ਨਾਰੀਅਲ ਅਤੇ ਲਾਲ ਮਿਰਚਾਂ ਦੀ ਚਟਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਘਰ 'ਚ ਹੀ ਬਣਾਓ ਨਾਰੀਅਲ ਅਤੇ ਲਾਲ ਮਿਰਚਾਂ ਦੀ ਚਟਣੀ

Coconut and red pepper sauce

ਬਣਾਉਣ ਲਈ ਸਮੱਗਰੀ : ਕੱਦੂਕਸ ਕੀਤਾ ਹੋਇਆ ਅੱਧਾ ਕੱਪ ਨਾਰੀਅਲ, ਛੋਲਿਆਂ ਦੀ ਦਾਲ- ਅੱਧਾ ਕੱਪ , ਲੱਸਣ- 3 ਕਲੀਆਂ, ਇਮਲੀ ਦਾ ਪੇਸਟ- 1 ਕੱਪ, ਅਦਰਕ ਦਾ ਪੇਸਟ- 1 ਛੋਟਾ ਚਮਚਾ, ਲਾਲ ਮਿਰਚਾਂ- 1-2 ਸਾਬਤ, ਲੂਣ ਸਵਾਦ ਅਨੁਸਾਰ, ਤੇਲ ਜਾਂ ਘਿਉ, ਰਾਈ-ਇਕ ਛੋਟਾ ਚਮਚਾ, ਹਿੰਗ- 1 ਚੁਟਕੀ, ਕੜ੍ਹੀ ਪੱਤੇ- 3 ਤੋਂ 4 
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਮਲੀ ਦੇ ਬੀਜ ਕੱਢ ਲਉ।

ਹੁਣ ਨਾਰੀਅਲ, ਛੋਲਿਆ ਦੀ ਦਾਲ, ਲੱਸਣ, ਇਮਲੀ, ਲਾਲ ਮਿਰਚਾਂ, ਅਦਰਕ, ਲੂਣ ਅਤੇ ਥੋੜ੍ਹਾ ਪਾਣੀ ਪਾ ਕੇ ਇਸ ਨੂੰ ਮਿਕਸੀ ਵਿਚ ਪੀਸ ਕੇ ਚਟਣੀ ਦਾ ਪੇਸਟ ਤਿਆਰ ਕਰ ਲਉ। ਇਸ ਤੋਂ ਬਾਅਦ ਗੈਸ ’ਤੇ ਕੜਾਹੀ ਰੱਖ ਕੇ ਗਰਮ ਕਰੋ ਅਤੇ ਬਾਅਦ ਵਿਚ ਕੜ੍ਹੀ ਪੱਤਾ, ਰਾਈ ਅਤੇ ਹਿੰਗ ਦਾ ਤੜਕਾ ਲਗਾ ਕੇ 30 ਸੈਕਿੰਡ ਤਕ ਫ਼ਰਾਈ ਕਰੋ।

ਹੁਣ ਤੜਕੇ ਵਿਚ ਚਟਣੀ ਦਾ ਪੇਸਟ ਪਾ ਕੇ ਗੈਸ ਬੰਦ ਕਰ ਦਿਉ। ਚਟਣੀ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਤੁਹਾਡੀ ਨਾਰੀਅਲ ਅਤੇ ਲਾਲ ਮਿਰਚਾਂ ਦੀ ਚਟਣੀ ਬਣ ਕੇ ਤਿਆਰ ਹੈ।