Vegetable Sandwich Recipe: ਘਰ ਦੀ ਰਸੋਈ ਵਿਚ ਬਣਾਉ ਸਬਜ਼ੀਆਂ ਵਾਲਾ ਸੈਂਡਵਿਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਬਜ਼ੀਆਂ ਵਾਲਾ ਸੈਂਡਵਿਚ ਹਰ ਘਰ ਦੀ ਪਸੰਦ ਬਣ ਚੁਕਿਆ ਹੈ। ਇਹ ਹਲਕਾ ਭੋਜਨ ਹੈ।

Vegetable Sandwich Recipe

Vegetable Sandwich Recipe: ਸਬਜ਼ੀਆਂ ਵਾਲੇ ਸੈਂਡਵਿਚ ਨੂੰ ਹਰ ਪ੍ਰਕਾਰ ਦੀਆਂ ਸਬਜ਼ੀਆਂ ਪਕਾਉਣ ਤੋਂ ਬਾਅਦ ਮਸਾਲਿਆਂ ਨਾਲ ਭਰਿਆ ਜਾਂਦਾ ਹੈ। ਨਿਸ਼ਚਿਤ ਰੂਪ ’ਚ ਤੁਹਾਨੂੰ ਸਵੇਰੇ ਨਾਸ਼ਤੇ ਦੇ ਰੂਪ ਵਿਚ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਸਬਜ਼ੀਆਂ ਵਾਲਾ ਸੈਂਡਵਿਚ ਹਰ ਘਰ ਦੀ ਪਸੰਦ ਬਣ ਚੁਕਿਆ ਹੈ। ਇਹ ਹਲਕਾ ਭੋਜਨ ਹੈ।

ਸਬਜ਼ੀਆਂ ਵਾਲਾ ਸੈਂਡਵਿਚ ਬਣਾਉਣ ਦੀ ਸਮੱਗਰੀ: ਭੂਰੇ ਜਾਂ ਚਿੱਟੇ ਰੰਗ ਦੇ ਚਾਰ ਬਰੈੱਡ, ਤੇਲ - ਦੋ ਚਮਚ, ਪਿਆਜ਼ – ਅੱਧਾ (ਬਰੀਕ ਕਟਿਆ ਹੋਇਆ), ਮੱਕੀ – ਅੱਧਾ ਕੱਪ, ਗਾਜਰ -  ਇਕ (ਬਰੀਕ ਕਟੀ ਹੋਈ), ਸ਼ਿਮਲਾ ਮਿਰਚ – ਅੱਧੀ (ਬਰੀਕ ਕਟੀ ਹੋਈ), ਪਾਲਕ– ਅੱਧਾ ਕੱਪ (ਬਰੀਕ ਕਟਿਆ ਹੋਇਆ), ਕਾਲੀ ਮਿਰਚ ਇਕ ਚਮਚ, ਨਮਕ– ਸਵਾਦ ਅਨੁਸਾਰ, ਹਰੀ ਚਟਣੀ - ਦੋ ਚਮਚ, ਟਮਾਟਰ ਸੋਸ -  ਦੋ ਚਮਚ, ਪਨੀਰ–ਅੱਧਾ ਕੱਪ, ਮੱਖਣ-ਦੋ ਚਮਚ।

ਸੱਭ ਤੋਂ ਪਹਿਲਾਂ ਵੱਡੀ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਉਸ ਵਿਚ ਪਿਆਜ਼ ਨੂੰ ਤਲੋ। ਇਸ ਤੋਂ ਬਾਅਦ ਉਸ ਵਿਚ ਮੱਕੀ, ਗਾਜਰ ਤੇ ਸ਼ਿਮਲਾ ਮਿਰਚ ਪਾ ਦਿਉ। ਸਬਜ਼ੀਆਂ ਨੂੰ ਘੱਟ ਤੋਂ ਘੱਟ ਇਕ ਮਿੰਟ ਤਕ ਥੋੜ੍ਹੀ ਕੁਰਕੁਰੀ ਹੋਣ ਤਕ ਪਕਾਉ। ਹੁਣ ਇਸ ਨੂੰ ਪਾਲਕ ਪੱਤੀ ਪਾ ਕੇ ਉਦੋਂ ਤਕ ਪਕਾਉ ਜਦੋਂ ਤਕ ਪੱਤੀ ਦਾ ਸਰੂਪ ਬਦਲ ਨਹੀਂ ਜਾਂਦਾ। ਇਸ ਤੋਂ ਬਾਅਦ ਉਸ ਵਿਚ ਕਾਲੀ ਮਿਰਚ, ਨਮਕ ਪਾ ਦਿਉ। ਅੰਤ ਵਿਚ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਉ। ਹੁਣ ਦੋ ਬਰੈੱਡਾਂ ਲੈ ਕੇ, ਇਕ ਬਰੈੱਡ ਉਤੇ ਟਮਾਟਰ ਦੀ ਚਟਣੀ ਅਤੇ ਦੂਜੇ ’ਤੇ ਹਰੀ ਚਟਣੀ ਲਾਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨਾਲ ਹੀ ਬਰੈੱਡ ਦੇ ਦੋਹਾਂ ਟੁਕੜਿਆਂ ਤੇ ਇਕੋ ਜਿਹੇ ਤਿਆਰ ਕੀਤੇ ਮਸਾਲੇ ਵੀ ਪਾਉ। ਇਸ ਤੋਂ ਬਾਅਦ ਇਸ ਉਪਰ ਮੱਖਣ ਲਗਾਉ। ਫਿਰ ਬਰੈੱਡ ਦੇ ਦੋਹਾਂ ਟੁਕੜਿਆਂ  ਨੂੰ ਇਕੱਠੇ ਕਰ ਕੇ ਉਸ ਨੂੰ ਤਵੇ ’ਤੇ ਸੇਕ ਲੱਗਣ ਲਈ ਰੱਖ ਦਿਉ। ਸੇਕ ਲੱਗਣ ਤੋਂ ਥੋੜ੍ਹੇ ਸਮੇਂ ਬਾਅਦ ਬਰੈੱਡ ਦੇ ਦੋਵੇਂ ਪਾਸੇ ਮੱਖਣ ਲਾਉਂਦੇ ਰਹੋ ਜਿਸ ਨਾਲ ਸੈਂਡਵਿਚ ਸੁਨਹਿਰੇ ਰੰਗ ਦਾ ਬਣ ਜਾਵੇਗਾ। ਬਰੈੱਡ ਨੂੰ ਉਦੋਂ ਤਕ ਸੇਕ ਲਾਉਂਦੇ ਰਹੋ ਜਦੋਂ ਤਕ ਬਰੈੱਡ ’ਤੇ ਲੱਗਿਆ ਪਨੀਰ ਪਿਘਲ ਨਾ ਜਾਵੇ ਅਤੇ ਬਰੈੱਡ ਸੁਨਹਿਰੇ ਰੰਗ ਦਾ ਨਾ ਹੋ ਜਾਵੇ। ਹੁਣ ਪ੍ਰੋਸਣ ਲਈ ਬਰੈੱਡ ਨੂੰ ਦੋ ਹਿੱਸਿਆਂ ਵਿਚ ਕੱਟ ਲਵੋ। ਹੁਣ ਤੁਸੀਂ ਗਰਮਾ-ਗਰਮ ਸੈਂਡਵਿਚ ਦਾ ਮਜ਼ਾ ਲੈ ਸਕਦੇ ਹੋ।

 (For more Punjabi news apart from Vegetable Sandwich Recipe, stay tuned to Rozana Spokesman)