ਬੱਚਿਆਂ ਨੂੰ ਠੰਢ-ਜ਼ੁਕਾਮ ਤੋਂ ਬਚਾਉਣਾ ਹੈ ਤਾਂ ਖਵਾਉ ਵੇਸਣ ਦਾ ਸੀਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਵੇਸਣ ਨਾਲ ਤਿਆਰ ਸੀਰੇ ਨੂੰ ਖਾਣਾ ਹੁੰਦਾ ਫ਼ਾਇਦੇਮੰਦ

Besan Ka Sheera

 ਮੁਹਾਲੀ: ਮਾਨਸੂਨ ਦੇ ਮੌਸਮ ਵਿਚ ਬੱਚਿਆਂ ਨੂੰ ਠੰਢ-ਜ਼ੁਕਾਮ ਅਤੇ ਬੁਖ਼ਾਰ ਤੋਂ ਬਚਾਉਣ ਲਈ ਉਨ੍ਹਾਂ ਦੀ ਡਾਈਟ ਦਾ ਖ਼ਾਸ ਧਿਆਨ ਰਖਣਾ ਪੈਂਦਾ ਹੈ। ਬੱਚਿਆਂ ਨੂੰ ਅਜਿਹੀਆਂ ਚੀਜ਼ਾਂ ਖੁਆਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਹੋਣ ਵਿਚ ਮਦਦ ਮਿਲ ਸਕੇ।

ਅਜਿਹੇ ਵਿਚ ਵੇਸਣ ਨਾਲ ਤਿਆਰ ਸੀਰੇ ਨੂੰ ਇਸ ਮੌਸਮ ਵਿਚ ਖਾਣਾ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਪੋਸ਼ਕ ਤੱਤਾਂ ਨਾਲ ਠੰਢ-ਜ਼ੁਕਾਮ, ਖੰਘ ਅਤੇ ਇੰਫ਼ੈਕਸ਼ਨ ਹੋਣ ਦਾ ਖ਼ਤਰਾ ਕਈ ਗੁਣਾਂ ਘੱਟ ਹੁੰਦਾ ਹੈ। ਖਾਣ ਵਿਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਇਸ ਨੂੰ ਬਣਾਉਣ ਵਿਚ ਵੀ ਜ਼ਿਆਦਾ ਸਮਾਂ ਨਹੀਂ ਲਗਦਾ। 

ਅੱਜ ਅਸੀਂ ਤੁਹਾਨੂੰ ਦਸਦੇ ਹਾਂ ਵੇਸਣ ਦਾ ਸੀਰਾ ਬਣਾਉਣ ਦਾ ਤਰੀਕਾ:
ਸਮੱਗਰੀ: ਵੇਸਣ-3 ਚਮਚ, ਦੇਸੀ ਘਿਉ-1 ਵੱਡਾ ਚਮਚ, ਇਲਾਇਚੀ-1 (ਪੀਸੀ ਹੋਈ), ਸ਼ੱਕਰ-2 ਚਮਚ, ਦੁੱਧ-1.1/2 ਕੱਪ, ਹਲਦੀ-ਚੁਟਕੀ ਭਰ
ਵਿਧੀ: ਸੱਭ ਤੋਂ ਪਹਿਲਾਂ ਫ਼ਰਾਈਪੈਨ ਵਿਚ ਘਿਉ ਗਰਮ ਕਰੋ।

ਹੁਣ ਇਸ ਵਿਚ ਵੇਸਣ ਪਾ ਕੇ ਘੱਟ ਗੈਸ 'ਤੇ ਹਲਕਾ ਭੂਰਾ ਹੋਣ ਤਕ ਪਕਾਉ। ਹੁਣ ਇਸ ਵਿਚ ਗੁੜ, ਹਲਦੀ ਅਤੇ ਇਲਾਇਚੀ ਪਾਊਡਰ ਪਾ ਕੇ ਮਿਕਸ ਕਰੋ। ਹੁਣ ਲਗਾਤਾਰ ਹਿਲਾਉਂਦੇ ਹੋਏ ਇਸ ਵਿਚ ਦੁੱਧ ਮਿਲਾਉ। ਤੁਹਾਡਾ ਵੇਸਣ ਦਾ ਸੀਰਾ ਬਣ ਕੇ ਤਿਆਰ ਹੈ। ਇਸ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਦੁੱਧ ਵਿਚ ਮਿਲਾ ਕੇ ਬੱਚੇ ਨੂੰ ਪਿਆਉ ਅਤੇ ਖ਼ੁਦ ਵੀ ਪੀਉ।