ਸਰੀਰ ਦੀ ਸੰਭਾਲ ਲਈ ਇਸ ਚੀਜ਼ ਨੂੰ ਬਣਾਓ ਅਪਣੇ ਖਾਣੇ ਦਾ ਹਿੱਸਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਲੂਣ ਦਾ ਸੇਵਨ ਤਾਂ ਹਰ ਕੋਈ ਕਰਦਾ ਹੈ। ਇਸ ਦੀ ਵਰਤੋਂ ਲੋਕ ਭੋਜਨ ਨੂੰ ਸੁਆਦ ਬਣਾਉਣ ਲਈ ਕਰਦੇ ਹਨ।

Salt Water

ਲੂਣ ਦਾ ਸੇਵਨ ਤਾਂ ਹਰ ਕੋਈ ਕਰਦਾ ਹੈ। ਇਸ ਦੀ ਵਰਤੋਂ ਲੋਕ ਭੋਜਨ ਨੂੰ ਸੁਆਦ ਬਣਾਉਣ ਲਈ ਕਰਦੇ ਹਨ। ਭੋਜਨ ਨੂੰ ਨਮਕੀਨ ਬਣਾਉਣ ਲਈ ਲੂਣ ਦੀ ਵਰਤੋਂ ਕੀਤੀ ਜਾਂਦੀ ਹੈ। ਸਰੀਰ ਨੂੰ ਸਿਹਤਮੰਦ ਬਣਾਉਣ ਲਈ ਜ਼ਰੂਰੀ ਖਣਿਜ ਲੈਣਾ ਜ਼ਰੂਰੀ ਹੁੰਦਾ ਹੈ। ਅਜਿਹੇ ਵਿਚ ਲੂਣ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਰੋਜ਼ ਲੂਣ ਦਾ ਪਾਣੀ ਪੀਣਾ ਬਹੁਤ ਲਾਭਦਾਇਕ ਹੁੰਦਾ ਹੈ।

ਇਸ 'ਚ ਅਨੇਕਾਂ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜਿਸ ਨਾਲ ਅਨੇਕਾਂ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਚਮੜੀ ਨੂੰ ਚਮਕਦਾਰ ਬਣਾਉਣ ਲਈ ਲੂਣ ਦਾ ਪਾਣੀ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਪਾਣੀ ਨੂੰ ਪੀਣ ਨਾਲ ਚਮੜੀ ਨਾਲ ਜੁੜੀ ਸਮੱਸਿਆਵਾਂ ਜਿਵੇਂ ਮੁੰਹਾਸੇ, ਦਾਗ ਧੱਬਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਲੂਣ ਦਾ ਪਾਣੀ ਪੀਣ ਨਾਲ ਢਿੱਡ ਨਾਲ ਜੁੜੀ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।

ਇਸ ਪਾਣੀ 'ਚ ਅਨੇਕਾਂ ਗੁਣ ਪਾਏ ਜਾਂਦੇ ਹਨ ਜੋ ਪਾਚਣ ਕਿਰਿਆ ਨੂੰ ਸਿਹਤਮੰਦ ਬਣਾਉਂਦੇ ਹਨ। ਲੂਣ ਦਾ ਪਾਣੀ ਪੀਣ ਨਾਲ ਸਰੀਰ 'ਚ ਮੌਜੂਦ ਬੈਕਟੀਰੀਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਇਸ ਪਾਣੀ ਨੂੰ ਪੀਣ ਨਾਲ ਸਰੀਰ ਤੰਦਰੁਸਤ ਬਣਦਾ ਹੈ। ਲੂਣ ਦਾ ਪਾਣੀ ਪੀਣ ਨਾਲ ਹੱਡੀਆਂ ਨੂੰ ਆਸਾਨੀ ਨਾਲ ਮਜ਼ਬੂਤ ਬਣਾਇਆ ਜਾ ਸਕਦਾ ਹੈ।

ਇਸ ਪਾਣੀ ਨੂੰ ਪੀਣ ਨਾਲ ਸਰੀਰ 'ਚ ਭਰਪੂਰ ਕੈਲਸ਼ਿਅਮ ਪਹੁੰਚਦਾ ਹੈ ਅਤੇ ਹੱਡੀਆਂ ਮਜ਼ਬੂਤ ਬਣਦੀਆਂ ਹਨ। ਲੂਣ ਦਾ ਪਾਣੀ ਪੀਣ ਨਾਲ ਲਿਵਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਨਿਜਾਤ ਪਾਇਆ ਜਾ ਸਕਦਾ ਹੈ। ਇਸ ਨੂੰ ਪੀਣ ਨਾਲ ਸਰੀਰ ਤੋਂ ਟਾਕਸਿਨਜ਼ ਬਾਹਰ ਨਿਕਲ ਜਾਂਦੇ ਹਨ ਅਤੇ ਸਰੀਰ ਸਿਹਤਮੰਦ ਬਣਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