ਘਰ ਵਿਚ ਵੀ ਬਣਾ ਸਕਦੇ ਹੋ Chilli Baby Corn, ਜਾਣੋ ਅਸਾਨ ਤਰੀਕਾ
ਅੱਜ ਅਸੀਂ ਤੁਹਾਨੂੰ Chilli Baby Corn ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ।
ਚੰਡੀਗੜ੍ਹ: ਅੱਜ ਅਸੀਂ ਤੁਹਾਨੂੰ ਚਿੱਲੀ ਬੇਬੀ ਕੌਰਨ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ।
ਸਮੱਗਰੀ
- ਮੈਦਾ- ½ ਕੱਪ
- ਮੱਕੀ ਦਾ ਆਟਾ - 3 ਚੱਮਚ
- ਕਾਲੀ ਮਿਰਚ - 1 ਚਮਚਾ
- ਸਵਾਦ ਅਨੁਸਾਰ ਲੂਣ
- ਅਦਰਕ ਲਸਣ ਦਾ ਪੇਸਟ - 1 ਚਮਚਾ
- ਲੋੜ ਅਨੁਸਾਰ ਪਾਣੀ
- ਬੇਬੀ ਕੌਰਨ - 150 ਗ੍ਰਾਮ
- ਤਲ਼ਣ ਲਈ ਤੇਲ
- ਤੇਲ - 2 ਚਮਚ
- ਲਸਣ- 1 ਚਮਚ
- ਹਰੀ ਮਿਰਚ - 1 ਚਮਚਾ
- ਕੱਟਿਆ ਪਿਆਜ਼ - 50 ਗ੍ਰਾਮ
- ਸ਼ਿਮਲਾ ਮਿਰਚ - 40 ਗ੍ਰਾਮ
- ਲਾਲ ਮਿਰਚ ਦੀ ਚਟਣੀ - 2 ਚਮਚ
- ਸੋਇਆ ਸਾਸ - 1/2 ਚਮਚ
- ਸਿਰਕਾ - 1 ਚਮਚ
- ਕਾਲੀ ਮਿਰਚ - 1 ਚਮਚ
- ਸਵਾਦ ਅਨੁਸਾਰ ਨਮਕ
ਵਿਧੀ
1. ਇਕ ਕਟੋਰੀ ਲਓ ਅਤੇ ਇਸ ਵਿਚ 1/2 ਕੱਪ ਮੈਦਾ, ਮੱਕੀ ਦਾ ਆਟਾ, ਕਾਲੀ ਮਿਰਚ, ਨਮਕ, ਅਦਰਕ ਲਸਣ ਦਾ ਪੇਸਟ ਅਤੇ ਪਾਣੀ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਸੰਘਣਾ ਘੋਲ ਬਣਾਓ।
2. ਇਸ ਮਿਸ਼ਰਣ ਵਿਚ ਬੇਬੀ ਕੌਰਨ ਪਾਓ।
3. ਇਕ ਕੜਾਹੀ ਵਿਚ ਲੋੜ ਅਨੁਸਾਰ ਤੇਲ ਗਰਮ ਕਰੋ ਅਤੇ ਇਹਨਾਂ ਨੂੰ ਸੁਨਹਿਰੀ ਭੂਰਾ ਅਤੇ ਕ੍ਰਿਸਪੀ ਹੋਣ ਤੱਕ ਫਰਾਈ ਕਰੋ।
4. ਇਸ ਸੋਖਣ ਲਈ ਕਾਗਜ਼ 'ਤੇ ਰੱਖ ਦਿਓ।
5. ਇਕ ਕੜਾਹੀ ਵਿਚ 2 ਵੱਡੇ ਚੱਮਚ ਤੇਲ ਗਰਮ ਕਰੋ। 1 ਚੱਮਚ ਲਸਣ, 1 ਚੱਮਚ ਹਰੀ ਮਿਰਚ ਪਾ ਕੇ ਇਕ ਮਿੰਟ ਤੱਕ ਭੁੰਨੋ
6. ਹੁਣ ਇਸ ਵਿਚ 50 ਗ੍ਰਾਮ ਪਿਆਜ਼, 40 ਗ੍ਰਾਮ ਸ਼ਿਮਲਾ ਮਿਰਚ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ।
7. ਇਸ ਨੂੰ ਮੀਡੀਅਮ ਗੈਸ ’ਤੇ 5-7 ਮਿੰਟ ਤੱਕ ਭੁੰਨੋ
8. 2 ਚਮਚ ਲਾਲ ਮਿਰਚ ਦੀ ਚਟਨੀ, 1/2 ਚਮਚ ਸੋਇਆ ਸਾਸ, 1 ਚਮਚ ਸਿਰਕਾ, 1 ਚਮਚ ਕਾਲੀ ਮਿਰਚ ਪਾਓ ਤੇ ਚੰਗੀ ਤਰ੍ਹਾਂ ਮਿਕਸ ਕਰੋ।
9. ਹੁਣ ਇਸ ਵਿਚ ਫਰਾਈ ਕੀਤੇ ਬੇਬੀ ਕੌਰਨ ਅਤੇ ਸੁਆਦ ਅਨੁਸਾਰ ਨਮਕ ਪਾਓ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਰਲਾਓ।
10. ਮੀਡੀਅਮ ਗੈਸ 'ਤੇ ਹੋਰ 3 - 5 ਮਿੰਟ ਲਈ ਪਕਾਓ
12. ਚਿੱਲੀ ਬੇਬੀ ਕੌਰਨ ਬਣ ਕੇ ਤਿਆਰ ਹੈ। ਇਸ ਨੂੰ ਗਰਮ-ਗਰਮ ਸਰਵ ਕਰੋ।