ਸਰਦੀਆਂ 'ਚ ਬਣਾਓ ਅੰਜ਼ੀਰ ਡਰਾਈਫਰੂਟ ਬਰਫੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅੰਜ਼ੀਰ ਬਰਫੀ ਬਹੁਤ ਹੀ ਸਵਾਦਿਸ਼ਟ ਅਤੇ ਲਾਜਵਾਬ ਮਠਿਆਈ ਹੈ। ਇਸ ਨੂੰ ਸਾਰੇ ਬਹੁਤ ਪਸੰਦ ਕਰਦੇ ਹਨ।

Anjeer drifruit Barfi

ਅੰਜ਼ੀਰ ਬਰਫੀ ਬਹੁਤ ਹੀ ਸਵਾਦਿਸ਼ਟ ਅਤੇ ਲਾਜਵਾਬ ਮਠਿਆਈ ਹੈ। ਇਸ ਨੂੰ ਸਾਰੇ ਬਹੁਤ ਪਸੰਦ ਕਰਦੇ ਹਨ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਇਹ ਇਕ ਅਜਿਹੀ ਮਠਿਆਈ ਹੈ ਜਿਸ ਨੂੰ ਤੁਸੀਂ ਬਣਾ ਕੇ ਰੱਖ ਸਕਦੇ ਹੋ ਅਤੇ ਜਦੋਂ ਮਰਜ਼ੀ ਖਾ ਸਕਦੇ ਹੋ।

ਤੁਹਾਡੇ ਘਰ ਕੋਈ ਮਹਿਮਾਨ ਆਏ ਤੁਸੀਂ ਉਨ੍ਹਾਂ ਨੂੰ ਸਵਾਦਿਸ਼ਟ ਅੰਜ਼ੀਰ ਬਰਫੀ ਖਿਲਾ ਸਕਦੇ ਹੋ। ਅੰਜ਼ੀਰ ਬਰਫੀ ਦਾ ਸਵਾਦ ਮਿੱਠਾ ਅਤੇ ਖੁਸ਼ਬੂਦਾਰ ਹੁੰਦਾ ਹੈ। ਇਸ ਵਿਚ ਕਈ ਤਰ੍ਹਾਂ ਦੇ ਮੇਵੇ ਵੀ ਪਾਏ ਜਾਂਦੇ ਹਨ, ਜਿਸ ਦੇ ਨਾਲ ਇਹ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਹੈ। ਅੰਜ਼ੀਰ ਬਰਫੀ ਹਰ ਜਗ੍ਹਾ ਬਹੁਤ ਪ੍ਰਸਿੱਧ ਹੁੰਦੀ ਹੈ।

ਇਸ ਨੂੰ ਜ਼ਿਆਦਾਤਰ ਲੋਕ ਤਿਉਹਾਰ ਜਾਂ ਕਿਸੇ ਪੂਜਾ ਦੇ ਸਮੇਂ ਵਿਚ ਬਣਾਉਂਦੇ ਹਨ। ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਕਿਸੇ ਫੰਕਸ਼ਨ ਵਿਚ ਵੀ ਮਠਿਆਈ ਦੀ ਤਰ੍ਹਾਂ ਸਰਵ ਕਰ ਸਕਦੇ ਹੋ। ਅੰਜ਼ੀਰ ਬਰਫੀ ਦੀ ਸਭ ਤੋਂ ਖਾਸ ਵਿਸ਼ੇਸ਼ਤਾ ਇਹ ਹੈ ਦੀ ਇਹ ਬਹੁਤ ਹੀ ਸ਼ੁੱਧ ਮਠਿਆਈ ਹੁੰਦੀ ਹੈ, ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀ ਹੁੰਦੀ ਅਤੇ ਤੁਹਾਡੇ ਲਈ ਵੀ ਲਾਭਦਾਇਕ ਹੁੰਦੀ ਹੈ।ਸਰਦੀਆਂ ਵਿਚ ਗਰਮ ਅਤੇ ਮਿੱਠੀ ਚੀਜ਼ ਖਾਣ ਦਾ ਵੱਖਰਾ ਹੀ ਆਨੰਦ ਹੈ। ਇਸ ਸਰਦੀ ਟਰਾਈ ਕਰੋ ਅੰਜੀਰ ਡਰਾਈਫਰੂਟ ਬਰਫੀ। ਅੰਜੀਰ ਡਰਾਈਫਰੂਟ ਬਰਫੀ ਬਣਾਉਣ ਦੀ ਰੈਸਿਪੀ।       

ਸਮੱਗਰੀ - 100 ਗਰਾਮ ਸੁੱਕੇ ਅੰਜ਼ੀਰ, 50 ਗਰਾਮ ਚੀਨੀ, 1/4 ਛੋਟਾ ਚਮਚ ਇਲਾਚੀ ਪਾਊਡਰ, 2 ਵੱਡੇ ਚਮਚ ਛੋਟੇ ਟੁਕੜਿਆਂ ਵਿਚ ਕਟੇ ਕਾਜੂ ਅਤੇ ਬਦਾਮ, 1 ਵੱਡਾ ਚਮਚ ਦੇਸੀ ਘਿਓ

ਢੰਗ - ਅੰਜ਼ੀਰ ਨੂੰ 3 ਘੰਟੇ ਲਈ ਪਾਣੀ ਵਿਚ ਭਿਉਂ ਦਿਓ। ਇਸ ਨੂੰ ਵਾਰ ਵਾਰ ਪਲਟ ਦਿਓ ਤਾਂਕਿ ਦੋਵੇਂ ਪਾਸੇ ਫੁੱਲ ਜਾਣ। ਇਨ੍ਹਾਂ ਨੂੰ ਮਿਕਸੀ ਵਿਚ ਪੀਸ ਲਓ। ਇਕ ਨੌਨਸਟਿਕ ਕੜਾਹੀ ਵਿਚ ਗਰਮ ਕਰ ਕੇ ਅੰਜ਼ੀਰ ਦਾ ਮਿਸ਼ਰਣ ਅਤੇ ਚੀਨੀ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਤਾਂਕਿ ਮਿਸ਼ਰਣ ਇਕ ਦਮ ਸੁੱਕਾ ਜਿਹਾ ਹੋ ਜਾਵੇ।

ਇਸ ਵਿਚ ਕਾਜੂ ਅਤੇ ਬਦਾਮ ਹਲਕਾ ਜਿਹਾ ਰੋਸਟ ਕਰ ਕੇ ਮਿਲਾ ਦਿਓ, ਨਾਲ ਹੀ ਇਲਾਚੀ ਪਾਊਡਰ ਵੀ ਪਾ ਦਿਓ। ਇਕ ਘਿਓ ਲੱਗੀ ਥਾਲੀ ਵਿਚ ਜਮਾਂ ਦਿਓ ਅਤੇ ਫਿਰ ਮਨਪਸੰਦ ਸਰੂਪ ਦੇ ਟੁਕੜੇ ਕੱਟ ਲਓ।