 12 ਮਿੰਟ ਲਈ ਰੱਖ ਦਿਉ। ਤੁਹਾਡੀ ਭਰਵੀਂ ਸ਼ਿਮਲਾ ਮਿਰਚ ਬਣ ਕੇ ਤਿਆਰ ਹੈ।