Health News: ਗਰਮੀਆਂ ’ਚ ਇਨ੍ਹਾਂ ਫਲਾਂ ਦਾ ਕਰੋ ਸੇਵਨ, ਪਾਣੀ ਦੀ ਕਮੀ ਨੂੰ ਕਰਦੇ ਹਨ ਪੂਰਾ
ਆਓ ਜਾਣਦੇ ਹਾਂ ਇਹ ਕਿਹੜੇ ਫਲ ਹਨ।
ਅਕਸਰ ਗਰਮੀਆਂ ਦੇ ਮੌਸਮ ਵਿਚ ਸਰੀਰ ਵਿਚ ਪਾਣੀ ਦੀ ਕਮੀ ਇਕ ਆਮ ਸਮੱਸਿਆ ਹੈ। ਕੰਮ ਦੌਰਾਨ ਸਰੀਰ ’ਚ ਪਾਣੀ ਦੀ ਲੋੜੀਂਦੀ ਮਾਤਰਾ ਨਹੀਂ ਪਹੁੰਚਦੀ ਹੈ। ਅਜਿਹੀ ਸਥਿਤੀ ’ਚ ਚਿੰਤਾ ਨਾ ਕਰੋ। ਇਸ ਮੌਸਮ ਵਿਚ ਬਹੁਤ ਸਾਰੇ ਫਲ ਉਪਲਬਧ ਹਨ, ਜੋ ਡੀਹਾਈਡ੍ਰੇਸਨ ਤੋਂ ਬਚਾ ਸਕਦੇ ਹਨ। ਇਨ੍ਹਾਂ ਦੇ ਸੇਵਨ ਨਾਲ ਸਰੀਰ ’ਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਹ ਗਰਮੀਆਂ ’ਚ ਹੋਣ ਵਾਲੀਆਂ ਕਈ ਬੀਮਾਰੀਆਂ ਤੋਂ ਬਚਾਉਣ ’ਚ ਵੀ ਮਦਦ ਕਰਦੇ ਹਨ।
ਆਓ ਜਾਣਦੇ ਹਾਂ ਇਹ ਕਿਹੜੇ ਫਲ ਹਨ।
ਆੜੂ : ਪਲਮ ਪਹਾੜੀ ਖੇਤਰਾਂ ਵਿਚ ਪਾਇਆ ਜਾਣ ਵਾਲਾ ਆੜੂ ਇਕ ਪ੍ਰਮੁੱਖ ਫਲ ਹੈ। ਇਹ ਛੋਟੇ ਰੁੱਖਾਂ ’ਤੇ ਉੱਗਦਾ ਹੈ ਅਤੇ ਸੁਆਦ ਵਿਚ ਮਿੱਠਾ ਅਤੇ ਖੱਟਾ ਹੁੰਦਾ ਹੈ। ਇਸ ਦਾ ਵਿਗਿਆਨਕ ਨਾਮ ਪ੍ਰੂਨਸ ਡੋਮੇਸਿਕਾ ਹੈ। ਇਸ ਵਿਚ ਵਿਟਾਮਿਨ ਸੀ, ਵਿਟਾਮਿਨ ਏ, ਕੈਲਸ਼ੀਅਮ, ਪੋਟਾਸ਼ੀਅਮ ਵਰਗੇ ਮਹੱਤਵਪੂਰਨ ਪੌਸਟਿਕ ਤੱਤ ਹੁੰਦੇ ਹਨ। ਪਲਮ ਦੇ ਸੇਵਨ ਨਾਲ ਸਰੀਰ ਵਿਚ ਖ਼ੂਨ ਸੰਚਾਰ ਵਿਚ ਸੁਧਾਰ ਹੁੰਦਾ ਹੈ ਅਤੇ ਇਸ ਵਿਚ ਭਰਪੂਰ ਮਾਤਰਾ ਵਿਚ ਪੋਸ਼ਕ ਤੱਤ ਹੋਣ ਕਾਰਨ ਇਸ ਨੂੰ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਫਲ ਲੋਕਾਂ ਨੂੰ ਵਪਾਰਕ ਅਤੇ ਆਰਥਿਕ ਤੌਰ ’ਤੇ ਵੀ ਲਾਭ ਪਹੁੰਚਾਉਂਦਾ ਹੈ। ਸਰੀਰ ਵਿਚ ਪਾਣੀ ਦੀ ਲੋੜੀਂਦੀ ਮਾਤਰਾ ਬਣਾਈ ਰੱਖਣ ਵਿਚ ਮਦਦ ਕਰਦਾ ਹੈ
ਕਫਲ : ਇਹ ਪਹਾੜੀ ਖੇਤਰਾਂ ਵਿਚ ਪਾਏ ਜਾਣ ਵਾਲੇ ਪ੍ਰਮੁੱਖ ਫਲਾਂ ਵਿਚੋਂ ਇਕ ਹੈ। ਇਹ ਆਮ ਤੌਰ ’ਤੇ ਗਰਮੀਆਂ ਦੇ ਮੌਸਮ ਵਿਚ ਛੋਟੇ ਰੁੱਖਾਂ ’ਤੇ ਉੱਗਦਾ ਹੈ। ਕਫਲ ਦਾ ਸਵਾਦ ਮਿੱਠਾ ਅਤੇ ਖੱਟਾ ਹੁੰਦਾ ਹੈ, ਜਿਸ ਕਾਰਨ ਇਹ ਲੋਕਾਂ ਵਿਚ ਪ੍ਰਸਿੱਧ ਹੈ। ਇਹ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਪਹਾੜੀ ਖੇਤਰਾਂ ਵਿਚ ਉਗਾਇਆ ਜਾਣ ਵਾਲਾ ਇਹ ਫਲ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਗਰਮੀਆਂ ਵਿਚ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ ਹੈ।