Food Recipes: ਘਰ ਵਿਚ ਬਣਾਉ ਮਿਕਸ ਸਬਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ

Make mixed vegetables at home Food Recipes

ਸਮੱਗਰੀ : 5 ਚਮਚ ਤੇਲ, 1 ਚਮਚ ਜ਼ੀਰਾ, ਹਿੰਗ ਦੀ ਚੁਟਕੀ, ਇਕ ਚਮਚ ਮਿਰਚ, ਅਦਰਕ ਦਾ ਪੇਸਟ, ਬੈਂਗਣ 100 ਗ੍ਰਾਮ, ਆਲੂ 100 ਗ੍ਰਾਮ, ਗੋਭੀ 100 ਗ੍ਰਾਮ, ਪਨੀਰ 100 ਗ੍ਰਾਮ ਤੋਂ ਇਲਾਵਾ ਲੋੜ ਅਨੁਸਾਰ ਹੋਰ ਸਬਜ਼ੀਆਂ ਪਾ ਸਕਦੇ ਹੋ। 
ਬਣਾਉਣ ਦਾ ਤਰੀਕਾ: ਪਹਿਲਾਂ ਕੜਾਹੀ ਵਿਚ ਤੇਲ ਗਰਮ ਕਰੋ। ਫਿਰ ਉਸ ਵਿਚ ਜ਼ੀਰਾ, ਹਿੰਗ, ਮਿਰਚ, ਅਦਰਕ ਦਾ ਪੇਸਟ ਪਾ ਕੇ ਦੋ ਮਿੰਟ ਤਕ ਭੁੰਨੋ। ਫਿਰ ਇਸ ਵਿਚ ਸਾਫ਼ ਕਰ ਕੇ ਕੱਟੀ ਹੋਈ ਪਾਪੜੀ  ਬੈਂਗਣ, ਆਲੂ ਅਤੇ ਸ਼ਕਰਕੰਦ ਪਾਉ ਅਤੇ 5 ਮਿੰਟ ਤਕ ਗਰਮ ਕਰੋ। ਹਲਦੀ ਪਾਊਡਰ ਅਤੇ ਅੱਧਾ ਕੱਪ ਪਾਣੀ ਪਾ ਕੇ, ਢੱਕ ਕੇ, ਮੱਠੇ ਸੇਕ ’ਤੇ ਪਕਾਉ। ਇਸ ਤੋਂ ਬਾਅਦ ਮਿਰਚ ਪਾਊਡਰ, ਧਨੀਆ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਢੱਕ ਦੇਵੋ। ਉਬਾਲਾ ਆਉਣ ਤੋਂ ਬਾਅਦ ਹਰਾ ਧਨੀਆ ਅਤੇ ਕੱਦੂਕਸ ਕੀਤਾ ਹੋਇਆ ਨਾਰੀਅਲ ਦਾ ਮਿਸ਼ਰਣ ਛਿੜਕ ਦਿਉ। ਥੋੜ੍ਹੀ ਦੇਰ ਹੋਰ ਪਕਾਉਣ ਪਿਛੋਂ ਅਪਣੇ ਪ੍ਰਵਾਰ ਨੂੰ ਗਰਮਾ-ਗਰਮ ਸਬਜ਼ੀ ਖਾਣ ਲਈ ਬੁਲਾਉ।