ਸਿਰਫ਼ ਚਾਰ ਘੰਟੇ 'ਚ ਬਣਾਓ ਬਾਜ਼ਾਰ ਵਰਗਾ ਨਰਮ ਪਨੀਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਘਰ ਵਿਚ ਵੀ ਬਾਜ਼ਾਰ ਵਰਗਾ ਪਨੀਰ ਬਣਾ ਸਕਦੇ ਹਨ। ਇਸ ਦਾ ਪ੍ਰੋਸੈਸ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ...

cheese

ਘਰ ਵਿਚ ਵੀ ਬਾਜ਼ਾਰ ਵਰਗਾ ਪਨੀਰ ਬਣਾ ਸਕਦੇ ਹਨ। ਇਸ ਦਾ ਪ੍ਰੋਸੈਸ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ। ਪਨੀਰ ਬਣਾਉਣ ਲਈ ਸਾਨੂੰ ਫੁੱਲ ਕਰੀਮ ਦੁੱਧ ਲੈਣਾ ਹੈ। ਤੁਸੀਂ ਦੁੱਧ ਦਾ ਪੈਕੇਟ ਵੀ ਲੈ ਸਕਦੇ ਹੋ। ਇਥੇ 2 ਲਿਟਰ ਦੁੱਧ ਤੋਂ ਪਨੀਰ ਬਣਾਉਣ ਦੀ ਪ੍ਰੋਸੈਸ ਤੁਹਾਨੂੰ ਦਸ ਰਹੇ ਹਾਂ। ਇਸ ਦੇ ਲਈ ਤੁਹਾਨੂੰ ਪਹਿਲਾਂ ਤੋਂ ਪਕਿਆ ਹੋਇਆ ਦੁੱਧ ਨਹੀਂ ਲੈਣਾ ਹੈ।

ਦੁੱਧ ਨੂੰ ਉਬਾਲ ਆਉਣ ਤਕ ਪਕਾ ਲੈਣਾ ਚਾਹੀਦਾ ਹੈ। ਜਦੋਂ ਤੱਕ ਦੁੱਧ ਪਕ ਰਿਹਾ ਹੈ ਉਸ ਸਮੇਂ ਤਕ ਦੁੱਧ ਨੂੰ ਪਾੜਣ ਲਈ ਇਕ ਚੀਜ਼ ਤਿਆਰ ਕਰ ਲਵੋ। ਇਸ ਦੇ ਲਈ ਅਸੀਂ ਇਕ ਲਿਟਰ ਪਾਣੀ ਲਓਗੇ ਅਤੇ ਉਸ ਵਿਚ ਤਿੰਨ ਟੇਬਲਸਪੂਨ ਵਿਨੇਗਰ ਪਾਉਣਾ ਹੈ। ਜੇਕਰ ਵਿਨੇਗਰ ਨਹੀਂ ਹੈ ਤਾਂ ਨੀਂਬੂ ਜਾਂ ਫਿਰ ਸਿਟਰੀਕ ਐਸਿਡ ਦੀ ਵੀ ਵਰਤੋਂ ਕਰ ਸਕਦੇ ਹੋ। 

ਦੁੱਧ ਨੂੰ ਉਬਲਣ ਤੋਂ ਬਾਅਦ ਗੈਸ ਨੂੰ ਬੰਦ ਕਰ ਦਿਓ। ਹੁਣ ਦੁੱਧ ਨੂੰ ਹਲਕੇ ਹੱਥ ਨਾਲ ਚਲਾਉਂਦੇ ਜਾਓ ਅਤੇ ਵਿਨੇਗਰ ਵਾਲੇ ਪਾਣੀ ਨੂੰ ਮਿਲਾਉਂਦੇ ਜਾਓ। ਇਸ ਤੋਂ ਦੁੱਧ ਫ਼ੱਟਨਾ ਸ਼ੁਰੂ ਹੋ ਜਾਵੇਗਾ। ਥੋੜ੍ਹੀ ਦੇਰ ਬਾਅਦ ਤੁਸੀਂ ਦੇਖੋਗੇ ਕਿ ਦੁੱਧ ਦੇ ਗੁੱਛੇ ਜਿਵੇਂ ਬਣ ਹੋ। ਦੁੱਧ ਪੂਰੀ ਤਰ੍ਹਾਂ ਫ਼ੱਟਣ ਤੋਂ ਬਾਅਦ ਹੇਠਾਂ ਪਾਣੀ ਆ ਜਾਂਦਾ ਹੈ। ਹੁਣ ਇਕ ਮਲਮਲ ਦਾ ਕਪੜਾ ਲਵੋ। ਇਸ ਵਿਚ ਪਾਣੀ ਨੂੰ ਪੁੰਨ ਲਵੋ।

ਪਾਣੀ ਨੂੰ ਕੱਢਦੇ ਸਮੇਂ ਹੇਠਾਂ ਇਕ ਬਰਤਨ ਰੱਖੋ। ਕੱਪੜੇ ਵਿਚ ਪਨੀਰ ਇਕੱਠ‌ਾ ਹੋ ਜਾਵੇਗਾ ਅਤੇ ਬਰਤਨ ਵਿਚ ਪਾਣੀ। ਪਾਣੀ ਵਿਚ ਕੱਪੜੇ ਨੂੰ ਹਲਕੇ ਹੱਥ ਨਾਲ ਡੁਬਾਉਂਦੇ ਜਾਓ ਅਤੇ ਉਸ ਨੂੰ ਥੋੜ੍ਹਾ ਆਕਾਰ ਦਿੰਦੇ ਜਾਓ। ਹੁਣ ਕੱਪੜੇ ਨੂੰ ਸਿੱਧੀ ਜਿਹੀ ਪਲੇਟ ਦੇ ਉਤੇ ਰੱਖ ਕੇ ਉਤੇ ਤੋਂ ਭਾਰੀ ਚੀਜ਼ ਰੱਖ ਦਿਓ। ਤਾਕਿ ਪਨੀਰ ਦਾ ਪਾਣੀ ਚੰਗੀ ਤਰ੍ਹਾਂ ਨਿਕਲ ਜਾਵੇ।

ਹੁਣ ਇਸ ਨੂੰ ਤਿੰਨ ਤੋਂ ਚਾਰ ਘੰਟੇ ਲਈ ਛੱਡ ਦਿਓ। 4 ਘੰਟੇ ਤੋਂ ਬਾਅਦ ਭਾਰ ਹਟਾ ਕੇ ਦੇਖਾਂਗੇ ਤਾਂ ਪਨੀਰ ਇੱਕ ਦਮ ਸੈਟ ਹੋ ਗਿਆ ਹੋਵੇਗਾ। ਹੁਣ ਇਸ ਨੂੰ ਤੁਸੀਂ ਇਸ ਨੂੰ ਸਟੋਰ ਕਰ ਸਕਦੇ ਹੋ। ਘਰ ਵਿਚ ਬਣਨ ਤੋਂ ਇਸ ਵਿਚ ਮਿਲਾਵਟ ਵੀ ਨਹੀਂ ਹੋਣਗੇ ਅਤੇ ਇਹ ਇਕ ਦਮ ਨਰਮ ਬਣੇਗਾ।