ਘਰ ਦੀ ਰਸੋਈ ਵਿਚ : ਕੜ੍ਹੀ ਪਕੌੜਾ
ਵੇਸਣ 250 ਗਰਾਮ, ਖੱਟਾ ਦਹੀਂ 500 ਗਰਾਮ, ਹਿੰਗ 1 ਚੂੰਢੀ, ਘਿਉ ਤਲਣ ਲਈ, ਲਾਲ ਮਿਰਚ 1 ਚੱਮਚ, ਲੂਣ ਦੋ ਚੱਮਚ, ਹਲਦੀ 1 ਚੱਮਚ, ਜੀਰਾ-ਧਨੀਆ ਪਾਊਡਰ...
Kadhi pakora
ਸਮੱਗਰੀ : ਵੇਸਣ 250 ਗਰਾਮ, ਖੱਟਾ ਦਹੀਂ 500 ਗਰਾਮ, ਹਿੰਗ 1 ਚੂੰਢੀ, ਘਿਉ ਤਲਣ ਲਈ, ਲਾਲ ਮਿਰਚ 1 ਚੱਮਚ, ਲੂਣ ਦੋ ਚੱਮਚ, ਹਲਦੀ 1 ਚੱਮਚ, ਜੀਰਾ-ਧਨੀਆ ਪਾਊਡਰ 1-1 ਚੱਮਚ।
ਵਿਧੀ : ਵੇਸਣ ਨੂੰ ਛਾਣ ਕੇ ਅੱਧੇ ਵੇਸਣ ਨੂੰ ਏਨਾ ਪਾਣੀ ਪਾ ਕੋ ਘੋਲੋ ਕਿ ਉਹ ਉੁਂਗਲੀ ਨਾਲੋਂ ਆਸਾਨੀ ਨਾਲ ਡਿੱਗਣ ਲੱਗੇ। ਇਕ ਕੜਾਹੀ ਵਿਚ ਘਿਉ ਗਰਮ ਕਰੋ ਅਤੇ ਵੇਸਣ ਦੇ ਘੋਲ ਦੇ ਪਕੌੜੇ ਤਲ ਲਉ। ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਉ। ਉਸ ਵਿਚ ਸੁੱਕਾ ਵੇਸਣ ਚੰਗੀ ਤਰ੍ਹਾਂ ਮਿਲਾ ਦਿਉ ਤਾਕਿ ਵੇਸਣ ਦੀਆਂ ਫੁੱਟੀਆਂ ਨਾ ਬਣ ਜਾਣ। ਇਕ ਪਤੀਲੇ ਵਿਚ ਇਕ ਵੱਡਾ ਚੱਮਚ ਘਿਉ ਗਰਮ ਕਰੋ ਅਤੇ ਹਿੰਗ, ਜੀਰੇ ਦਾ ਤੜਕਾ ਲਗਾਉ। ਫਿਰ ਪਤੀਲੇ ਵਿਚ ਵੇਸਣ ਮਿਲਿਆ ਦਹੀਂ, ਲੀਟਰ ਪਾਣੀ ਅਤੇ ਮਸਾਲੇ ਪਾ ਦਿਉ। ਇਕ ਦੋ ਉਬਾਲੇ ਆਉਣ 'ਤੇ ਪਕੌੜੇ ਪਾ ਦਿਉ। ਤੇਜ਼ ਅੱਗ 'ਤੇ ਕੜ੍ਹੀ ਨੂੰ ਘੱਟ ਤੋਂ ਘੱਟ ਅੱਧਾ ਘੰਟਾ ਪਕਾਉ, ਫਿਰ ਲਾਹ ਲਉ।