ਘਰ ਵਿਚ ਬਣਾਓ ਗਰਮਾ-ਗਰਮ ਆਲੂ ਕਚੌਰੀ
ਮੀਂਹ ਦੇ ਮੌਸਮ ਵਿਚ ਗਰਮਾ - ਗਰਮ ਕਚੌਰੀ ਖਾਣ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ।
ਚੰਡੀਗੜ੍ਹ: ਮੀਂਹ ਦੇ ਮੌਸਮ ਵਿਚ ਗਰਮਾ - ਗਰਮ ਕਚੌਰੀ ਖਾਣ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਹੈ। ਇਸ ਦਾ ਮਜ਼ਾ ਲੈਣ ਲਈ ਤੁਹਾਨੂੰ ਸਪੈਸ਼ਲ ਬਾਜ਼ਾਰ ਜਾਣਾ ਪੈਂਦਾ ਹੈ। ਹੁਣ ਕਚੌਰੀ ਦਾ ਆਨੰਦ ਲੈਣ ਲਈ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਕਿਉਂਕਿ ਅੱਜ ਅਸੀਂ ਤੁਹਾਨੂੰ ਆਲੂ ਕਚੌਰੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਘਰ ਵਿਚ ਹੀ ਇਸ ਨੂੰ ਆਸਾਨੀ ਨਾਲ ਬਣਾ ਸਕਦੇ ਹੋ।
ਸਮੱਗਰੀ
- ਮੈਦਾ -2 ਕੱਪ
- ਅਜਵਾਇਣ - 1 ਚਮਚ
- ਚੁਟਕੀ ਲੂਣ
- ਘਿਓ -1 / 4ਕੱਪ
- ਲੋੜ ਅਨੁਸਾਰ ਪਾਣੀ
- ਤੇਲ -35 ਮਿ.ਲੀ.
- ਜੀਰਾ -1 ਚਮਚ
- ਪਿਆਜ਼ - 60 ਗ੍ਰਾਮ
- ਅਦਰਕ -15 ਗ੍ਰਾਮ
- ਲਸਣ - 30 ਗ੍ਰਾਮ
- ਹਰੀ ਮਿਰਚ -10 ਗ੍ਰਾਮ
- ਹਲਦੀ -1 / 2 ਚਮਚ
- ਲਾਲ ਮਿਰਚ ਪਾਊਡਰ -1 ਚਮਚ
- ਲਾਲ ਮਿਰਚ -1 / 2 ਚਮਚ
- ਜੀਰਾ ਪਾਊਡਰ -1 ਚਮਚ
- ਗਰਮ ਮਸਾਲਾ -1ਚਮਚ
- ਪਾਣੀ - 80 ਮਿ.ਲੀ.
- ਉਬਲੇ ਹੋਏ ਆਲੂ -250 ਗ੍ਰਾਮ
- ਕਸੂਰੀ ਮੇਥੀ - 1 ਚਮਚ
ਬਣਾਉਣ ਦੀ ਵਿਧੀ:
1. ਇਕ ਕਟੋਰਾ ਲਓ ਅਤੇ ਇਸ ਵਿਚ ਮੈਦਾ, ਅਜਵਾਇਣ, ਚੁਟਕੀ ਨਮਕ ਅਤੇ ਘਿਓ ਪਾਓ।
2. ਸਾਰੀ ਸਮੱਗਰੀ ਨੂੰ ਮਿਲਾਓ ਅਤੇ ਇਸ ਵਿਚ ਪਾਣੀ ਪਾਓ।
3.ਇਸ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਗੁੰਨ ਲਓ।
4. ਇਕ ਕੜਾਹੀ ਲਓ ਅਤੇ ਉਸ 'ਚ ਤੇਲ ਪਾਓ। ਤੇਲ ਗਰਮ ਹੋਣ 'ਤੇ 1 ਚਮਚ ਜੀਰਾ ਅਤੇ ਪਿਆਜ਼ ਪਾਓ।
5. ਇਸ ਨੂੰ ਭੂਰਾ ਹੋਣ ਤੱਕ ਪਕਾਓ।
6. ਇਸ ਤੋਂ ਬਾਅਦ ਅਦਰਕ, ਲਸਣ, ਹਰੀ ਮਿਰਚ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ 1 / 2 ਚਮਚ ਹਲਦੀ ਪਾਓ। 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਜੀਰਾ ਪਾਊਡਰ, 1ਚਮਚ ਗਰਮ ਮਸਾਲਾ ਪਾਓ।
7. ਸਾਰੇ ਮਸਾਲੇ ਮਿਲਾਓ ਅਤੇ ਇਹਨਾਂ ਵਿਚ ਪਾਣੀ ਪਾਓ।
8.ਮਸਾਲੇ ਵਿਚੋਂ ਤੇਲ ਨਿਕਲ ਜਾਣ 'ਤੇ ਇਸ ਵਿਚ ਉਬਲੇ ਹੋਏ ਆਲੂ ਮਿਲਾਓ। ਇਸ ਦੀ ਸਟਫਿੰਗ ਬਣਾਓ ਅਤੇ ਇਸ ਨੂੰ ਕਸੂਰੀ ਮੇਥੀ ਨਾਲ ਸਜਾਓ।
9. ਆਟੇ ਦੀ ਵਰਤੋਂ ਕਰਦਿਆਂ ਛੋਟੀਆਂ- ਛੋਟੀਆਂ ਗੋਲੀਆਂ ਬਣਾਓ ਅਤੇ ਉਹਨਾਂ ਵਿਚ ਸਟਫਿੰਗ ਪਾਓ।
10. ਸਟਫਿੰਗ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ ਤਾਂ ਕਿ ਸਟਫਿੰਗ ਮਿਸ਼ਰਣ ਬਾਹਰ ਨਾ ਨਿਕਲ ਸਕੇ।
11. ਇਸ ਨੂੰ ਕਚੌਰੀ ਦੀ ਸ਼ੇਪ ਦੇਣ ਲਈ ਹੌਲੀ-ਹੌਲੀ ਦਬਾਓ।
12. ਇਕ ਕੜਾਹੀ ਲਓ, ਇਸ ਵਿਚ ਤੇਲ ਪਾਓ। ਤੇਲ ਗਰਮ ਹੋਣ ਤੋਂ ਬਾਅਦ ਤੇਲ ਵਿਚ ਕੱਚੀ ਕਚੌਰੀ ਪਾਓ ਅਤੇ ਉਦੋਂ ਤਕ ਫਰਾਈ ਕਰੋ ਜਦੋਂ ਤਕ ਇਹ ਸੁਨਹਿਰੀ ਭੂਰਾ ਨਹੀਂ ਹੋ ਜਾਂਦੀ।
12. ਆਲੂ ਕਚੌਰੀ ਬਣ ਕੇ ਤਿਆਰ ਹੈ। ਇਸ ਨੂੰ ਗਰਮ-ਗਰਮ ਪਰੋਸ ਕੇ ਧਨੀਏ ਅਤੇ ਟਮਾਟਰ ਦੀ ਚਟਨੀ ਨਾਲ ਇਸ ਦਾ ਆਨੰਦ ਲਓ।
ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox