ਗੁਣਾਂ ਨਾਲ ਭਰਪੂਰ ਲੀਚੀ ਖਾਣ ਦੇ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਇਨ੍ਹਾਂ ਦਿਨੀਂ ਬਾਜ਼ਾਰਾਂ ਦੀ ਰੌਣਕ ਵਧਾ ਰਹੀ ਹੈ ਲੀਚੀ। ਕੀ ਤੁਸੀਂ ਜਾਣਦੇ ਹੋ ਕਿ ਇਸ ਰਸੀਲੇ ਫਲ ਦੇ ਫ਼ਾਇਦੇ ਵੀ ਕਾਫ਼ੀ ਬਹੁਮੁੱਲੇ ਹਨ।  ਇਨ੍ਹਾਂ ਦੇ ਫ਼ਾਇਦੇ ਜਾਣ ਕੇ...

Lychee

ਇਨ੍ਹਾਂ ਦਿਨੀਂ ਬਾਜ਼ਾਰਾਂ ਦੀ ਰੌਣਕ ਵਧਾ ਰਹੀ ਹੈ ਲੀਚੀ। ਕੀ ਤੁਸੀਂ ਜਾਣਦੇ ਹੋ ਕਿ ਇਸ ਰਸੀਲੇ ਫਲ ਦੇ ਫ਼ਾਇਦੇ ਵੀ ਕਾਫ਼ੀ ਬਹੁਮੁੱਲੇ ਹਨ।  ਇਨ੍ਹਾਂ ਦੇ ਫ਼ਾਇਦੇ ਜਾਣ ਕੇ ਲੀਚੀ ਵੱਲ ਤੁਹਾਡਾ ਖਿਚਾਅ ਹੋਰ ਵੱਧ ਜਾਵੇਗਾ। ਵਿਟਾਮਿਨ, ਮਿਨਰਲਜ਼, ਐਂਟੀ - ਆਕਸੀਡੈਂਟਸ ਅਤੇ ਡਾਇਟ੍ਰੀ ਫ਼ਾਈਬਰ ਤੋਂ ਭਰਪੂਰ ਲੀਚੀ ਤੁਹਾਡੀ ਸਿਹਤ ਲਈ ਬੇਹੱਦ ਲਾਭਕਾਰੀ ਫਲ ਹੈ। ਜਿਸ 'ਚ 66 ਕੈਲਰੀ ਪ੍ਰਤੀ 100 ਗਰਾਮ ਦੀ ਮਾਤਰਾ ਮੌਜੂਦ ਹੁੰਦੀ ਹੈ ਅਤੇ ਇਸ 'ਚ ਸੈਚੂਰੇਟਿਡ ਚਰਬੀ ਬਿਲਕੁਲ ਵੀ ਨਹੀਂ ਹੁੰਦੀ।

ਲੀਚੀ 'ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕਾਬੂ ਕਰ ਧੜਕਣ ਦੀ ਰਫ਼ਤਾਰ ਅਤੇ ਖ਼ੂਨ ਦੀ ਚਾਲ ਨੂੰ ਕਾਬੂ 'ਚ ਰਖਦਾ ਹੈ, ਜਿਸ ਨਾਲ ਦਿਲ ਦੇ ਰੋਗ ਜਾਂ ਦੌਰੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਸ 'ਚ ਕੋਪਰ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਲਾਲ ਖ਼ੂਨ ਸੈਲ ਬਣਾਉਂਦਾ ਹੈ। ਲੀਚੀ 'ਚ ਐਂਟੀ - ਆਕਸੀਡੈਂਟ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਤੁਹਾਡੀ ਚਮੜੀ ਨੂੰ ਤੰਦਰੁਸਤ ਅਤੇ ਖ਼ੂਬਸੂਰਤ ਬਣਾਏ ਰੱਖਣ 'ਚ ਸਹਾਇਕ ਹਨ। ਲੀਚੀ 'ਚ ਵਿਟਾਮਿਨ - ਸੀ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। 

ਪ੍ਰਤੀ 100 ਗਰਾਮ ਲੀਚੀ 'ਚ ਵਿਟਾਮਿਨ - ਸੀ ਦੀ ਮਾਤਰਾ 71.5 ਮਿਲੀਗ੍ਰਾਮ ਹੁੰਦੀ ਹੈ, ਜੋ ਰੋਜ਼ ਦੀ ਲੋੜ ਦਾ 119 ਫ਼ੀ ਸਦੀ ਹੈ। ਬੀ - ਕਾਂਪਲੈਕਸ ਅਤੇ ਬੀਟਾ ਕੈਰੋਟੀਨ ਤੋਂ ਭਰਪੂਰ ਲੀਚੀ, ਫ਼ਰੀ ਰੈਡਿਕਲਜ਼ ਤੋਂ ਰੱਖਿਆ ਕਰਦੀ ਹੈ, ਨਾਲ ਹੀ ਮੈਟਾਬਾਲਿਜ਼ਮ ਨੂੰ ਵੀ ਕਾਬੂ ਕਰਦੀ ਹੈ। ਆਥਰਾਈਟਿਸ 'ਚ ਲੀਚੀ ਖਾਣ ਨਾਲ ਫ਼ਾਇਦਾ ਹੁੰਦਾ ਹੈ ਅਤੇ ਦਮੇ ਦੇ ਮਰੀਜ਼ਾਂ ਲਈ ਵੀ ਲੀਚੀ ਬੇਹੱਦ ਲਾਭਦਾਇਕ ਫਲ ਹੈ। ਇਸ ਤੋਂ ਇਲਾਵਾ ਇਹ ਖ਼ੂਨ ਦੇ ਦੌਰੇ ਨੂੰ ਬਿਹਤਰ ਕਰਨ ਵਿਚ ਸਹਾਇਕ ਹੈ।