ਗੁੜ ਦੀ ਖੀਰ ਬਣਾਉਣ ਦਾ ਅਸਾਨ ਤਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਗੁੜ ਦੀ ਖੀਰ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਰਵਾਇਤੀ ਰੈਸੀਪੀ ਹੈ। ਸਰਦੀ ਦੇ ਮੌਸਮ ਵਿਚ ਗੁੜ ਦੀ ਖੀਰ ਖਾਣ 'ਚ ਹੋਰ ਵੀ ਜ਼ਿਆਦਾ ਸਵਾਦਿਸ਼ਟ ਲਗਦੀ ਹੈ। ਬਿਹਾਰ...

Jaggery Kheer

ਗੁੜ ਦੀ ਖੀਰ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੀ ਰਵਾਇਤੀ ਰੈਸੀਪੀ ਹੈ। ਸਰਦੀ ਦੇ ਮੌਸਮ ਵਿਚ ਗੁੜ ਦੀ ਖੀਰ ਖਾਣ 'ਚ ਹੋਰ ਵੀ ਜ਼ਿਆਦਾ ਸਵਾਦਿਸ਼ਟ ਲਗਦੀ ਹੈ। ਬਿਹਾਰ ਵਿਚ ਗੁੜ ਦੀ ਖੀਰ ਨੂੰ ਰਸੀਆ ਅਤੇ ਪੱਛਮ ਉੱਤਰ ਪ੍ਰਦੇਸ਼ ਵਿਚ ਇਸ ਨੂੰ ਰਸਖੀਰ ਵੀ ਕਿਹਾ ਜਾਂਦਾ ਹੈ। 

ਸਮੱਗਰੀ : ਚਾਵਲ ½ (80 ਗ੍ਰਾਮ), ਗੁੜ 3/4 ਕਪ ਬਰੀਕ ਤੋੜਿਆ ਹੋਇਆ (150 ਗ੍ਰਾਮ), ਫੁਲ ਕਰੀਮ ਦੁੱਧ 1 ਲਿਟਰ, ਬਦਾਮ 8 -10, ਕਾਜੂ 8 - 10, ਕਿਸ਼ਮਿਸ਼ 2 ਟੇਬਲ ਸਪੂਨ, ਇਲਾਇਚੀ 5 - 6

ਗੁੜ ਦੀ ਖੀਰ ਬਣਾਉਨ ਦਾ ਤਰੀਕਾ : ਗੁੜ ਦੀ ਖੀਰ ਬਣਾਉਣ ਲਈ ਇਕ ਵੱਡੇ ਭਾਂਡੇ ਵਿਚ ਦੁੱਧ ਉਬਾਲਣ ਲਈ ਰੱਖ ਦਿਓ। ਬਦਾਮ, ਕਾਜੂ ਨੂੰ ਬਰੀਕ ਛੋਟੇ - ਛੋਟੇ ਟੁਕੜਿਆਂ ਵਿਚ ਕੱਟ ਕੇ ਤਿਆਰ ਕਰ ਲਓ। ਕਿਸ਼ਮਿਸ਼ ਨੂੰ ਸਾਫ਼ ਕਰ ਕੇ ਲੈ ਲਓ। ਇਲਾਇਚੀ ਨੂੰ ਛਿਲ ਕੇ ਇਸ ਦੇ ਬੀਜਾਂ ਦਾ ਪਾੂਡਰ ਬਣਾ ਲਓ। ਅੱਧਾ ਕਪ ਚਾਵਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਧੋ ਕੇ 2 ਘੰਟੇ ਲਈ ਪਾਣੀ ਵਿੱਚ ਭਿਓਂ ਕੇ ਰੱਖ ਦਿਓ। ਇਸ ਤੋਂ ਬਾਅਦ ਚਾਵਲਾਂ ਵਿਚੋਂ ਫ਼ਾਲਤੂ ਪਾਣੀ ਕੱਢ ਕੇ ਚਾਵਲ ਲੈ ਲਓ। ਦੁੱਧ ਵਿਚ ਉਬਾਲ ਆਉਣ 'ਤੇ ਚਾਵਲਾਂ ਨੂੰ ਦੁੱਧ ਵਿਚ ਪਾ ਕੇ ਮਿਲਾ ਦਿਓ।

ਦੁੱਧ ਨੂੰ ਚਮਚ ਨਾਲ ਚਲਾਓ ਅਤੇ ਖੀਰ ਵਿਚ ਉਬਾਲ ਆਉਣ ਤੋਂ ਬਾਅਦ ਗੈਸ ਨੂੰ ਹੌਲੀ ਰੱਖੋ, ਖੀਰ ਨੂੰ ਹਰ 1 - 2 ਮਿੰਟ ਵਿਚ ਚਲਾਉਂਦੇ ਰਹੇ ਕਿਉਂਕਿ ਖੀਰ ਤਲੇ ਵਿਚ ਬਹੁਤ ਜਲਦੀ ਜਲਣ ਲੱਗ ਜਾਂਦੀ ਹੈ। ਦੂਜੇ ਭਾਂਡੇ ਵਿਚ ½ ਕਪ ਪਾਣੀ ਅਤੇ ਗੁੜ ਪਾ ਕੇ ਗੈਸ 'ਤੇ ਰੱਖ ਦਿਓ।  ਗੁੜ ਦੇ ਪੂਰੀ ਤਰ੍ਹਾਂ ਨਾਲ ਪਾਣੀ ਵਿਚ ਘੁਲ ਜਾਣ 'ਤੇ ਗੈਸ ਬੰਦ ਕਰ ਦਿਓ। ਚਾਵਲ ਮੁਲਾਇਮ ਹੋ ਜਾਣ ਤੱਦ ਖੀਰ ਵਿਚ ਕਾਜੂ, ਕਿਸ਼ਮਿਸ਼ ਅਤੇ ਬਦਾਮ ਪਾ ਦਿਓ।

ਚਾਵਲ ਦੁੱਧ ਵਿਚ ਚੰਗੇ ਤਰ੍ਹਾਂ ਨਾਲ ਮਿਲ ਜਾਣ 'ਤੇ ਇਸ ਵਿਚ ਇਲਾਇਚੀ ਪਾਊਡਰ ਪਾ ਦਿਓ। ਖੀਰ ਬਣ ਕੇ ਤਿਆਰ ਹੈ। ਗੈਸ ਬੰਦ ਕਰ ਦਿਓ ਅਤੇ ਖੀਰ ਨੂੰ ਠੰਡਾ ਹੋਣ ਦਿਓ। ਖੀਰ ਦੇ ਠੰਡੇ ਹੋ ਜਾਣ 'ਤੇ, ਗੁੜ ਦਾ ਘੋਲ ਛਲਨੀ ਨਾਲ ਛੰਨ ਕੇ ਖੀਰ ਵਿਚ ਪਾ ਕੇ ਮਿਲਾ ਦਿਓ। ਖੀਰ ਬਣ ਕਰ ਤਿਆਰ ਹੈ ਇਸ ਨੂੰ ਕੌਲੇ ਵਿਚ ਕੱਢ ਲਓ ਅਤੇ ਕਟੇ ਹੋਏ ਕਾਜੂ ਬਦਾਮ ਤੋਂ ਸਜਾਓ।