ਦੁੱਧ ਪੀਣ ਤੋਂ ਬਾਅਦ ਭੁੱਲ ਕੇ ਵੀ ਨਾ ਖਾਉ ਇਹ ਚੀਜ਼ਾਂ, ਹੋ ਸਕਦੈ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਦੁੱਧ ਪੀਣ ਦੇ ਅਣਗਿਣਤ ਫ਼ਾਇਦੇ ਤਾਂ ਹੁੰਦੇ ਹੀ ਹਨ ਪਰ ਦੁੱਧ ਪੀਣ ਤੋਂ ਬਾਅਦ ਕੁੱਝ ਚੀਜ਼ਾਂ ਦੇ ਸੇਵਨ ਨਾਲ ਤੁਹਾਨੂੰ ਨੁਕਸਾਨ ਹੋ ਵੀ ਸਕਦਾ ਹੈ। ਬੇਸ਼ੱਕ ਦੁੱਧ 'ਚ ਸਾਰੇ...

Don't take these things after Milk

ਦੁੱਧ ਪੀਣ ਦੇ ਅਣਗਿਣਤ ਫ਼ਾਇਦੇ ਤਾਂ ਹੁੰਦੇ ਹੀ ਹਨ ਪਰ ਦੁੱਧ ਪੀਣ ਤੋਂ ਬਾਅਦ ਕੁੱਝ ਚੀਜ਼ਾਂ ਦੇ ਸੇਵਨ ਨਾਲ ਤੁਹਾਨੂੰ ਨੁਕਸਾਨ ਹੋ ਵੀ ਸਕਦਾ ਹੈ। ਬੇਸ਼ੱਕ ਦੁੱਧ 'ਚ ਸਾਰੇ ਜ਼ਰੂਰੀ ਪੋਸ਼ਟਿਕ ਤੱਤ ਜਿਵੇਂ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ - 2, ਬੀ - 12, ਏ ਅਤੇ ਡੀ ਹੁੰਦੇ ਹਨ ਪਰ ਡਾਕਟਰਾਂ ਮੁਤਾਬਕ ਦੁੱਧ ਪੀਣ ਤੋਂ ਬਾਅਦ ਦਾਲ, ਮੂਲੀ, ਫਲ ਅਤੇ ਮੱਛੀ ਵਰਗੀਆਂ ਚੀਜ਼ਾਂ ਖਾਣ ਤੋਂ ਤੁਹਾਨੂੰ ਪਾਚਣ ਸਬੰਧੀ ਪਰੇਸ਼ਾਨੀਆਂ, ਭਾਰ ਵਧਣਾ, ਦਿਲ ਦਾ ਦੌਰਾ ਅਤੇ ਚਮੜੀ ਰੋਗ ਹੋ ਸਕਦੇ ਹਨ। ਗਲਤ ਫੂਡ ਕਾਂਬਿਨੇਸ਼ਨ ਨਾਲ ਤਿੰਨ ਦੋਸ਼ਾਂ, ਜਿਵੇਂ ਬਲਗ਼ਮ, ਵੱਤ ਅਤੇ ਪਿੱਤ ਹੋਰ ਖ਼ਤਰਾ ਵੱਧ ਜਾਂਦਾ ਹੈ।

ਇਨ੍ਹਾਂ ਦੇ ਵਿਗੜਨ ਨਾਲ ਤੁਹਾਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਆਉ ਦਸਦੇ ਹਾਂ ਕਿ ਤੁਹਾਨੂੰ ਦੁੱਧ ਪੀਣ ਤੋਂ ਬਾਅਦ ਕਿਹੜੀਆਂ ਚੀਜ਼ਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਜ਼ਿਆਦਾਤਰ ਘਰਾਂ 'ਚ ਰਾਤ ਦੇ ਸਮੇਂ ਦਾਲ ਬਣਦੀ ਹੈ ਅਤੇ ਰਾਤ ਨੂੰ ਸੋਣ ਤੋਂ ਪਹਿਲਾਂ ਹੀ ਕਈ ਲੋਕ ਦੁੱਧ ਦਾ ਵੀ ਸੇਵਨ ਕਰਦੇ ਹਨ। ਤੁਹਾਨੂੰ ਭੁੱਲ ਕੇ ਵੀ ਦੁੱਧ ਪੀਣ ਤੋਂ ਬਾਅਦ ਦਾਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਨੂੰ ਦਿਲ ਦੇ ਦੌਰੇ ਦਾ ਖ਼ਤਰਾ ਹੋ ਸਕਦਾ ਹੈ। ਦੁੱਧ ਅਤੇ ਦਾਲ ਦੇ ਸੇਵਨ ਦੇ ਵਿਚ ਘੱਟੋ ਤੋਂ ਘੱਟ ਦੋ ਘੰਟਿਆਂ ਦਾ ਸਮਾਂ ਹੋਣਾ ਚਾਹੀਦਾ ਹੈ।

