Super Soft Dahi Bhalle Recipe: ਘਰ ਦੀ ਰਸੋਈ ਵਿਚ ਬਣਾਉ ਦਹੀਂ ਭੱਲੇ
Super Soft Dahi Bhalle Recipe: ਇਕ ਪਲੇਟ ਵਿਚ ਭੱਲਾ ਪਰੋਸ ਕੇ ਦਹੀਂ, ਜੀਰਾ ਪਾਊਡਰ ਅਤੇ ਅਨਾਰਦਾਣੇ ਨਾਲ ਸਜਾ ਦਿਉ
Super Soft Dahi Bhalle Recipe
Super Soft Dahi Bhalle Recipe: ਸਮੱਗਰੀ: ਅੱਧਾ ਕੱਪ ਪਨੀਰ, ਇਕ ਕੱਪ ਸੰਘਾੜੇ ਦਾ ਆਟਾ, 1 ਕੱਪ ਉਬਲੇ ਮੈਸ਼ ਆਲੂ, 1 ਕੱਪ ਅਦਰਕ ਪੀਸਿਆ ਹੋਇਆ, ਮੋਟੇ ਪੀਸੇ ਕਾਜੂ ਕਟੋਰੀ, 1 ਬਰੀਕ ਕੱਟੀ ਹਰੀ ਮਿਰਚ, 2 ਕੱਪ ਫੈਂਟਿਆ ਦਹੀਂ, ਸੇਂਧਾ ਨਮਕ, ਸ਼ਕਰ, ਜੀਰਾ ਪਾਊਡਰ, ਅਨਾਰਦਾਣਾ ਅੰਦਾਜ਼ੇ ਨਾਲ ਅਤੇ ਤੇਲ।
ਬਣਾਉਣ ਦੀ ਵਿਧੀ: ਦਹੀਂ ਭੱਲੇ ਬਣਾਉਣ ਲਈ ਸੱਭ ਤੋਂ ਪਹਿਲਾਂ ਪਨੀਰ ਨੂੰ ਕੱਦੂਕਸ ਕਰ ਕੇ ਇਸ ਵਿਚ ਆਲੂ, ਕਾਜੂ, ਕਿਸ਼ਮਿਸ਼, ਹਰੀ ਮਿਰਚ, ਅਦਰਕ ਅਤੇ ਸੇਂਧਾ ਨਮਕ ਮਿਲਾ ਲਵੋ ਅਤੇ ਉਸ ਦੇ ਛੋਟੇ-ਛੋਟੇ ਗੋਲੇ ਬਣਾ ਲਉ। ਹੁਣ ਸੰਘਾੜੇ ਦੇ ਆਟੇ ਦਾ ਘੋਲ ਬਣਾਉ। ਗੋਲਿਆਂ ਨੂੰ ਇਸ ਘੋਲ ਵਿਚ ਡੁਬੋ ਕੇ ਗਰਮਾ-ਗਰਮ ਤੇਲ ਵਿਚ ਸੁਨਹਿਰੇ ਤਲ ਲਵੋ ਅਤੇ ਫਿਰ ਦਹੀਂ ਵਿਚ ਸ਼ੱਕਰ ਮਿਲਾ ਲਉ। ਹੁਣ ਇਕ ਪਲੇਟ ਵਿਚ ਭੱਲਾ ਪਰੋਸ ਕੇ ਦਹੀਂ, ਜੀਰਾ ਪਾਊਡਰ ਅਤੇ ਅਨਾਰਦਾਣੇ ਨਾਲ ਸਜਾ ਦਿਉ। ਤੁਹਾਡੇ ਦਹੀਂ ਭੱਲੇ ਬਣ ਕੇ ਤਿਆਰ ਹਨ।