ਸਿਹਤਮੰਦ ਜ਼ਿੰਦਗੀ ਲਈ ਰੋਜ਼ ਕਰੋ ਨਾਸ਼ਤਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਵੇਰੇ ਸਵੇਰੇ ਤਾਂ ਸਾਰਿਆਂ ਨੂੰ ਕਾਲ੍ਹੀ ਰਹਿੰਦੀ ਹੈ। ਬੱਚਿਆਂ ਨੂੰ ਸਕੂਲ ਜਾਣ ਦੀ ਅਤੇ ਵੱਡਿਆਂ ਨੂੰ ਦਫ਼ਤਰ ਜਾਣ ਦੀ। ਇਸ ਜਲਦੀ 'ਚ ਅਸੀਂ ਅਕਸਰ ਸਵੇਰ ਦਾ ਨਾਸ਼ਤਾ ਨਹੀਂ...

Breakfast

ਸਵੇਰੇ ਸਵੇਰੇ ਤਾਂ ਸਾਰਿਆਂ ਨੂੰ ਕਾਲ੍ਹੀ ਰਹਿੰਦੀ ਹੈ। ਬੱਚਿਆਂ ਨੂੰ ਸਕੂਲ ਜਾਣ ਦੀ ਅਤੇ ਵੱਡਿਆਂ ਨੂੰ ਦਫ਼ਤਰ ਜਾਣ ਦੀ। ਇਸ ਜਲਦੀ 'ਚ ਅਸੀਂ ਅਕਸਰ ਸਵੇਰ ਦਾ ਨਾਸ਼ਤਾ ਨਹੀਂ ਖਾ ਪਾਉਂਦੇ ਹਾਂ। ਨਾਸ਼ਤਾ ਦਿਨ ਭਰ ਦਾ ਸੱਭ ਤੋਂ ਜ਼ਰੀਰੀ ਖਾਣਾ ਹੁੰਦਾ ਹੈ। ਇਸਲਈ ਅੱਜ ਅਸੀਂ ਤੁਹਾਨੂੰ ਨਾਸ਼ਤਾ ਕਰਨ ਦੇ ਕੁੱਝ ਫ਼ਾਇਦੇ ਦੱਸਣ ਜਾ ਰਹੇ ਹਾਂ। ਅਸੀਂ ਰਾਤ ਦਾ ਭੋਜਨ ਖਾ ਕੇ ਸੋਂਦੇ ਹਾਂ ਅਤੇ ਰਾਤ ਭਰ ਕੁੱਝ ਨਹੀਂ ਖਾਂਦੇ। ਇਹ ਇਕ ਕਿਸਮ ਦਾ 8 ਤੋਂ ਨੌਂ ਘੰਟਿਆਂ ਦਾ ਵਰਤ ਹੁੰਦਾ ਹੈ।

ਸਵੇਰੇ ਉਠ ਕੇ ਸਰੀਰ ਅਤੇ ਦਿਮਾਗ ਨੂੰ ਊਰਜਾ ਲਈ ਨਾਸ਼ਤੇ ਦੀ ਜ਼ਰੂਰਤ ਹੁੰਦੀ ਹੈ।  ਨਾਸ਼ਤਾ ਨਾ ਕਰਨ ਨਾਲ ਮੂਡ ਅਤੇ ਊਰਜਾ 'ਤੇ ਬਹੁਤ ਅਸਰ ਪੈਂਦਾ ਹੈ। ਤੁਸੀਂ ਥੱਕੇ ਹੋਏ ਰਹਿੰਦੇ ਹੋ ਅਤੇ ਕੰਮ 'ਚ ਮਨ ਨਹੀਂ ਲਗਦਾ ਹੈ।  ਇਹ ਦੇਖਿਆ ਗਿਆ ਹੈ ਦੀ ਜੋ ਲੋਕ ਸਵੇਰੇ ਨਾਸ਼ਤਾ ਕਰਦੇ ਹਨ ਉਹ ਸਾਰੇ ਦਿਨ ਘੱਟ ਕੈਲਰੀ ਦਾ ਖਾਣਾ ਖਾਂਦੇ ਹਨ। ਉਨ੍ਹਾਂ ਦਾ ਢਿੱਡ ਭਰਿਆ ਰਹਿੰਦਾ ਹੈ ਇਸ ਲਈ ਉਨ੍ਹਾਂ ਨੂੰ ਵਾਰ ਵਾਰ ਭੁੱਖ ਨਹੀਂ ਲਗਦੀ। ਇਸ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ।

ਨਾਸ਼ਤਾ ਕਰਨ ਨਾਲ ਊਰਜਾ ਮਿਲਦੀ ਹੈ ਅਤੇ ਮਨੋਦਸ਼ਾ ਵੀ ਚੰਗੀ ਹੋ ਜਾਂਦੀ ਹੈ। ਇਸ ਨਾਲ ਥਕਾਨ ਅਤੇ ਤਨਾਅ ਘੱਟ ਹੁੰਦਾ ਹੈ। ਜ਼ਿਆਦਾਤਰ ਨਾਸ਼ਤੇ ਵਿਚ ਲੋਕ ਫਲ, ਅੰਡੇ, ਬਰੈਡ, ਜੂਸ, ਦੁੱਧ ਆਦਿ ਲੈਂਦੇ ਹਨ। ਇਹ ਸੱਭ ਬਹੁਤ ਪੌਸ਼ਟਿਕ ਪਦਾਰਥ ਹਨ ਅਤੇ ਸਾਡੇ ਸਿਹਤ ਨੂੰ ਤੰਦਰੁਸਤ ਰਹਿੰਦੀ ਹੈ। ਜੇਕਰ ਤੁਸੀਂ ਸਵੇਰੇ ਕੋਈ ਕਸਰਤ ਕਰਦੇ ਹੋ ਜਿਵੇਂ ਤੁਰਨਾ ਜਾਂ ਸਾਈਕਲਿੰਗ ਤਾਂ ਕਸਰਤ ਤੋਂ ਪਹਿਲਾਂ ਕੁੱਝ ਖਾਣਾ ਬਹੁਤ ਜ਼ਰੂਰੀ ਹੰਦਾ ਹੈ। ਹਲਕਾ ਨਾਸ਼ਤਾ ਕਰਨ ਨਾਲ ਕਸਰਤ ਕਰਨ 'ਚ ਅਸਾਨੀ ਹੁੰਦੀ ਹੈ।