Food Recipes: ਘਰ ਦੀ ਰਸੋਈ ਵਿਚ ਬਣਾਓ ਪੁਦੀਨੇ ਅਤੇ ਪਿਆਜ਼ ਦੀ ਚਟਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ

Mint and onion sauce Food Recipes

ਸਮੱਗਰੀ : 2 ਗੁੱਛੇ ਪੁਦੀਨੇ ਦੇ, 50 ਗ੍ਰਾਮ ਅਨਾਰਦਾਣਾ, 2 ਵੱਡੇ ਪਿਆਜ਼, 30 ਗ੍ਰਾਮ ਪੀਸੀ ਹੋਈ ਲਾਲ ਮਿਰਚ, 20 ਗ੍ਰਾਮ ਸੁੱਕਾ ਪੀਸਿਆ ਧਨੀਆ, 20 ਗ੍ਰਾਮ ਪੀਸੀ ਹੋਈ ਸੌਂਫ, 20 ਗ੍ਰਾਮ ਜ਼ੀਰਾ, ਹਰੀ ਮਿਰਚ ਅਤੇ ਲੂਣ।

 ਬਣਾਉਣ ਦੀ ਵਿਧੀ: ਪਿਆਜ਼, ਪੁਦੀਨਾ, ਹਰੀ ਮਿਰਚ ਨੂੰ ਚੰਗੀ ਤਰ੍ਹਾਂ ਧੋ ਲਵੋ। ਹਰੀ ਮਿਰਚ ਅਤੇ ਪਿਆਜ਼ ਛੋਟੇ-ਛੋਟੇ ਟੁਕੜਿਆਂ ਵਿਚ ਧੋ ਲਵੋ। ਹਰੀ ਮਿਰਚ ਅਤੇ ਪਿਆਜ਼ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਵੋ। ਫਿਰ ਇਨ੍ਹਾਂ ਨੂੰ ਮਿਕਸੀ ਵਿਚ ਪੀਸ ਲਵੋ ਅਤੇ ਇਨ੍ਹਾਂ ’ਚ ਮਸਾਲੇ ਮਿਲਾ ਦਿਉ। ਸੱਭ ਨੂੰ ਮਿਲਾ ਲਵੋ। ਫਿਰ ਪੁਦੀਨੇ ਅਤੇ ਪਿਆਜ਼ ਦੀ ਚਟਣੀ ਸਾਰਾ ਪ੍ਰਵਾਰ ਸੁਆਦ ਨਾਲ ਖਾਉ।