ਸਿਹਤ ਲਈ ਫ਼ਾਇਦੇਮੰਦ ਹੈ ਅਨਾਨਾਸ, ਭਾਰ ਨੂੰ ਰੱਖਦਾ ਹੈ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅੰਬ ਅਤੇ ਅਨਾਨਾਸ ਗਰਮੀ ਦੇ ਮੌਸਮ ਦੇ ਅਜਿਹੇ ਫਲ ਹਨ, ਜਿਨ੍ਹਾਂ ਨੂੰ ਆਮ ਤੌਰ 'ਤੇ ਹਰ ਕੋਈ ਪਸੰਦ ਕਰਦਾ ਹੈ। ਅਨਾਨਾਸ 'ਚ ਵਿਟਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ...

Pineapple is healthy for health

ਅੰਬ ਅਤੇ ਅਨਾਨਾਸ ਗਰਮੀ ਦੇ ਮੌਸਮ ਦੇ ਅਜਿਹੇ ਫਲ ਹਨ, ਜਿਨ੍ਹਾਂ ਨੂੰ ਆਮ ਤੌਰ 'ਤੇ ਹਰ ਕੋਈ ਪਸੰਦ ਕਰਦਾ ਹੈ। ਅਨਾਨਾਸ 'ਚ ਵਿਟਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸਰੀਰ ਦੀ ਰੋਗ ਨੂੰ ਰੋਕਣ ਵਾਲੇ ਸਮਰਥਾ ਨੂੰ ਵਧਾਉਂਦਾ ਹੈ। ਨਾਲ ਹੀ ਇਸ 'ਚ ਕੈਲਸ਼ੀਅਮ ਅਤੇ ਰੇਸ਼ਾ ਵੀ ਹੁੰਦਾ ਹੈ ਅਤੇ ਫੈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।

ਅਨਾਨਾਸ 'ਚ ਅਜਿਹੇ ਤੱਤ ਵੀ ਹੁੰਦੇ ਹਨ, ਜੋ ਪਾਚਣ ਲਈ ਫ਼ਾਇਦੇਮੰਦ ਹਨ। ਅਨਾਨਾਸ ਵਿਚ ਬਹੁਤ ਸਾਰੇ ਵਿਟਮਿਮ ਅਤੇ ਖਣਿਜ ਹੁੰਦੇ ਹਨ, ਜਦਕਿ ਕੈਲਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਲਈ ਇਸ ਨੂੰ ਖਾਣਾ ਜਾਂ ਇਸ ਦਾ ਰਸ ਪੀਣ ਨਾਲ ਸਰੀਰ ਨੂੰ ਸਾਰੇ ਪੋਸ਼ਣ ਵਾਲੇ ਤੱਤ ਮਿਲ ਜਾਂਦੇ ਹਨ ਅਤੇ ਸਰੀਰ 'ਚ ਜ਼ਿਆਦਾ ਕੈਲਰੀਜ਼ ਵੀ ਨਹੀਂ ਬਣਦੀਆਂ ਹਨ। ਇਸ ਵਿਚ ਵਿਟਮਿਨ ਸੀ, ਏ ਅਤੇ ਸੇਲੇਨਿਅਮ ਹੁੰਦਾ ਹੈ। ਇਹ ਸਾਰੇ ਤੱਤ ਰੋਗ ਰੋਕਣ ਵਾਲੇ ਸਮਰਥਾ ਨੂੰ ਵਧਾਉਂਦੇ ਹਨ। ਅਜਿਹੇ 'ਚ ਸਰੀਰ ਵੱਖ - ਵੱਖ ਤਰ੍ਹਾਂ ਦੇ ਰੋਗਾਂ ਦੇ ਵਾਇਰਸ ਨਾਲ ਲੜਨ 'ਚ ਸਮਰਥ ਹੋ ਜਾਂਦਾ ਹੈ। ਇਸ ਕਾਰਨ ਇਨਫ਼ੈਕਸ਼ਨ ਦੀ ਸੰਭਾਵਨਾ ਵੀ ਬਹੁਤ ਘੱਟ ਹੋ ਜਾਂਦੀ ਹੈ।

ਅਨਾਨਾਸ 'ਚ ਭਰਪੂਰ ਮਾਤਰਾ 'ਚ ਮੈਗਨੀਸ਼ਿਅਮ ਪਾਇਆ ਜਾਂਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਇਕ ਕਪ ਅਨਾਨਾਸ ਦਾ ਜੂਸ ਪੀਣ ਨਾਲ ਦਿਨ ਭਰ ਲਈ ਜ਼ਰੂਰੀ ਮੈਗਨੀਸ਼ਿਅਮ ਦੇ 73 ਫ਼ੀ ਸਦੀ ਦੀ ਪੂਰਤੀ ਹੁੰਦੀ ਹੈ। ਅਨਾਨਾਸ ਅਪਣੇ ਵਿਸ਼ੇਸ਼ ਗੁਣਾਂ ਕਾਰਨ ਅੱਖਾਂ ਲਈ ਵੀ ਫ਼ਾਇਦੇਮੰਦ ਹੈ।

ਜਿਸ ਤਰ੍ਹਾਂ ਗਾਜਰ ਖਾਣ ਨਾਲ ਅੱਖਾਂ ਦੀ ਰੋਸ਼ਨੀ ਬਣੀ ਰਹਿੰਦੀ ਹੈ,  ਉਸੀ ਤਰ੍ਹਾਂ ਅਨਾਨਾਸ ਖਾਣ ਨਾਲ ਵੀ ARMD ਯਾਨੀ ਉਮਰ ਵਧਣ ਨਾਲ ਅੱਖਾਂ ਦੀ ਕਮਜ਼ੋਰ ਹੁੰਦੀ ਰੋਸ਼ਨੀ ਨੂੰ 36 ਫ਼ੀ ਸਦੀ ਤਕ ਘੱਟ ਕੀਤਾ ਜਾ ਸਕਦਾ ਹੈ। ਅਨਾਨਾਸ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਸਰੀਰ ਨੂੰ ਜ਼ਰੂਰੀ ਐਂਟੀਆਕਸਿਡੈਂਟਸ ਮਿਲਦੇ ਹਨ।