ਘਰ ਦੀ ਰਸੋਈ ਵਿਚ ਬਣਾਉ ਫ਼ਰੂਟ ਰਾਇਤਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖਾਣ 'ਚ ਬੇਹੱਦ ਸਵਾਦਸ਼ਿਟ ਹੁੰਦਾ ਹੈ ਫ਼ਰੂਟ ਰਾਇਤਾ

Make fruit raita in the home kitchen

 

ਘਰ ਦੀ ਰਸੋਈ ਵਿਚ ਬਣਾਉ 
ਸਮੱਗਰੀ: ਦਹੀਂ- 2 ਕੱਪ, ਕੇਲਾ-1, ਅਨਾਨਾਸ  1/2 ਕੱਪ (ਕੱਟਿਆ ਹੋਇਆ), ਅਨਾਰ ਦੇ ਬੀਜ  1/2 ਕੱਪ, ਹਰੇ ਅੰਗੂਰ  1/2 ਕੱਪ (ਕੱਟਿਆ ਹੋਇਆ), ਚੀਨੀ ਪਾਊਡਰ  2 ਵੱਡੇ ਚਮਚ, ਜੀਰਾ ਪਾਊਡਰ-1/2 ਛੋਟਾ ਚਮਚ, ਕਾਲਾ ਨਮਕ  ਸਵਾਦ ਅਨੁਸਾਰ, ਲਾਲ ਮਿਰਚ ਪਾਊਡਰ  1/4 ਚਮਚ

 

ਢੰਗ: ਇਕ ਕਟੋਰੇ ਵਿਚ ਦਹੀਂ, ਚੀਨੀ, ਕਾਲਾ ਨਮਕ, ਲਾਲ ਮਿਰਚ ਪਾਊਡਰ ਮਿਲਾਉ ਅਤੇ ਚੰਗੀ ਤਰ੍ਹਾਂ ਭੁੰਨੋ। ਹੁਣ ਇਸ ਵਿਚ ਫਲ ਪਾਉ ਅਤੇ ਮਿਕਸ ਕਰੋ। ਹੁਣ ਇਸ ਨੂੰ ਠੰਡਾ ਹੋਣ ਲਈ ਫ਼ਰਿੱਜ ਵਿਚ ਰੱਖੋ। ਥੋੜ੍ਹੀ ਦੇਰ ਬਾਅਦ ਇਸ ਨੂੰ ਬਾਹਰ ਕਢੋ। ਤੁਹਾਡਾ ਫ਼ਰੂਟ ਰਾਇਤਾ ਬਣ ਕੇ ਤਿਆਰ ਹੈ।