ਪਰਾਂਠੇ ਖਾਣ ਦੇ ਸ਼ੌਕੀਨ ਲੋਕਾਂ ਨੂੰ ਹੁਣ ਭਰਨਾ ਪਵੇਗਾ ਜ਼ਿਆਦਾ ਬਿੱਲ, ਜਾਣੋ ਕੀ ਕਹਿੰਦਾ ਹੈ ਕਾਨੂੰਨ

ਏਜੰਸੀ

ਜੀਵਨ ਜਾਚ, ਖਾਣ-ਪੀਣ

ਰੋਟੀ ‘ਤੇ 5 ਫੀਸਦੀ ਅਤੇ ਪਰਾਂਠੇ ‘ਤੇ 18 ਫੀਸਦੀ ਭਰਨਾ ਹੋਵੇਗਾ ਜੀਐਸਟੀ

File Photo

ਨਵੀਂ ਦਿੱਲੀ:ਆਮਤੌਰ ‘ਤੇ ਭਾਰਤ ਵਿਚ ਪਰਾਂਠੇ ਅਤੇ ਰੋਟੀ ਨੂੰ ਇਕ ਹੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਪਰ ਵਸਤੂ ਅਤੇ ਸੇਵਾ ਟੈਕਸ (ਜੀਐਸਟੀ)  ਲਈ ਪਰਾਂਠੇ ਅਤੇ ਰੋਟੀ ਵਿਚ ਬਹੁਤ ਵੱਡਾ ਅੰਤਰ ਹੈ ਅਤੇ ਇਹੀ ਕਾਰਨ ਹੈ ਕਿ ਪਰਾਂਠੇ ‘ਤੇ 18 ਫੀਸਦੀ ਟੈਕਸ ਦੇਣਾ ਪਵੇਗਾ।

ਦਰਅਸਲ ਅਥਾਰਟੀ ਆਫ ਐਡਵਾਂਸ ਰੂਲਿੰਗਸ (ਏਏਆਰ) ਨੇ ਅਪਣੇ ਇਕ ਫੈਸਲੇ ਵਿਚ ਕਿਹਾ ਕਿ ਪਰਾਂਠੇ ‘ਤੇ 18 ਫੀਸਦੀ ਜੀਐਸਟੀ  ਲੱਗੇਗਾ। ਦੂਜੇ ਪਾਸੇ ਰੋਟੀ ‘ਤੇ 5 ਫੀਸਦੀ ਜੀਐਸਟੀ ਭਰਨਾ ਪਵੇਗਾ।

ਦਰਅਸਲ ਇਕ ਪ੍ਰਾਈਵੇਟ ਫੂਡ ਨਿਰਮਾਤਾ ਕੰਪਨੀ ਨੇ ਏਏਆਰ  ਕੋਲ  ਅਰਜੀ ਦਿੱਤੀ ਸੀ। ਇਸ ਵਿਚ ਕੰਪਨੀ ਨੇ ਕਿਹਾ ਕਿ ਪਰਾਂਠੇ ਨੂੰ ਰੋਟੀ ਦੇ ਤੌਰ ‘ਤੇ ਦਰਜ ਕੀਤਾ ਜਾਣਾ ਚਾਹੀਦਾ ਹੈ। ਜੀਐਸਟੀ ਨੋਟੀਫੀਕੇਸ਼ਨ ਦੇ ਸ਼ੈਡਿਊਲ 1 ਦੇ Entry 99A ਦੇ ਤਹਿਤ ਰੋਟੀ ‘ਤੇ 5 ਫੀਸਦੀ ਹੀ ਜੀਐਸਟੀ ਹੁੰਦਾ ਹੈ।

ਇਕ ਰਿਪੋਰਟ ਵਿਚ ਇਸ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ। ਇਸ ਰਿਪੋਰਟ ਵਿਚ ਆਈਡੀ ਫਰੈਸ਼ ਫੂਡ ਨਾਂਅ ਦੀ ਇਕ ਕੰਪਨੀ ਹੈ ਜੋ ਇਡਲੀ ਡੋਸਾ ਬਟਰ, ਪਰਾਂਠਾ, ਦਹੀ ਅਤੇ ਫਰੈਸ਼ ਫੂਡ ਨੂੰ ਤਿਆਰ ਕਰ ਕੇ ਸਪਲਾਈ ਕਰਦੀ ਹੈ। ਇਸ ਕੰਪਨੀ ਨੇ ਏਏਆਰ ਕੋਲੋਂ ਕਣਕ ਨਾਲ ਬਣੇ ਪਰਾਂਠੇ ‘ਤੇ ਲੱਗਣ ਵਾਲੇ ਜੀਐਸਟੀ ਸਬੰਧੀ ਜਾਣਕਾਰੀ ਮੰਗੀ ਸੀ।

ਇਸ ਤੋਂ ਬਾਅਦ ਏਏਆਰ ਨੇ ਅਪਣੇ ਆਦੇਸ਼ ਵਿਚ ਕਿਹਾ ਕਿ ਹੈਡਿੰਗ 1905 ਦੇ ਅੰਤਰਗਤ ਪਹਿਲਾਂ ਹੀ ਤਿਆਰ ਕੀਤੇ ਜਾ ਚੁੱਕੇ ਜਾਂ ਪੂਰੀ ਤਰ੍ਹਾਂ ਪਕਾਏ ਗਏ ਉਤਪਾਦਾਂ ਨੂੰ ਸ਼ਾਮਲ ਕੀਤਾ ਗਿਆ ਹੈ। ਏਏਆਰ ਦਾ ਕਹਿਣਾ ਹੈ ਕਿ ਪਰਾਂਠਾ 1905 ਦੇ ਅਧੀਨ ਨਹੀਂ ਆਉਂਦਾ ਹੈ। ਇਹ ਐਂਟਰੀ 99ਏ ਦੇ ਤਹਿਤ ਵੀ ਕਵਰ ਨਹੀਂ ਹੁੰਦਾ ਹੈ।