ਅਪਣੇ ਘਰ ਵਿਚ ਬਣਾਉ ਕੱਦੂ ਦੀ ਬਰਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਜੇਕਰ ਤੁਹਾਨੂੰ ਅਤੇ ਤੁਹਾਡੇ ਪ੍ਰਵਾਰ ਦੇ ਮੈਂਬਰਾਂ ਨੂੰ ਕੱਦੂ ਦੀ ਸਬਜ਼ੀ ਖਾਣਾ ਪਸੰਦ ਨਹੀਂ ਤਾਂ ਤੁਸੀ ਇਸ ਵਾਰ ਕੱਦੂ....

File Photo

ਜੇਕਰ ਤੁਹਾਨੂੰ ਅਤੇ ਤੁਹਾਡੇ ਪ੍ਰਵਾਰ ਦੇ ਮੈਂਬਰਾਂ ਨੂੰ ਕੱਦੂ ਦੀ ਸਬਜ਼ੀ ਖਾਣਾ ਪਸੰਦ ਨਹੀਂ ਤਾਂ ਤੁਸੀ ਇਸ ਵਾਰ ਕੱਦੂ ਦੀ ਬਰਫ਼ੀ ਘਰ ਬਣਾ ਸਕਦੇ ਹੋ। ਇਹ ਨਾ ਸਿਰਫ਼ ਸਵਾਦਿਸ਼ਟ ਹੁੰਦੀ ਹੈ ਸਗੋਂ ਕੱਦੂ ਅਤੇ ਦੁੱਧ ਦੇ ਗੁਣਾਂ ਨਾਲ ਭਰਪੂਰ ਵੀ ਹੁੰਦੀ ਹੈ।

ਇਸ ਨੂੰ ਘਰ ਵਿਚ ਬਣਾਉਣਾ ਬਹੁਤ ਹੀ ਆਸਾਨ ਹੈ। ਕੱਦੂ ਦੀ ਸਬਜ਼ੀ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਹੁੰਦਾ ਹਾਲਾਂਕਿ ਕੱਦੂ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ। ਇਹ ਗਰਮੀ ਦੇ ਦਿਨਾਂ ਵਿਚ ਸਰੀਰ ਨੂੰ ਠੰਢਾ ਰਖਦੀ ਹੈ ਅਤੇ ਢਿੱਡ ਸਬੰਧੀ ਬੀਮਾਰੀਆਂ ਨੂੰ ਦੂਰ ਰਖਦੀ ਹੈ।

ਕੱਦੂ ਦੀ ਬਰਫ਼ੀ ਬਣਾਉਣ ਲਈ ਸਮੱਗਰੀ: 1 ਕੱਪ ਕਦੂਕਸ ਕੀਤਾ ਹੋਇਆ ਕੱਦੂ, 125 ਗ੍ਰਾਮ ਖੋਆ, 1 ਚਮਚ ਘੀ, 1/4 ਕੱਪ ਸ਼ੂਗਰ, 1/2 ਲੀਟਰ ਫੁਲ ਕਰੀਮ ਦੁੱਧ, 1 ਚਮਚ ਪਿਸੀ ਹੋਈ ਇਲਾਚੀ, 1 ਚਮਚ ਲੂਣ।

ਕੱਦੂ ਦੀ ਬਰਫ਼ੀ ਬਣਾਉਣ ਦੀ ਵਿਧੀ: ਇਕ ਬਰਤਨ ਵਿਚ ਦੁੱਧ ਨੂੰ ਉਬਾਲ ਲਉ। ਉਬਲਦੇ ਦੁੱਧ ਵਿਚ ਕੱਦੂ ਪਾ ਦਿਉ। ਇਸ ਨੂੰ 10-15 ਮਿੰਟ ਤਕ ਛੱਡ ਦਿਉ। ਇਸ ਮਿਕਸਚਰ ਵਿਚ ਚੀਨੀ ਪਾ ਦਿਉ ਅਤੇ ਹੌਲੀ-ਹੌਲੀ ਹਿਲਾਉਂਦੇ ਰਹੋ। ਜਦੋਂ ਤਕ ਕੱਦੂ ਦੁੱਧ ਵਿਚ ਜਜ਼ਬ ਹੋ ਜਾਵੇ ਅਤੇ ਇਹ ਮਿਕਸਚਰ ਗਾੜ੍ਹਾ ਨਾ ਹੋ ਜਾਵੇ, ਇਸ ਨੂੰ ਪਕਾਉਂਦੇ ਰਹੋ। ਇਸ ਵਿਚ ਖੋਆ, ਘੀ ਅਤੇ ਪਿਸੀ ਹੋਈ ਇਲਾਚੀ ਪਾ ਦਿਉ।

ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਇਕ ਵੱਡੀ ਪਲੇਟ ਲਵੋ। ਉਸ ਵਿਚ ਥੋੜ੍ਹਾ ਜਿਹਾ ਘੀ ਲਗਾ ਦਿਉ। ਜਦੋਂ ਮਿਕਸਚਰ ਨਾਲ ਪੂਰਾ ਦੁੱਧ ਸੁੱਕ ਜਾਵੇ ਤਾਂ ਉਸ ਨੂੰ ਪਲੇਟ ਵਿਚ ਕੱਢ ਲਵੋ। ਉਸ ਨੂੰ ਚੰਗੀ ਤਰ੍ਹਾਂ ਫੈਲਾ ਲਉ ਅਤੇ ਪਿਸਤੇ ਨਾਲ ਸਜਾਵਟ ਕਰੋ। ਇਸ ਨੂੰ ਠੰਢਾ ਹੋਣ ਦਿਉ। ਜਦੋਂ ਇਹ ਰੂਮ ਟੈਂਪ੍ਰੇਚਰ 'ਤੇ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਨੂੰ ਫ਼ਰਿਜ ਵਿਚ ਰੱਖ ਕੇ ਜਮਣ ਦਿਉ। ਕੱਦੂ ਦੀ ਬਰਫ਼ੀ ਤਿਆਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।