ਫ਼ਾਇਦਾ ਹੀ ਨਹੀਂ, ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦੈ ਹਲਦੀ ਵਾਲਾ ਦੁੱਧ
ਹਲਦੀ ਦੇ ਗੁਣ ਸਾਡੇ ਸਰੀਰ ਲਈ ਕਾਫ਼ੀ ਫ਼ਾਇਦਮੰਦ ਮੰਨਿਆ ਜਾਂਦਾ ਹੈ। ਚਾਹੇ ਸਰੀਰ 'ਚ ਦਰਦ ਹੋਵੇ ਜਾਂ ਫਿਰ ਸੱਟ ਲਗੀ ਹੋਵੇ, ਹਲਦੀ ਦਾ ਦੁੱਧ ਪੀਣ ਦੀ ਸਲਾਹ...
ਹਲਦੀ ਦੇ ਗੁਣ ਸਾਡੇ ਸਰੀਰ ਲਈ ਕਾਫ਼ੀ ਫ਼ਾਇਦਮੰਦ ਮੰਨਿਆ ਜਾਂਦਾ ਹੈ। ਚਾਹੇ ਸਰੀਰ 'ਚ ਦਰਦ ਹੋਵੇ ਜਾਂ ਫਿਰ ਸੱਟ ਲਗੀ ਹੋਵੇ, ਹਲਦੀ ਦਾ ਦੁੱਧ ਪੀਣ ਦੀ ਸਲਾਹ ਦਿਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਤੋਂ ਤੁਹਾਡਾ ਜ਼ਖ਼ਮ ਭਰ ਜਾਂਦਾ ਹੈ ਪਰ ਜੇਕਰ ਤੁਸੀਂ ਸੋਚਦੇ ਹੋ ਕਿ ਹਲਦੀ ਦਾ ਦੁੱਧ ਸਿਰਫ਼ ਤੁਹਾਡੇ ਸਰੀਰ ਨੂੰ ਫ਼ਾਇਦਾ ਹੀ ਪਹੁੰਚਾਉਂਦਾ ਹੈ ਤਾਂ ਤੁਸੀਂ ਗਲਤ ਸੋਚ ਰਹੇ ਹੋ। ਇਸ ਨਾਲ ਕਦੇ - ਕਦੇ ਤੁਹਾਨੂੰ ਨੁਕਸਾਨ ਵੀ ਚੁੱਕਣਾ ਪੈ ਸਕਦਾ ਹੈ। ਹਲਦੀ ਦਾ ਦੁੱਧ ਤੁਹਾਡੇ ਖ਼ੂਨ ਨੂੰ ਪਤਲਾ ਕਰਨ ਦਾ ਕੰਮ ਕਰਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਖ਼ੂਨ ਸਬੰਧੀ ਕੋਈ ਸਮਸਿਆ ਹੈ ਤਾਂ ਤੁਸੀਂ ਇਸ ਦਾ ਸੇਵਨ ਨਾ ਕਰੋ। ਇਸ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ।
ਹਲਦੀ ਦੇ ਦੁੱਧ ਦਾ ਸੇਵਨ ਕਰਦੇ ਸਮੇਂ ਇਕ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਇਸ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰੋ। ਜੇਕਰ ਤੁਸੀਂ ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਦੇ ਹੋ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ, ਉਨ੍ਹਾਂ ਨੂੰ ਵੀ ਹਲਦੀ ਵਾਲਾ ਦੁੱਧ ਤੋਂ ਬਚਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਲਿਵਰ ਸਬੰਧੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਹਲਦੀ ਦੇ ਦੁੱਧ ਤੋਂ ਦੂਰੀ ਬਣਾ ਕੇ ਰਖਣੀ ਚਾਹੀਦੀ ਹੈ ਕਿਉਂਕਿ ਇਹ ਤੁਹਾਡੇ ਲੀਵਰ 'ਤੇ ਜ਼ੋਰ ਪਾ ਸਕਦਾ ਹੈ। ਉਥੇ ਹੀ ਗੈਸ ਅਤੇ ਐਸਿਡਿਟੀ ਹੋਣ 'ਤੇ ਭੁੱਲ ਕੇ ਵੀ ਇਸ ਦਾ ਸੇਵਨ ਨਾ ਕਰੋ।