ਦਿਲ ਦੇ ਮਰੀਜ਼ ਜ਼ਰੂਰ ਖਾਣ ਬ੍ਰੋਕਲੀ, ਹੋਣਗੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬ੍ਰੋਕਲੀ ਸਰੀਰ ਵਿਚ ਵਾਧੂ ਸੋਜ ਤੋਂ ਵੀ ਬਚਾਉਂਦੀ ਹੈ ਅਤੇ ਪਲਾਜ਼ਮਾ ਸੀ ਦੀ ਪ੍ਰਤੀਕਿਰਿਆ ਨੂੰ ਘਟਾਉਂਦੀ ਹੈ।

Broccoli

 

ਬ੍ਰੋਕਲੀ ਵਿਚ ਫ਼ਾਈਬਰ, ਫ਼ੈਟੀ ਐਸਿਡ ਅਤੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਵਿਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ। ਇਹ ਖ਼ਰਾਬ ਕੈਲੇਸਟਰੋਲ ਨੂੰ ਘੱਟ ਕਰਨ ’ਚ ਵੀ ਮਦਦ ਕਰਦਾ ਹੈ ਜੋ ਦਿਲ ਨੂੰ ਸਿਹਤਮੰਦ ਰਖਦਾ ਹੈ। ਇਸ ਤੋਂ ਇਲਾਵਾ ਦਿਲ ਦੀ ਸਿਹਤ ਲਈ ਬ੍ਰੋਕਲੀ ਖਾਣ ਦੇ ਕਈ ਫ਼ਾਇਦੇ ਹੁੰਦੇ ਹਨ। ਆਉ ਜਾਣਦੇ ਹਾਂ ਉਨ੍ਹਾਂ ਬਾਰੇ ਵਿਚ:

 

 

 

ਬ੍ਰੋਕਲੀ ਸਰੀਰ ਵਿਚ ਵਾਧੂ ਸੋਜ ਤੋਂ ਵੀ ਬਚਾਉਂਦੀ ਹੈ ਅਤੇ ਪਲਾਜ਼ਮਾ ਸੀ ਦੀ ਪ੍ਰਤੀਕਿਰਿਆ ਨੂੰ ਘਟਾਉਂਦੀ ਹੈ। ਇਸ ਤੋਂ ਇਲਾਵਾ ਬ੍ਰੋਕਲੀ ਦਾ ਕੇਮਫੇਰੋਲ ਫ਼ਲੇਵੋਨਾਈਡ ਦਿਲ ਨੂੰ ਅੰਦਰੋਂ ਸਿਹਤਮੰਦ ਰਖਦਾ ਹੈ ਅਤੇ ਹੋਰ ਨੁਕਸਾਨਾਂ ਤੋਂ ਬਚਾਉਂਦਾ ਹੈ। ਇਸ ਤਰ੍ਹਾਂ ਤੁਸੀਂ ਇਸ ਫ਼ਾਇਦੇ ਲਈ ਬ੍ਰੋਕਲੀ ਦਾ ਸੇਵਨ ਕਰ ਸਕਦੇ ਹੋ। ਬ੍ਰੋਕਲੀ ਕਾਰਡੀਓਵੈਸਕੁਲਰ ਬਿਮਾਰੀ ਦੇ ਖ਼ਤਰੇ ਨੂੰ ਬਹੁਤ ਘੱਟ ਕਰ ਸਕਦੀ ਹੈ। ਅਸਲ ਵਿਚ ਸ਼ੂਗਰ ਲੰਬੇ ਸਮੇਂ ’ਚ ਦਿਲ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਅਤੇ ਤੁਹਾਡੇ ਦਿਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਧਮਨੀਆਂ ਨੂੰ ਇਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਦਿਲ ਦਾ ਦੌਰਾ ਵਰਗੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ। ਇਸ ਤੋਂ ਇਲਾਵਾ ਇਸ ਦੇ ਵਿਟਾਮਿਨ ਅਤੇ ਫ਼ਾਈਬਰ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰਖਦੇ ਹਨ ਅਤੇ ਬਲੱਡ ਸਰਕੁਲੇਸ਼ਨ ਨੂੰ ਵਧੀਆ ਬਣਾਉਂਦੇ ਹਨ।

 

ਜੇਕਰ ਤੁਸੀਂ ਅਪਣੇ ਦਿਲ ਨੂੰ ਸਿਹਤਮੰਦ ਰਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਭੋਜਨ ਵਿਚ ਕੈਲੇਸਟਰੋਲ ਦੀ ਮਾਤਰਾ ਨੂੰ ਘੱਟ ਕਰਨਾ ਹੋਵੇਗਾ। ਅਸਲ ਵਿਚ ਕੈਲੇਸਟਰੋਲ ਬਲੱਡ ਵੇਸਲਜ਼ ਵਿਚ ਜਮ੍ਹਾਂ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਦਿਲ ’ਤੇ ਵਾਧੂ ਦਬਾਅ ਪੈਂਦਾ ਹੈ। ਬ੍ਰੋਕਲੀ ’ਚ ਫ਼ੈਟ ਦੀ ਮਾਤਰਾ ਬਿਲਕੁਲ ਨਾ ਹੋਈ ਵਰਗੀ ਹੁੰਦੀ ਹੈ ਅਤੇ ਇਸ ਲਈ ਇਹ ਕੈਲੇਸਟਰੋਲ ਨੂੰ ਘੱਟ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰਖਦਾ ਹੈ।

 

 

 

ਦਿਲ ਨੂੰ ਤੰਦਰੁਸਤ ਰੱਖਣ ਲਈ ਬ੍ਰੋਕਲੀ ਖਾਣ ਦਾ ਸੱਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਇਸ ਨੂੰ ਉਬਾਲ ਕੇ ਜਾਂ ਸਲਾਦ ਵਿਚ ਮਿਲਾ ਕੇ ਖਾਉ। ਯਾਨੀ ਇਸ ਨੂੰ ਥੋੜ੍ਹਾ ਕੱਚਾ ਖਾਉ। ਜੇਕਰ ਤੁਹਾਨੂੰ ਸੁਆਦ ਚਾਹੀਦਾ ਹੈ ਤਾਂ ਥੋੜ੍ਹਾ ਜਿਹਾ ਫ਼੍ਰਾਈ ਕਰੋ ਪਰ ਇਸ ਨੂੰ ਜ਼ਿਆਦਾ ਤੇਲ ਵਾਲਾ ਨਾ ਬਣਾਉ ਤਾਂ ਇਸ ਤਰ੍ਹਾਂ ਤੁਸੀਂ ਬ੍ਰੋਕਲੀ ਦਾ ਸੇਵਨ ਕਰ ਸਕਦੇ ਹੋ। ਇਹ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੈ। ਤੁਹਾਨੂੰ ਬਸ ਇਸ ਨੂੰ ਅਪਣੀ ਡਾਇਟ ਵਿਚ ਸ਼ਾਮਲ ਕਰਨ ਦੀ ਆਦਤ ਪਾਉਣੀ ਪਵੇਗੀ।