ਘਰ ਵਿਚ ਆਸਾਨੀ ਨਾਲ ਬਣਾਓ ਪੀਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਬੱਚਿਆਂ ਤੇ ਬਜ਼ੁਰਗਾਂ ਲਈ ਸਿਹਤਮੰਦ

pizza

ਸਮੱਗਰੀ : ਮੈਦਾ 450 ਗ੍ਰਾਮ, ਸ਼ਿਮਲਾ ਮਿਰਚ 2, ਪਨੀਰ 225 ਗ੍ਰਾਮ, ਪਿਆਜ਼, ਟਮਾਟਰ 2, ਪੱਤਾ ਗੋਭੀ 1, ਖਮੀਰ 2 ਚਮਚ, ਲੂਣ-ਖੰਡ 1-1 ਚਮਚ, ਟਮਾਟੋ ਸਾਸ 2 ਚਮਚ, ਘਿਉ 4 ਚਮਚ, ਲਾਲ ਮਿਰਚ 1/2 ਚਮਚ। 

ਵਿਧੀ : ਮੈਦਾ ਲੂਣ ਅਤੇ ਖੰਡ ਨੂੰ ਇਕੱਠੇ ਛਾਣ ਲਉ। ਹੁਣ ਇਸ ਵਿਚ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾਉ। ਫਿਰ ਅੱਧਾ ਕੱਪ ਗਰਮ ਪਾਣੀ ’ਚ ਖ਼ਮੀਰ ਪਾ ਦਿਉ। 10 ਮਿੰਟ ਰੱਖਣ ਤੋਂ ਬਾਅਦ ਗਿੱਲੇ ਕਪੜੇ ਨਾਲ ਢੱਕ ਕੇ ਰੱਖੋ। ਜਦ ਤਕ ਇਹ ਫੁੱਲ ਕੇ ਦੁਗਣਾ ਨਾ ਹੋ ਜਾਵੇ। ਫਿਰ ਦੁਬਾਰਾ ਗੁੰਨ੍ਹ ਕੇ ਗੋਲ ਰੋਟੀ ਬਣਾਉ।

6’’ ਚੌੜੀ 1/4’’ ਮੋਟੀ ਰੋਟੀ ਬਣਾ ਲਉ। ਪੀਜ਼ਾ ਟ੍ਰੇ ਵਿਚ ਰੋਟੀ ਰੱਖੋ ਅਤੇ ਹੌਲੀ ਅੱਗ ’ਤੇ ਪਕਾਉ। ਫਿਰ ਰੋਟੀ ’ਤੇ ਮੱਖਣ ਅਤੇ ਸੋਸ ਲਗਾਉ। ਹੁਣ ਪੱਤਾ ਗੋਭੀ, ਸ਼ਿਮਲਾ ਮਿਰਚ ਅਤੇ ਪਿਆਜ਼ ਦੇ ਲੱਛੇ ਰੱਖੋ। ਫਿਰ ਲੂਣ ਅਤੇ ਮਿਰਚ ਪਾ ਦਿਉ ਅਤੇ ਪਨੀਰ ਕੱਦੂਕਸ ਕਰ ਕੇ ਫੈਲਾਉ। ਹੌਲੀ ਅੱਗ ’ਤੇ ਅਵਨ ’ਚ ਪਕਾਉ। ਟੁਕੜੇ ਕੱਟ ਕੇ ਗਰਮ ਗਰਮ ਵਰਤਾਉ। (ਕੱਚੀ ਰੋਟੀ ਨੂੰ 15 ਮਿੰਟ ਪਕਾਉ।)