Malai Gohbi: ਘਰ ਦੀ ਰਸੋਈ ਵਿਚ ਬਣਾਉ ਮਲਾਈ ਗੋਭੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Malai Gohbi: ਖਾਣ ਵਿਚ ਹੁੰਦੀ ਬੇਹੱਦ ਸਵਾਦ

Make Malai Gohbi in the home kitchen

Make Malai Gohbi in the home kitchen: ਸਮਗਰੀ : ਫੁੱਲ ਗੋਭੀ-2 ਵੱਡੀ, ਤੇਲ-2 ਛੋਟੇ ਚਮਚ, ਅਦਕਰ-ਲੱਸਣ ਪੇਸਟ-1 ਵੱਡਾ ਚਮਚ, ਟਮਾਟਰ-2 (ਬਰੀਕ ਕਟਿਆ ਹੋਇਆ), ਹਰੀ ਮਿਰਚ-1 (ਬਰੀਕ ਕਟਿਆ ਹੋਇਆ), ਜ਼ੀਰਾ-1 ਛੋਟਾ ਚਮਚ, ਪਿਆਜ਼-1 (ਬਰੀਕ ਕਟਿਆ ਹੋਇਆ), ਮਲਾਈ-1 ਕੱਪ, ਹਰੇ ਮਟਰ- 1 ਕਪ, ਲੂਣ-  ਸਵਾਦ ਅਨੁਸਾਰ।

ਢੰਗ : ਸੱਭ ਤੋਂ ਪਹਿਲਾਂ ਫੁੱਲ ਗੋਭੀ ਦੇ ਪੱਤਿਆਂ ਨੂੰ ਹਟਾ ਕੇ ਉਸ ਨੂੰ 10 ਮਿੰਟ ਲਈ ਗਰਮ ਪਾਣੀ ਵਿਚ ਰੱਖ ਦਿਉ। ਫਿਰ ਇਸ ਨੂੰ ਕੱਦੂਕਸ ਕਰੋ ਅਤੇ ਕੁੱਝ ਦੇਰ ਛਾਨਣੀ ਵਿਚ ਪਾ ਦਿਉ, ਤਾਕਿ ਉਸ ਦਾ ਪਾਣੀ ਨਿਕਲ ਜਾਵੇ। ਇਕ ਫ਼ਰਾਈਪੈਨ ਵਿਚ 2 ਛੋਟੇ ਚਮਚ ਤੇਲ ਪਾਉ ਅਤੇ ਫਿਰ ਉਸ ਵਿਚ ਜ਼ੀਰਾ ਪਾ ਕੇ ਭੁੰਨ ਲਉ। ਫਿਰ ਇਸ ਵਿਚ ਕਟੇ ਹੋਏ ਪਿਆਜ਼ ਪਾ ਕੇ ਗੋਲਡਨ ਬਰਾਊਨ ਹੋਣ ਤਕ ਫ਼ਰਾਈ ਕਰੋ। ਇਸ ਤੋਂ ਬਾਅਦ ਇਸ ਵਿਚ 1 ਵੱਡਾ ਚਮਚ ਅਦਰਕ-ਲੱਸਣ ਪੇਸਟ ਪਾ ਕੇ ਭੁੰਨੋ।

ਫਿਰ ਇਸ ਵਿਚ ਹਰੇ ਮਟਰ ਪਾ ਕੇ 10 ਮਿੰਟ ਲਈ ਪਕਣ ਦਿਉ। ਜਦੋਂ ਮਟਰ ਨਰਮ ਹੋ ਜਾਣ ਤਾਂ ਇਸ ਨੂੰ ਗੋਭੀ ਵਿਚ ਪਾ ਦਿਉ। ਗੋਭੀ ਜਦੋਂ ਪਾਣੀ ਛਡਣਾ ਬੰਦ ਕਰੇ ਤਾਂ ਤੁਸੀਂ ਉਸ ਵਿਚ ਸਵਾਦ ਅਨੁਸਾਰ ਲੂਣ ਅਤੇ ਬਰੀਕ ਕਟਿਆ ਟਮਾਟਰ ਪਾਉ ਅਤੇ 1 ਕੱਪ ਮਲਾਈ ਮਿਕਸ ਕਰੋ। 10 ਮਿੰਟ ਤਕ ਗੋਭੀ ਨੂੰ ਪਕਾਉਣ ਤੋਂ ਬਾਅਦ ਉਸ ’ਤੇ ਬਰੀਕ ਕਟਿਆ ਹੋਇਆ ਹਰਾ ਧਨੀਆ ਪਾਉ। ਲਉ ਤੁਹਾਡੀ ਬਿਨਾਂ ਮਸਾਲੇ ਦੀ ਗੋਭੀ ਬਣ ਕੇ ਤਿਆਰ ਹੈ