Butter Chicken Recipe: ਸਮੱਗਰੀ: 500 ਗ੍ਰਾਮ ਚਿਕਨ, 5 ਟਮਾਟਰ, 50 ਗ੍ਰਾਮ ਮੱਖਣ, 1 ਕਟੋਰਾ ਦਹੀਂ, 50 ਗ੍ਰਾਮ ਸਰ੍ਹੋਂ ਦਾ ਤੇਲ, 5 ਹਰੀਆਂ ਮਿਰਚਾਂ, 10 ਇਲਾਇਚੀ, 10 ਲੌਂਗ, 1 ਦਾਲਚੀਨੀ, 1 ਚਮਚ ਕਸੂਰੀ ਮੇਥੀ, 1 ਚਮਚ ਗਰਮ ਮਸਾਲਾ, 2 ਚਮਚ ਲਾਲ ਮਿਰਚ ਪਾਊਡਰ, 2 ਚਮਚ ਨਿੰਬੂ ਦਾ ਰਸ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਤੁਹਾਨੂੰ ਚਿਕਨ ਦੇ ਛੋਟੇ-ਛੋਟੇ ਟੁਕੜੇ ਕਰ ਲਵੋ। ਹੁਣ ਇਸ ਵਿਚ ਲਾਲ ਮਿਰਚ ਪਾਊਡਰ, ਨਮਕ, ਨਿੰਬੂ ਦਾ ਰਸ ਅਤੇ ਅਦਰਕ ਅਤੇ ਲੱਸਣ ਦਾ ਪੇਸਟ ਮਿਲਾਉ। ਹੁਣ ਇਸ ਨੂੰ ਇਕ ਭਾਂਡੇ ਵਿਚ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਲਗਭਗ 20 ਮਿੰਟ ਲਈ ਫ਼ਰਿੱਜ ਵਿਚ ਰੱਖੋ। ਹੁਣ ਤੁਹਾਨੂੰ ਮੈਰੀਨੇਟ ਕੀਤੇ ਚਿਕਨ ਨੂੰ ਫ਼ਰਿਜ ਵਿਚੋਂ ਕੱਢ ਕੇ ਓਵਨ ਵਿਚ ਕਰੀਬ 30 ਮਿੰਟ ਤਕ ਪਕਾਉ, ਜਦੋਂ ਚਿਕਨ ਚੰਗੀ ਤਰ੍ਹਾਂ ਭੁਜ ਜਾਵੇ ਤਾਂ ਇਸ ਨੂੰ ਬਾਹਰ ਕੱਢ ਕੇ ਭਾਂਡੇ ਵਿਚ ਰੱਖ ਲਉ ਅਤੇ ਹੁਣ ਗ੍ਰੇਵੀ ਤਿਆਰ ਕਰ ਲਉ। ਹੁਣ ਫ਼ਰਾਈਪੈਨ ਵਿਚ ਤਿੰਨ ਤੋਂ ਚਾਰ ਚਮਚ ਤੇਲ ਪਾਉ ਅਤੇ ਗਰਮ ਕਰੋ। ਇਸ ਵਿਚ ਤੁਹਾਨੂੰ ਲੌਂਗ, ਦਾਲਚੀਨੀ, ਜਾਵਿਤ੍ਰੀ ਅਤੇ ਇਲਾਇਚੀ ਨੂੰ ਭੁੰਨਣਾ ਹੈ। ਥੋੜ੍ਹੀ ਦੇਰ ਬਾਅਦ ਇਸ ਵਿਚ ਟਮਾਟਰ, ਲੱਸਣ ਅਤੇ ਅਦਰਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।
ਹੁਣ ਤੁਸੀਂ ਗੈਸ ’ਤੇ ਇਕ ਹੋਰ ਬਰਤਨ ਰੱਖ ਕੇ ਉਸ ਵਿਚ ਮੱਖਣ ਪਾ ਕੇ ਗਰਮ ਕਰੋ। ਹੁਣ ਅਦਰਕ ਅਤੇ ਲੱਸਣ ਦਾ ਪੇਸਟ ਪਾਉ ਅਤੇ ਫਿਰ ਟਮਾਟਰ ਦੀ ਪਿਊਰੀ ਪਾਉ। ਇਸ ਨੂੰ ਕੱੁਝ ਦੇਰ ਤਕ ਪਕਣ ਦਿਉ। ਇਸ ਤੋਂ ਬਾਅਦ ਤੁਸੀਂ ਲਾਲ ਮਿਰਚ ਪਾਊਡਰ, ਕਸੂਰੀ ਮੇਥੀ ਅਤੇ ਹੋਰ ਸਾਰੇ ਮਸਾਲੇ ਪਾ ਕੇ ਭੁੰਨੇ ਹੋਏ ਚਿਕਨ ਦੇ ਟੁਕੜਿਆਂ ਨੂੰ ਇਸ ਵਿਚ ਪਾ ਦਿਉ। ਹੁਣ ਇਸ ਨੂੰ ਘੱਟ ਸੇਕ ’ਤੇ ਕਰੀਬ 10-15 ਮਿੰਟ ਤਕ ਪਕਾਉ। ਹੁਣ ਇਸ ਵਿਚ ਹਰੀ ਮਿਰਚ, ਇਲਾਇਚੀ ਪਾਊਡਰ ਅਤੇ ਕਰੀਮ ਪਾਉ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤੁਹਾਡਾ ਬਟਰ ਚਿਕਨ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਜਾਂ ਚਪਾਤੀ ਨਾਲ ਖਾਉ।