Pakora Recipe: ਮਟਰ ਦੇ ਛਿਲਕਿਆਂ ਤੋਂ ਬਣਾਉ ਪਕੌੜੇ
ਮਟਰ ਦੇ ਛਿਲਕਿਆਂ ਤੋਂ ਪਕੌੜੇ ਬਣਾਉਣ ਦੀ ਵਿਧੀ
Make pakoras from pea shells
Make pakoras from pea shells: ਸਮੱਗਰੀ: ਇਕ ਕੱਪ ਮਟਰ ਦੇ ਛਿਲਕੇ, 3-4 ਚਮਚ ਚੌਲਾਂ ਦਾ ਆਟਾ, 3-4 ਚਮਚ ਛੋਲਿਆਂ ਦਾ ਆਟਾ, 1 ਚਮਚ ਹਲਦੀ, 1 ਚਮਚ ਲਾਲ ਮਿਰਚ ਪਾਊਡਰ, ਸਵਾਦ ਅਨੁਸਾਰ ਨਮਕ, ਤੇਲ ਲੋੜ ਅਨੁਸਾਰ।
ਬਣਾਉਣ ਦੀ ਵਿਧੀ: ਮਟਰ ਦੇ ਪਕੌੜੇ ਬਣਾਉਣ ਲਈ ਸੱਭ ਤੋਂ ਪਹਿਲਾਂ ਮਟਰ ਦੇ ਛਿਲਕਿਆਂ ਨੂੰ ਧੋ ਕੇ ਸੁਕਾ ਲਵੋ ਅਤੇ ਉਨ੍ਹਾਂ ਦੇ ਟੁਕੜੇ ਕਰ ਲਵੋ। ਹੁਣ ਇਕ ਕਟੋਰੀ ਵਿਚ ਛੋਲਿਆਂ ਦਾ ਆਟਾ ਅਤੇ ਚੌਲਾਂ ਦਾ ਆਟਾ ਲਵੋ। ਇਸ ਵਿਚ ਮਸਾਲੇ ਅਤੇ ਨਮਕ ਪਾਉ। ਪਾਣੀ ਦੀ ਮਦਦ ਨਾਲ ਸਾਰਾ ਸਮਾਨ ਤਿਆਰ ਕਰ ਲਵੋ। ਇਸ ਵਿਚ ਮਟਰ ਦੇ ਛਿਲਕੇ ਨੂੰ ਮਿਲਾਉ। ਹੁਣ ਫ਼ਰਾਈਪੈਨ ਨੂੰ ਗਰਮ ਕਰੋ ਅਤੇ ਇਸ ਵਿਚ ਤੇਲ ਪਾਉ। ਹੁਣ ਇਸ ਮਿਸ਼ਰਣ ਨਾਲ ਪਕੌੜਿਆਂ ਨੂੰ ਫ਼ਰਾਈ ਕਰੋ। ਜਦੋਂ ਇਹ ਲਾਲ ਹੋ ਜਾਣ ਤਾਂ ਬਾਹਰ ਕੱਢ ਲਵੋ। ਤੁਹਾਡੇ ਦੇ ਮਟਰ ਦੇ ਛਿਲਕੇ ਦੇ ਬਣੇ ਪਕੌੜੇ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਹਰੀ ਚਟਣੀ ਜਾਂ ਸਾਸ ਨਾਲ ਖਾਉ।