Carrot Barfi Food Recipes
Carrot Barfi Food Recipes: ਸਮੱਗਰੀ: ਗਾਜਰ-2 (ਕੱਦੂਕਸ ਕੀਤੀਆਂ ਹੋਈਆਂ), ਸੁੱਕੇ ਮੇਵੇ-2 ਵੱਡੇ ਚਮਚੇ (ਕਟੇ ਹੋਏ), ਦੇਸੀ ਘਿਉ-3 ਵੱਡੇ ਚਮਚੇ, ਦੁੱਧ-1, 1/2 ਕੱਪ, ਖੰਡ-1/4 ਕੱਪ, ਬੇਕਿੰਗ ਪਾਊਡਰ-ਚੁਟਕੀ ਭਰ , ਇਲਾਇਚੀ ਪਾਊਡਰ-1/4 ਛੋਟਾ ਚਮਚਾ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਫ਼ਰਾਈਪੈਨ ’ਚ ਗਾਜਰ ਪਾ ਕੇ 15-20 ਮਿੰਟ ਘੱਟ ਗੈਸ ’ਤੇ ਪਕਾਉ। ਹੁਣ ਇਸ ’ਚ ਦੁੱਧ ਮਿਲਾ ਕੇ ਪੱਕਣ ਦਿਉ। ਦੁੱਧ ਦੇ ਸੁੱਕਣ ’ਤੇ ਇਸ ’ਚ ਬੇਕਿੰਗ ਪਾਊਡਰ ਅਤੇ ਇਲਾਇਚੀ ਪਾਊਡਰ ਮਿਲਾਉ। ਹੁਣ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾਉ ਅਤੇ ਪੱਕਣ ਦਿਉ। ਚੀਨੀ ਮਿਕਸ ਹੋਣ ਤੋਂ ਬਾਅਦ ਘਿਉ ਪਾ ਕੇ ਪਕਾਉ। ਹੁਣ ਸੁੱਕੇ ਮੇਵੇ ਪਾ ਕੇ ਮਿਲਾਉ। ਫਿਰ ਪਲੇਟ ਨੂੰ ਘਿਉ ਨਾਲ ਗ੍ਰੀਸ ਕਰ ਕੇ ਉਸ ’ਚ ਹਲਵਾ ਫੈਲਾਉ। ਠੰਢਾ ਹੋਣ ’ਤੇ ਇਸ ਨੂੰ ਅਪਣੀ ਮਨਪਸੰਦ ਸ਼ੇਪ ’ਚ ਕੱਟ ਲਉ। ਤੁਹਾਡੀ ਗਾਜਰ ਵਾਲੀ ਬਰਫ਼ੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।