ਘਰ ‘ਚ ਤਿਆਰ ਕਰੋ ਮਟਕਾ ਕੁੱਲਫੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਬਹੁਤ ਸਾਰੇ ਲੋਕ ਸਰਦੀਆਂ 'ਚ ਵੀ ਠੰਡੀ-ਠੰਡੀ ਆਈਸਕਰੀਮ ਖਾਣਾ ਪਸੰਦ ਕਰਦੇ ਹਨ। ਜੇਕਰ ਤੁਸੀ ਵੀ ਉਨ੍ਹਾਂ 'ਚੋਂ ਇਕ ਹੋ ਅਤੇ ਘਰ 'ਚ ਆਈਸਕਰੀਮ ਬਣਾਉਣ...

Ice Cream

ਬਹੁਤ ਸਾਰੇ ਲੋਕ ਸਰਦੀਆਂ 'ਚ ਵੀ ਠੰਡੀ-ਠੰਡੀ ਆਈਸਕਰੀਮ ਖਾਣਾ ਪਸੰਦ ਕਰਦੇ ਹਨ। ਜੇਕਰ ਤੁਸੀ ਵੀ ਉਨ੍ਹਾਂ 'ਚੋਂ ਇਕ ਹੋ ਅਤੇ ਘਰ 'ਚ ਆਈਸਕਰੀਮ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਵਾਰ ਤੁਸੀਂ ਮਟਕਾ ਕੁੱਲਫੀ ਟ੍ਰਾਈ ਕਰ ਸਕਦੇ ਹੋ। ਇਹ ਬਣਾਉਣ 'ਚ ਬਹੁਤ ਹੀ ਆਸਾਨ ਹੈ ਅਤੇ ਖਾਣ 'ਚ ਵੀ ਬਹੁਤ ਸੁਆਦ ਹੁੰਦੀ ਹੈ।

ਸਮੱਗਰੀ : ਦੁੱਧ 2 ਲੀਟਰ, ਚੀਨੀ 200 ਗ੍ਰਾਮ, ਕੇਸਰ 1/2 ਛੋਟਾ ਚਮਚ, ਬਾਦਾਮ 2 ਵੱਡੇ ਚਮਚ, ਪਿਸਤਾ 2 ਵੱਡੇ ਚਮਚ, ਕਾਜੂ 2 ਵੱਡੇ ਚਮਚ

ਬਣਾਉਣ ਦੀ ਵਿਧੀ - ਘੱਟ ਗੈਸ 'ਤੇ ਇਕ ਪੈਨ 'ਚ 2 ਲੀਟਰ ਦੁੱਧ ਉਬਾਲ ਲਵੋ। ਇਸ 'ਚ 200 ਗ੍ਰਾਮ ਚੀਨੀ ਪਾ ਕੇ ਉਸ ਵੇਲੇ ਤੱਕ ਹਿਲਾਓ, ਜਦੋਂ ਤੱਕ ਇਹ ਚੰਗੀ ਤਰ੍ਹਾਂ ਘੁੱਲ ਨਾ ਜਾਵੇ। ਫਿਰ ਇਸ 'ਚ 1/2 ਛੋਟਾ ਚਮਚ ਕੇਸਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਦੁੱਧ ਨੂੰ ਉਬਾਲ ਲਓ ਅਤੇ ਫਿਰ ਗੈਸ ਨੂੰ ਘੱਟ ਕਰਕੇ ਇਸ ਨੂੰ ਉਸ ਵੇਲੇ ਤੱਕ ਉਬਾਲਦੇ ਰਹੋ ਜਦੋਂ ਤੱਕ ਕਿ ਇਹ ਅੱਧਾ ਨਾ ਹੋ ਜਾਵੇ। ਇਸ ਤੋਂ ਬਾਅਦ ਇਸ 'ਚ 2 ਵੱਡੇ ਚਮਚ ਬਾਦਾਮ, 2 ਵੱਡੇ ਚਮਚ ਪਿਸਤਾ, 2 ਵੱਡੇ ਚਮਚ ਕਾਜੂ ਪਾ ਕੇ ਮਿਕਸ ਕਰੋ। ਇਸ ਮਿਸ਼ਰਣ ਨੂੰ ਇਕ ਮਟਕੇ 'ਚ ਪਾ ਕੇ ਰਾਤ ਭਰ ਲਈ ਫਰਿੱਜ਼ 'ਚ ਰੱਖੋ। ਤੁਹਾਡੀ ਮਟਕਾ ਕੁੱਲਫੀ ਤਿਆਰ ਹੈ।