How to make Bread Bhurji: ਘਰ ਦੀ ਰਸੋਈ ਵਿਚ ਬਣਾਉ ਬਰੈੱਡ ਭੁਰਜੀ
ਇਕ ਕਟੋਰੇ ਵਿਚ ਦਹੀਂ, ਹਲਦੀ, ਨਮਕ ਅਤੇ 2 ਚਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਰਲਾ ਲਉ।
Bread Bhurji
How to make Bread Bhurji: ਸਮੱਗਰੀ: 10 ਬ੍ਰੈੱਡ ਸਲਾਈਸ, 1 ਕੱਪ ਦਹੀਂ, 1 ਚੌਥਾਈ ਚਮਚ ਹਲਦੀ, 1 ਚਮਚ ਜ਼ੀਰਾ, 1 ਹਰੀ ਮਿਰਚ, 3-4 ਕੜ੍ਹੀ ਪੱਤੇ, 1 ਚੌਥਾਈ ਕੱਪ ਕੱਟੇ ਪਿਆਜ਼, 2 ਚਮਚ ਤੇਲ, ਨਮਕ ਸਵਾਦ ਅਨੁਸਾਰ।
ਵਿਧੀ: ਇਕ ਕਟੋਰੇ ਵਿਚ ਦਹੀਂ, ਹਲਦੀ, ਨਮਕ ਅਤੇ 2 ਚਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਰਲਾ ਲਉ। ਹੁਣ ਇਸ ’ਚ ਬ੍ਰੈੱਡ ਸਲਾਈਸ ਪਾ ਕੇ ਚੰਗੀ ਤਰ੍ਹਾਂ ਰਲਾਉ। ਫਿਰ ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰ ਕੇ ਉਸ ਵਿਚ ਜ਼ੀਰਾ, ਹਰੀ ਮਿਰਚ, ਕੜ੍ਹੀ ਪੱਤੇ ਅਤੇ ਅਦਰਕ ਪਾ ਕੇ ਕੁੱਝ ਦੇਰ ਭੁੰਨੋ। ਫਿਰ ਪਿਆਜ਼ ਪਾ ਕੇ ਹਲਕਾ ਗੁਲਾਬੀ ਹੋਣ ਤਕ ਭੁੰਨੋ। ਫਿਰ ਇਸ ਵਿਚ ਬ੍ਰੈੱਡ ਸਲਾਈਸ ਪਾ ਕੇ ਕੁੱਝ ਦੇਰ ਤਕ ਹਿਲਾਉ ਅਤੇ ਫਿਰ ਗੈਸ ਬੰਦ ਕਰ ਦਿਉ। ਹੁਣ ਇਸ ਉਪਰ ਹਰਾ ਧਨੀਆ ਪਾ ਕੇ ਸਜਾਵਟ ਕਰੋ। ਤੁਹਾਡੀ ਬਰੈੱਡ ਦੀ ਭੁਰਜੀ ਬਣ ਕੇ ਤਿਆਰ ਹੈ।
(For more news apart from How to make Bread Bhurji, stay tuned to Rozana Spokesman)