ਘਰ ਵਿਚ ਇਸ ਤਰ੍ਹਾਂ ਬਣਾਓ ਠੰਢਾਈ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਠੰਢਾਈ ਇਕ ਸੀਜਨਲ ਡਰਿੰਕ ਹੈ, ਜਿਸ ਦਾ ਠੰਡਾ, ਮਿੱਠਾ ਅਤੇ ਤਿੱਖਾ ਅਹਿਸਾਸ ਇਸ ਨੂੰ ਹਰ ਕਿਸੇ ਦੀ ਮਨਪਸੰਦ ਬਣਾਉਂਦਾ ਹੈ। ਗੁਲਾਬ ਦੀ ਸੁੱਕੀ ਪੱਤੀਆਂ, ਮੇਵੇ ....

Thandai

ਠੰਢਾਈ ਇਕ ਸੀਜਨਲ ਡਰਿੰਕ ਹੈ, ਜਿਸ ਦਾ ਠੰਡਾ, ਮਿੱਠਾ ਅਤੇ ਤਿੱਖਾ ਅਹਿਸਾਸ ਇਸ ਨੂੰ ਹਰ ਕਿਸੇ ਦੀ ਮਨਪਸੰਦ ਬਣਾਉਂਦਾ ਹੈ। ਗੁਲਾਬ ਦੀ ਸੁੱਕੀ ਪੱਤੀਆਂ, ਮੇਵੇ ਅਤੇ ਕੁੱਝ ਚੁਨਿੰਦਾ ਖੜੇ ਮਾਸਾਲੇ ਨਾਲ ਬਨਣ ਵਾਲੀ ਇਸ ਠੰਢਾਈ ਦਾ ਸਵਾਦ ਆਪਣੇ ਆਪ ਵਿਚ ਬਹੁਤ ਲਾਜਵਾਬ ਹੈ। ਚਲੋ ਜੀ ਬਣਾਉਂਦੇ ਹਾਂ ਘਰ ਵਿਚ ਲਾਜਵਾਬ ਠੰਡਾਈ।

ਸਮੱਗਰੀ - ਗੁਲਾਬ ਦੀਆਂ ਪੱਤੀਆਂ  -  2 ਚਮਚੇ, ਖਸਖਸ  -  2 ਚਮਚੇ, ਕਾਲੀ ਮਿਰਚ - 1 ਚਮਚਾ, ਹਰੀ ਇਲਾਚੀ - 2- 3, ਪਿਸਤਾ - 6 - 7, ਲੌਂਗ - 2, ਖਰਬੂਜੇ ਦੇ ਬੀਜ - 1 ਚਮਚਾ, ਸੌਫ਼ - 1 ਚਮਚਾ, ਕਟੇ ਹੋਏ ਬਦਾਮ - 1 ਚਮਚਾ, ਕੇਸਰ - 2-3 ਪੱਤੀਆਂ, ਦੁੱਧ - 2 ਕਪ, ਚੀਨੀ - 2-3 ਚਮਚੇ 

ਵਿਧੀ - ਸੱਭ ਤੋਂ ਪਹਿਲਾਂ ਇਕ ਬਾਉਲ ਲਉ। ਇਸ ਬਾਉਲ ਵਿਚ ਗੁਲਾਬ ਦੀਆਂ ਪੱਤੀਆਂ, ਲੌਂਗ, ਕਾਲੀ ਮਿਰਚ, ਖਰਬੂਜੇ ਦੇ ਬੀਜ, ਖਸਖਸ, ਸੌਫ਼, ਕਟੇ ਹੋਏ ਬਦਾਮ, ਪਿਸਤਾ ਅਤੇ ਹਰੀ ਇਲਾਚੀ ਪਾਉ। ਹੁਣ ਪਾਣੀ ਪਾਓ। ਇਹ ਸਾਰੀਆਂ ਚੀਜ਼ਾਂ ਨੂੰ ਘੱਟ ਤੋਂ ਘੱਟ 2 ਘੰਟੇ ਲਈ ਭਿਓਂ ਦਿਉ। ਹੁਣ ਇਕ ਮਿਕਸੀ ਦਾ ਜਾਰ ਲਉ। ਇਸ ਜਾਰ ਵਿਚ ਭਿੱਜਿਆ ਹੋਇਆ ਮਿਕਸਚਰ ਪਾਓ। ਪੀਸ ਕੇ ਇਸ ਸਾਰੇ ਦਾ ਇਕ ਵਧੀਆ ਪੇਸਟ ਬਣਾ ਲਉ। ਹੁਣ ਇਸ ਪੇਸਟ ਵਿਚ ਚੀਨੀ ਪਾ ਕੇ ਫਿਰ ਤੋਂ ਇਕ ਵਾਰ ਹੋਰ ਪੀਸ ਲਉ। ਫਿਰ ਇਕ ਸਾਫ਼ ਕੀਤਾ ਹੋਇਆ ਬਾਉਲ ਲਉ।  ਹੁਣ ਇਕ ਮਲਮਲ ਦੇ ਕੱਪੜੇ ਵਿਚ ਪੂਰਾ ਮਿਕਸਚਰ ਕੱਢ ਲਉ।

ਫਿਰ ਇਸ ਨੂੰ ਛਾਣ ਕੇ ਇਕ ਸਾਫ਼ ਸੁਥਰੇ ਬਾਉਲ ਵਿਚ ਕੱਢ ਕੇ ਰੱਖ ਲਉ। ਹੁਣ 2 ਕਪ ਬਿਲਕੁਲ ਠੰਡਾ ਦੁੱਧ ਮਿਕਸਿੰਗ ਜਾਰ ਵਿਚ ਪਾਉ ਅਤੇ ਇਸ ਵਿਚ 4 ਚਮਚੇ ਠੰਢਾਈ ਦਾ ਪੇਸਟ ਪਾਉ। ਇਸ ਪੇਸਟ ਵਿਚ ਕੇਸਰ ਦੀਆਂ ਪੱਤੀਆਂ ਨੂੰ ਵੀ ਮਿਲਾ ਲਉ। ਇਸ ਤਰ੍ਹਾਂ ਤਿਆਰ ਹੋਈ ਠੰਢਾਈ ਨੂੰ ਗਲਾਸ ਵਿਚ ਕੱਢ ਕੇ, ਉੱਤੇ ਗੁਲਾਬ ਦੀਆਂ ਪੱਤੀਆਂ ਨਾਲ ਸਜਾਉ। ਠੰਢਾਈ ਵਿਚ ਉਪਯੁਕਤ ਹੋਣ ਵਾਲੀ ਸਾਰੀ ਸਮਗਰੀ ਨੂੰ ਘੱਟ ਤੋਂ ਘੱਟ 2 ਘੰਟੇ ਤੱਕ ਭਿਓਂ ਕੇ ਰੱਖੋ, ਇਸ ਨਾਲ ਗੁਲਾਬ ਦਾ ਪੂਰਾ ਸਤ ਨਿਕਲਣ ਦੇ  ਨਾਲ ਹੀ ਉਸ ਦੀ ਖੁਸ਼ਬੂ ਵੀ ਬਣੀ ਰਹੇਗੀ। ਇਸ ਨੂੰ ਹਮੇਸ਼ਾ ਠੰਡੇ ਦੁੱਧ ਦੇ ਨਾਲ ਹੀ ਬਣਾਉ, ਤਾਂਕਿ ਗਰਮੀ ਦੇ ਮੌਸਮ ਵਿਚ ਠੰਢਕ ਦਾ ਅਹਿਸਾਸ ਦਿਲਾਏ।