ਜਲੇਬੀ ਚਾਟ ਸਮੱਗਰੀ
ਪਰੋਸਣ ਲਈ, ਪਹਿਲਾਂ ਮਿੱਠੇ ਦਹੀਂ ਨਾਲ ਸ਼ੁਰੂਆਤ ਕਰੋ ਅਤੇ ਆਲੂ ਚਨਾ ਮਿਕਸ ਕਰੋ, ਜਲੇਬੀ ਪਾਓ ਅਤੇ ਮਾਈਕਰੋ ਗਰੀਨਜ਼ ਨਾਲ ਗਾਰਨਿਸ਼ ਕਰੋ
1 ਕਿਲੋ ਮੈਦਾ
200 ਗ੍ਰਾਮ ਉੜਦ ਦਾਲ ਪੀਸੀ ਹੋਈ
1/2 ਕੱਪ ਘਿਓ
1 1/2 ਚਮਚ ਬੇਕਿੰਗ ਸੋਡਾ
1/2 ਟੀ ਸਪੂਨ ਫੂਡ ਕਲਰ
ਤੇਲ
2 ਚਮਚੇ ਪੁਦੀਨੇ ਦੀ ਚਟਨੀ
2 ਚਮਚੇ ਇਮਲੀ ਚਟਨੀ
3 ਚਮਚ ਦਹੀਂ
ਚੁਟਕੀ ਨਮਕ
ਪੀਲੀ ਮਿਰਚ ਪਾਊਂਡਰ
ਚੁਟਕੀ ਚਾਟ ਮਸਾਲੇ
ਗਾਰਨਿਸ਼ ਕਰਨ ਲਈ ਮਾਈਕਰੋ ਗਰੀਨ
2 ਟੇਬਲ ਸਪੂਨ ਉਬਾਲੇ ਹੋਏ ਆਲੂ ਅਤੇ ਚਨਾ ਮਿਕਸ
ਜਲੇਬੀ ਚਾਟ ਬਣਾਉਣ ਦਾ ਤਰੀਕਾ
1. ਇਕ ਬਾਉਲ ਵਿਚ ਮੈਦਾ, ਬੇਕਿੰਗ ਸੋਡਾ ਮਿਲਾਓ, ਮਿਸ਼ਰਣ ਵਿਚ ਘਿਓ ਪਾਓ। ਗਾੜਾ ਘੋਲ ਬਣਾਉਣ ਦੇ ਲੀ ਉੜਦ ਦੀ ਦਾਲ ਵਿਚ ਪਾਣੀ ਪਾਓ। ਚੰਗੀ ਤਰ੍ਹਾਂ ਮਿਕਸ ਕਰੋ ਜਦੋਂ ਤੱਕ ਗਾੜਾ ਨਾ ਹੋ ਜਾਵੇ। ਫਿਰ ਥੋੜ੍ਹੀ ਦੇਰ ਅਲੱਗ ਰੱਖ ਦਿਓ।
ਇਕ ਪੈਨ ਵਿਚ ਤੇਲ ਗਰਮ ਕਰੋ। ਜਲੇਬੀ ਦੇ ਘੋਲ ਨੂੰ ਮਲਮਲ ਦੇ ਕੱਪੜੇ ਵਿਚ ਪਾਓ ਅਤੇ ਕੱਪੜੇ ਵਿਚ ਛੋਟੀਆਂ-ਛੋਟੀਆਂ ਮੋਰੀਆਂ ਕਰੋ। ਮਲਮਲ ਦੇ ਕੱਪੜੇ ਨੂੰ ਦਬਾ ਕੇ ਗੋਲ ਚੱਕਰ ਬਣਾਓ। ਸੰਪੂਰਣ ਚੱਕਰ ਬਣਾਉਣ ਲਈ ਅੰਦਰ ਤੋਂ ਬਾਹਰ ਵੱਲ ਜਾਓ। ਜਲੇਬੀ ਨੂੰ ਕਰਿਸਪ ਅਤੇ ਸੁਨਹਿਰੀ ਹੋਣ ਤੱਕ ਫਰਾਈ ਕਰੋ।
ਜਲੇਬੀ ਨੂੰ ਇਕ ਪਲੇਟ ਵਿਚ ਰੱਖੋ ਅਤੇ ਪੁਦੀਨੇ ਦੀ ਚਟਨੀ, ਇਮਲੀ ਦੀ ਚਟਨੀ ਅਤੇ ਚੁਟਕੀ ਸੇਧਿਆ ਹੋਇਆ ਨਮਕ ਅਤੇ ਪੀਲੀ ਮਿਰਚ ਪਾਊਡਰ ਅਤੇ ਚਾਟ ਮਸਾਲਾ ਪਾਓ।
ਪਰੋਸਣ ਲਈ, ਪਹਿਲਾਂ ਮਿੱਠੇ ਦਹੀਂ ਨਾਲ ਸ਼ੁਰੂਆਤ ਕਰੋ ਅਤੇ ਆਲੂ ਚਨਾ ਮਿਕਸ ਕਰੋ, ਜਲੇਬੀ ਪਾਓ ਅਤੇ ਮਾਈਕਰੋ ਗਰੀਨਜ਼ ਨਾਲ ਗਾਰਨਿਸ਼ ਕਰੋ।