ਘਰ 'ਚ ਬਣਾਓ ਦਹੀਂ ਆਲੂ ਦੀ ਸਬਜ਼ੀ, ਭੁੱਲੋਗੇ ਸਬਜ਼ੀ ਦਾ ਸੁਆਦ
ਸ ਸਬਜ਼ੀ ਨੂੰ ਤੁਸੀਂ ਪੂਰੀ ਦੇ ਨਾਲ ਵੀ ਖਾ ਸਕਦੇ ਹੋ
ਆਲੂ ਹਰ ਸਬਜ਼ੀ ਦੀ ਸ਼ਾਨ ਹੁੰਦਾ ਹੈ। ਜ਼ਿਆਦਾਤਰ ਸਬਜ਼ੀਆਂ ਆਲੂ ਤੋਂ ਬਿਨ੍ਹਾਂ ਅਧੂਰੀਆਂ ਹਨ। ਦੱਸ ਦਈਏ ਕਿ ਆਲੂਆਂ ਨੂੰ ਦਹੀਂ ਵਿਚ ਪਾਇਆ ਜਾ ਸਕਦਾ ਹੈ। ਜੇ ਤੁਹਾਡੇ ਕੋਲ ਘਰ ਵਿਚ ਕੋਈ ਸਬਜ਼ੀ ਨਹੀਂ ਹੈ ਤਾਂ ਤੁਸੀਂ ਦਹੀਂ ਆਲੂ ਨੂੰ ਘਰ ਵਿਚ ਅਸਾਨੀ ਨਾਲ ਤਿਆਰ ਕਰ ਸਕਦੇ ਹੋ। ਦਹੀਂ ਆਲੂ ਦੀ ਸਬਜ਼ੀ ਘਰ ਵਿਚ 15-20 ਮਿੰਟ ਵਿਚ ਤਿਆਰ ਹੋ ਜਾਂਦੀ ਹੈ। ਇਸ ਸਬਜ਼ੀ ਨੂੰ ਤੁਸੀਂ ਪੂਰੀ ਦੇ ਨਾਲ ਵੀ ਖਾ ਸਕਦੇ ਹੋ।
ਸਮੱਗਰੀ - 2 ਟੇਬਲ ਸਪੂਨ ਘੀ
1 ਟੀਸਪੂਨ ਜੀਰਾ
1 ਚੱਮਚ ਕਾਲੀ ਮਿਰਚ
2 ਤੋਂ 3 ਆਲੂ (ਉਬਾਲੇ ਹੋਏ)
1/2 ਚਮਚ ਲੂਣ
1 ਹਰੀ ਮਿਰਚ, ਕੱਟੀਆਂ ਹੋਈਆਂ
1 ਚਮਚ ਅਦਰਕ
2 ਚੱਮਚ ਕੱਟੂ ਦਾ ਆਟਾ
1 ਕੱਪ ਦਹੀਂ
1 ਕੱਪ ਪਾਣੀ
ਕੜਾਹੀ ਵਿਚ ਘਿਓ ਪਾਓ ਅਤੇ ਗਰਮ ਕਰੋ। ਹੁਣ ਇਸ ਵਿਚ ਜੀਰਾ ਪਾ ਕੇ ਭੁੰਨੋ। ਇਸ ਵਿਚ ਕਾਲੀ ਮਿਰਚ ਮਿਲਾਓ ਅਤੇ ਫਰਾਈ ਕਰੋ। ਹੁਣ ਇਸ ਵਿਚ ਉੱਬਲੇ ਹੋਏ ਆਲੂ ਦੇ ਟੁਕੜੇ ਅਤੇ ਚਟਣੀਪਾਓ। ਇਕ ਹੋਰ ਪੈਨ ਵਿਚ ਵੀ ਘਿਓ ਗਰਮ ਕਰੋ। ਉਸ ਵਿਚ ਜੀਰਾ, ਹਰੀ ਮਿਰਚ, ਅਦਰਕ ਅਤੇ ਕ੍ਰਸ਼ ਕੀਤੀ ਹੋਈ ਕਾਲੀ ਮਿਰਚ ਪਾਓ।
ਇਸ ਨੂੰ ਭੁੰਨ ਕੇ ਕੱਟੂ ਦਾ ਆਟਾ ਪਾਓ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਨਾਲ ਹੀ ਇਕ ਕੱਪ ਪਾਣੀ ਪਾਓ। ਇਸ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਪੱਕਣ ਦਿਓ। ਹੁਣ ਇਸ ਵਿਚ ਪ੍ਰਾਈ ਕੀਤੇ ਹੋ ਆਲੂ ਪਾਓ, ਦਹੀਂ ਪਾਓ ਅਤੇ ਗਾਰਨਿਸ਼ ਕੀਤੀ ਹੋਈ ਹਰੀ ਮਿਰਚ ਪਾਓ। ਹੋਰ ਸਵਾਦਿਸ਼ਟ ਬਣਾਉਣ ਲਈ ਤੁਸੀਂ ਧਨੀਆ ਵੀ ਪਾ ਸਕਦੇ ਹੋ।