ਦੁੱਧ ਪੀਣ ਤੋਂ ਬਾਅਦ ਤੁਹਾਨੂੰ ਮੂਲੀ ਅਤੇ ਹੋਰ ਨਮਕੀਨ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।  ਇਸ ਤੋਂ ਇਲਾਵਾ ਮੂਲੀ ਤੋਂ ਬਣੀ ਕੋਈ ਹੋਰ ਚੀਜ਼ਾਂ ਵੀ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਦੁੱਧ ਜ਼ਹਰੀਲਾ ਹੋ ਸਕਦਾ ਹੈ ਅਤੇ ਤੁਹਾਨੂੰ ਚਮੜੀ ਦੇ ਰੋਗ ਦਾ ਖ਼ਤਰਾ ਹੋ ਸਕਦਾ ਹੈ। ਇਸ ਲਈ ਮੂਲੀ ਖਾਣ ਦੇ ਘੱਟ ਤੋਂ ਘੱਟ ਦੋ ਘੰਟਿਆਂ ਬਾਅਦ ਹੀ ਦੁੱਧ ਪੀਣਾ ਚਾਹੀਦਾ ਹੈ। ਮੱਛੀ ਖਾਣ ਤੋਂ ਬਾਅਦ ਕਦੇ ਵੀ ਦੁੱਧ ਜਾਂ ਇਸ ਤੋਂ ਬਣੀ ਕਿਸੇ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਚਮੜੀ 'ਤੇ ਚਿੱਟੇ ਦਾਗ ਹੋ ਜਾਂਦੇ ਹਨ।

ਇੰਨਾ ਹੀ ਨਹੀਂ ਇਸ ਨਾਲ ਤੁਹਾਨੂੰ ਐਸਿਡਿਟੀ ਅਤੇ ਉਲਟੀ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਦੁੱਧ ਪੀਣ ਤੋਂ ਬਾਅਦ ਜਾਂ ਪਹਿਲਾਂ ਭੱਲ ਕੇ ਵੀ ਮੱਛੀ ਦਾ ਸੇਵਨ ਨਾ ਕਰੋ। ਤੁਸੀਂ ਜਿਮ ਜਾਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਵੇਗਾ ਕਿ ਉਹ ਦੁੱਧ ਨਾਲ ਕੇਲੇ ਖਾਂਦੇ ਹਨ। ਤੁਹਾਨੂੰ ਦਸ ਦਇਏ ਕਿ ਕੇਲੇ ਨੂੰ ਦੁੱਧ, ਦਹੀ ਜਾਂ ਲੱਸੀ ਨਾਲ ਨਹੀਂ ਖਾਣਾ ਚਾਹੀਦਾ ਹੈ। ਇਸ ਨਾਲ ਪਾਚਣ ਖ਼ਰਾਬ ਹੋ ਸਕਦਾ ਹੈ ਅਤੇ ਸਰੀਰ 'ਚ ਟਾਕਸਿਨ ਪੈਦਾ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਠੰਡ - ਖੰਘ ਅਤੇ ਅਲਰਜ਼ੀ ਦੀ ਸਮੱਸਿਆ ਹੋ ਸਕਦੀ ਹੈ। ਦੁੱਧ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਫਲਾਂ ਦੇ ਐਨਜ਼ਾਈਮਜ਼ ਨੂੰ ਸੋਖ਼ ਲੈਂਦਾ ਹੈ।