RecipeTips Make milk cake at home News in punjabi
Recipe Tips Make milk cake at home News in punjabi : ਸਮੱਗਰੀ : 3 ਲੀਟਰ ਦੁੱਧ, 2 ਟੇਬਲ ਸਪੂਨ ਨਿੰਬੂ ਦਾ ਰਸ, 1 ਟੀ ਸਪੂਨ ਹਰੀ ਇਲਾਚੀ, 1 ਟੇਬਲ ਸਪੂਨ ਦੇਸੀ ਘਿਉ, 250 ਗ੍ਰਾਮ ਚੀਨੀ, ਤੇਲ, ਬਦਾਮ (ਸਜਾਵਟ ਲਈ)।
ਢੰਗ : ਇਕ ਭਾਰੀ ਕੜਾਹੀ ਵਿਚ ਦੁੱਧ ਲੈ ਕੇ ਉਬਾਲੋ। ਫਿਰ ਇਸ ਵਿਚ 2 ਟੇਬਲ ਸਪੂਨ ਨਿੰਬੂ ਦਾ ਰਸ ਪਾ ਕੇ ਤਦ ਤਕ ਹਿਲਾਉ ਜਦੋਂ ਤਕ ਦੁੱਧ ਫਟਣਾ ਨਾ ਸ਼ੁਰੂ ਹੋਵੇ। ਫਿਰ ਇਸ ਵਿਚ 1 ਟੀ ਸਪੂਨ ਹਰੀ ਇਲਾਇਚੀ, 1 ਟੇਬਲ ਸਪੂਨ ਦੇਸੀ ਘਿਉ ਅਤੇ 250 ਗ੍ਰਾਮ ਚੀਨੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਹੋਏ ਪਕਾਉ।
ਜਦੋਂ ਤਕ ਸਾਰਾ ਮਿਸ਼ਰਣ ਕੜਾਹੀ ਦੇ ਕਿਨਾਰਿਆਂ ਨੂੰ ਛੱਡਣ ਨਾ ਲੱਗੇ। ਇਸ ਸਾਰੇ ਮਿਸ਼ਰਣ ਨੂੰ ਤੇਲ ਨਾਲ ਗਰੀਸ ਕੀਤੀ ਹੋਈ ਟਰੇਅ ਵਿਚ ਕੱਢ ਕੇ ਉਤੇ ਬਦਾਮ ਨਾਲ ਸਜਾਵਟ ਕਰੋ। ਸਾਰੀ ਰਾਤ ਢੱਕ ਕੇ ਰੱਖੋ। ਫਿਰ ਜਿਵੇਂ ਦਿਲ ਕਰੇ ਉਸੇ ਤਰ੍ਹਾਂ ਕੱਟ ਕੇ ਖਾ ਲਵੋ। ਮਿਲਕ ਕੇਕ ਬਣ ਕੇ ਤਿਆਰ ਹੈ।