ਸੇਬ ਅਤੇ ਅੰਬ ਦੀ ਚਟਣੀ

ਏਜੰਸੀ

ਜੀਵਨ ਜਾਚ, ਖਾਣ-ਪੀਣ

250 ਗਰਾਮ ਕੱਚੇ ਅੰਬ, 250 ਗਰਾਮ ਸੇਬ, 2 ਮੋਟੀਆਂ ਇਲਾਇਚੀਆਂ, 1 ਕੱਪ ਸਿਰਕਾ, 1 ਕੱਪ ਪਾਣੀ, 1/2 ਚੱਮਚ ਲਾਲ ਮਿਰਚ ਪਾਊਡਰ, ਡੇਢ ਚੱਮਚ ਚੀਨੀ, 3 ਚੱਮਚ ਨਮਕ, 4 ਲੱਸਣ

apples and mangoes chutney

ਸਮੱਗਰੀ : 250 ਗਰਾਮ ਕੱਚੇ ਅੰਬ, 250 ਗਰਾਮ ਸੇਬ, 2 ਮੋਟੀਆਂ ਇਲਾਇਚੀਆਂ, 1 ਕੱਪ ਸਿਰਕਾ, 1 ਕੱਪ ਪਾਣੀ, 1/2 ਚੱਮਚ ਲਾਲ ਮਿਰਚ ਪਾਊਡਰ, ਡੇਢ ਚੱਮਚ ਚੀਨੀ, 3 ਚੱਮਚ ਨਮਕ, 4 ਲੱਸਣ ਦੀਆਂ ਕਲੀਆਂ, 1 ਚੱਮਚ ਅਦਰਕ, 4 ਚੱਮਚ ਕਿਸਮਿਸ, 8 ਬਦਾਮ।

ਬਨਾਉਣ ਦਾ ਤਰੀਕਾ : ਕੱਚੇ ਅੰਬ ਅਤੇ ਸੇਬ ਨੂੰ ਛਿਲ ਕੇ ਕੱਟ ਲਉ।  ਫਿਰ ਇਸ ਵਿਚ ਅਦਰਕ, ਲੱਸਣ, ਅਤੇ ਪਾਣੀ ਪਾ ਕੇ ਗੈਸ 'ਤੇ ਉਬਲਣ ਦਿਉ। ਜਦੋਂ ਅੰਬ ਅਤੇ ਸੇਬ ਗਲ ਜਾਣ ਤਾਂ ਇਸ ਵਿਚ ਸਿਰਕਾ, ਚੀਨੀ, ਪਿਸਿਆ ਹੋਇਆ ਬਦਾਮ, ਲਾਲ ਮਿਰਚ ਪਾਊਡਰ, ਮੋਟੀ ਇਲਾਇਚੀ ਅਤੇ ਕਿਸਮਿਸ ਪਾ ਕੇ ਪਕਾ ਲਵੋ ਅਤੇ ਬਰਤਨ ਵਿਚ ਭਰ ਕੇ ਰੱਖ ਲਵੋ। (ਡਾ. ਲਵਲੀਨ ਚੌਹਾਨ)