ਜਾਣੋ ਮਲਾਈਦਾਰ Spaghetti ਬਣਾਉਣ ਦਾ ਅਸਾਨ ਤਰੀਕਾ
ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਮਲਾਈਦਾਰ ਸਪੈਗੇਟੀ ਬਣਾਉਣਾ ਦੱਸਾਂਗੇ।
ਚੰਡੀਗੜ੍ਹ: ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਮਲਾਈਦਾਰ ਸਪੈਗੇਟੀ ਬਣਾਉਣਾ ਦੱਸਾਂਗੇ। ਇਹ ਪਕਵਾਨ ਬਹੁਤ ਹੀ ਸਵਾਦਿਸ਼ਟ ਅਤੇ ਸਿਹਤਮੰਦ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਅਸਾਨ ਤਰੀਕਾ
ਸਮੱਗਰੀ:
- ਸਪੈਗੇਟੀ- 250 ਗ੍ਰਾਮ
- ਨਮਕ- 2 ਚੱਮਚ
- ਮੱਖਣ- 50 ਗ੍ਰਾਮ
- ਲਸਣ ਦੀਆਂ ਗੰਢੀਆਂ- 3
- ਪਿਆਜ਼- 100 ਗ੍ਰਾਮ
- ਟਮਾਟਰ ਦੀ ਪਿਊਰੀ - 100 ਗ੍ਰਾਮ
- ਤੁਲਸੀ ਦੇ ਪੱਤੇ 5
- ਕਾਲੀ ਮਿਰਚ ਪਾਊਡਰ
- ਸੁਆਦ ਅਨੁਸਾਰ ਲੂਣ
- Béchamel Sauce- 70 ਗ੍ਰਾਮ
- ਕਾਲੀ ਮਿਰਚ- 1 ਚੱਮਚ
- ਗਾਰਨਿਸ਼ ਲਈ ਅਜਮੋਦ
ਵਿਧੀ:
ਇਕ ਪੈਨ ਲਓ ਤੇ ਇਸ ਵਿਚ ਪਾਣੀ ਪਾਓ। ਪਾਣੀ ਉਬਲਣ ਤੋਂ ਬਾਅਦ ਇਸ ਵਿਚ ਸਪੈਗੇਟੀ ਪਾਓ।
ਇਸ ਨੂੰ 8-12 ਮਿੰਟ ਲਈ ਪਕਾਉ ਅਤੇ ਫਿਰ ਸਪੈਗੇਟੀ ਨੂੰ ਛਾਣ ਲਓ। ਹੁਣ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ।
ਇਕ ਕੜਾਹੀ ਲਓ ਪਾਣੀ ਪਾਓ ਅਤੇ ਪਾਣੀ ਨੂੰ ਗਰਮ ਕਰੋ। ਹੁਣ ਇਸ ਵਿਚ ਟਮਾਟਰ ਪਾਓ।
ਟਮਾਟਰ ਨੂੰ ਚੰਗੀ ਤਰ੍ਹਾਂ ਪਕਾਓ ਅਤੇ ਇਸ ਨੂੰ ਪੱਕਣ ਤੋਂ ਬਾਅਦ ਬਾਹਰ ਕੱਢ ਕੇ ਠੰਢਾ ਹੋਣ ਲਈ ਰੱਖੋ।
ਟਮਾਟਰ ਦੇ ਛਿਲਕੇ ਹਟਾਓ ਅਤੇ ਇਸ ਦੀ ਪਿਊਰੀ ਬਣਾਓ
ਹੁਣ ਇਕ ਪੈਨ ਲਓ। ਇਸ ਵਿਚ ਮੱਖਣ, ਕੱਟਿਆ ਹੋਇਆ ਲਸਣ ਅਤੇ ਪਿਆਜ਼ ਪਾਓ ਅਤੇ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨੋ।
ਇਸ ਵਿਚ ਟਮਾਟਰ ਦੀ ਪਿਊਰੀ, ਤੁਲਸੀ, ਕਾਲੀ ਮਿਰਚ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਪਾਓ।
ਹੁਣ ਬਾਚਮੇਲ ਸਾਸ (béchamel sauce) ਪਾਓ।
ਇਸ ਵਿਚ ਉਬਾਲੀ ਹੋਈ ਸਪੈਗੇਟੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
ਇਸ ਨੂੰ ਤਾਜ਼ਾ ਅਜਮੋਦ ਅਤੇ ਤੁਲਸੀ ਨਾਲ ਗਾਰਨਿਸ਼ ਕਰੋ
ਹੁਣ ਗਰਮ-ਗਰਮ ਸਰਵ ਕਰੋ।