ਰਾਤ ਦੇ ਬਚੇ ਚਾਵਲਾਂ ਨਾਲ ਬਣਾਓ ਸਵਾਦਿਸ਼ਟ ਪਕਵਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਚਾਵਲ ਸਾਡੇ ਭੋਜਨ ਦਾ ਇਕ ਅਹਿਮ ਹਿੱਸਾ ਹੁੰਦੇ ਹਨ।

Rice

ਚਾਵਲ ਸਾਡੇ ਭੋਜਨ ਦਾ ਇਕ ਅਹਿਮ ਹਿੱਸਾ ਹੁੰਦੇ ਹਨ। ਕੁੱਝ ਘਰਾਂ ਵਿਚ ਤਾਂ ਬਿਨਾਂ ਚਾਵਲ ਦੇ ਭੋਜਨ ਪੂਰਾ ਹੀ ਨਹੀਂ ਹੁੰਦਾ ਪਰ ਅਕਸਰ ਘਰਾਂ ਵਿਚ ਚਾਵਲ ਬਚ ਜਾਂਦੇ ਹਨ ਅਤੇ ਤੁਸੀਂ ਸਵੇਰੇ ਸੋਚਦੇ ਹੋ ਕਿ ਇਸ ਦੇ ਨਾਲ ਨਵਾਂ ਕੀ ਬਣਾਇਆ ਜਾਵੇ। ਜਦੋਂ ਵੀ ਬਚੇ ਹੋਏ ਚਾਵਲਾਂ ਦੀ ਗੱਲ ਹੁੰਦੀ ਹੈ ਤਾਂ ਦਿਮਾਗ ਵਿਚ ਫਰਾਈਡ ਰਾਇਸ ਦਾ ਹੀ ਖਿਆਲ ਆਉਂਦਾ ਹੈ ਪਰ ਬਚੇ ਹੋਏ ਚਾਵਲਾਂ ਨਾਲ ਤੁਸੀਂ ਹੋਰ ਵੀ ਬਹੁਤ ਕੁੱਝ ਬਣਾ ਸਕਦੇ ਹੋ। ਆਓ ਜਾਣਦੇ ਹਾਂ ਬਚੇ ਹੋਏ ਚਾਵਲਾਂ ਨੂੰ ਨਵੇਂ ਅੰਦਾਜ਼ ਵਿਚ ਬਣਾਉਣ ਦੇ ਤਰੀਕਿਆਂ ਦੇ ਬਾਰੇ...

ਮੈਂਗੋ ਚਾਵਲ :- ਇਸ ਨੂੰ ਬਣਾਉਣ ਲਈ ਤੁਹਾਨੂੰ ਤਿੰਨ ਕਪ ਬਚੇ ਹੋਏ ਚਾਵਲ, ਇਕ ਕਪ ਕੱਦੂਕਸ ਅੰਬ ਅਤੇ ਕੁੱਝ ਮਸਾਲਿਆਂ ਦੀ ਲੋੜ ਹੋਵੇਗੀ। ਇਕ ਪੈਨ ਵਿਚ ਤੇਲ ਗਰਮ ਕਰਕੇ ਉਸ ਵਿਚ ਰਾਈ ਦੇ ਦਾਣੇ, ਇਕ ਚਮਚ ਛੋਲਿਆਂ ਦੀ ਦਾਲ ਅਤੇ ਦੋ ਚਮਚ ਉੜਦ ਦਾਲ, ਕੜੀ ਪੱਤਾ, ਸਾਬੁਤ ਲਾਲ ਮਿਰਚ, ਹਰੀ ਮਿਰਚ, ਹਿੰਗ, ਮੂੰਗਫਲੀ ਦੇ ਦਾਣੇ ਆਦਿ ਪਾਓ। ਜਦੋਂ ਦਾਲਾਂ ਦਾ ਰੰਗ ਭੂਰਾ ਹੋਣ ਲੱਗੇ ਤਾਂ ਇਸ ਵਿਚ ਕੱਦੂਕਸ ਅਦਰਕ ਪਾ ਕੇ ਕੁੱਝ ਸੈਂਕਡ ਲਈ ਹਿਲਾਉ। ਹੁਣ ਇਸ ਵਿਚ ਹਲਦੀ ਅਤੇ ਅੰਬ ਨੂੰ ਮਿਲਾ ਕੇ ਦੋ-ਤਿੰਨ ਮਿੰਟ ਲਈ ਚਲਾਉਂਦੇ ਰਹੋ। ਹੁਣ ਇਸ ਵਿਚ ਸਵਾਦਾਨੁਸਾਰ ਲੂਣ ਮਿਲਾਉ। ਅੰਤ ਵਿਚ ਰਾਤ ਦੇ ਬਚੇ ਚਾਵਲ ਮਿਲਾਉ ਅਤੇ ਚੰਗੇ ਤਰ੍ਹਾਂ ਮਿਕਸ ਕਰੋ। ਤੁਹਾਡਾ ਮੈਂਗੋ ਰਾਈਸ ਤਿਆਰ ਹੈ। ਉਂਜ ਤੁਸੀਂ ਮੈਂਗੋ ਰਾਈਸ ਦੀ ਤਰ੍ਹਾਂ ਲੇਮਨ ਰਾਈਸ, ਟੋਮੇਟੋ ਰਾਈਸ, ਕੋਕੋਨਟ ਰਾਈਸ, ਕੜੀਪੱਤਾ ਰਾਈਸ, ਧਨੀਆ-ਪੁਦੀਨਾ ਰਾਈਸ ਅਤੇ ਮਸਾਲਾ ਰਾਈਸ ਆਦਿ ਬਣਾ ਸਕਦੇ ਹੋ।

ਰਾਈਸ ਇਡਲੀ :- ਰਾਤ ਦੇ ਚਾਵਲਾਂ ਨੂੰ ਨਾਸ਼ਤੇ ਵਿਚ ਬਤੋਰ ਇਡਲੀ ਪੇਸ਼ ਕਰੋ।  ਹਾਲਾਂਕਿ ਇਡਲੀ ਨੂੰ ਨਾਸ਼ਤੇ ਵਿਚ ਪ੍ਰੋਸਣ ਲਈ ਤੁਹਾਨੂੰ ਥੋੜੀ ਤਿਆਰੀ ਰਾਤ ਨੂੰ ਹੀ ਕਰਣੀ ਹੋਵੇਗੀ।  ਇਸ ਲਈ ਪਹਿਲਾਂ ਬਚੇ ਹੋਏ ਚਾਵਲ, ਹਰੀ ਮਿਰਚ, ਲੂਣ ਨੂੰ ਇਕ ਕਪ ਦਹੀ ਦੇ ਨਾਲ ਮਿਕਸੀ ਵਿਚ ਪਾ ਕੇ ਚੰਗੇ ਤਰ੍ਹਾਂ ਪੀਹ ਕੇ ਪੇਸਟ ਬਣਾ ਲਉ। ਹੁਣ ਇਕ ਬਰਤਨ ਲੈ ਕੇ ਉਸ ਵਿਚ ਤਿਆਰ ਕੀਤਾ ਮਿਸ਼ਰਣ, ਰਾਈਸ ਅਤੇ ਦੋ ਕਪ ਪਾਣੀ ਮਿਲਾ ਕੇ ਰਾਤ ਭਰ ਇਵੇਂ ਹੀ ਰਹਿਣ ਦਿਓ ਤਾਂਕਿ ਉਹ ਚੰਗੀ ਤਰ੍ਹਾਂ ਫੁਲ ਜਾਣ। ਸਵੇਰੇ ਚੰਗੀ ਤਰ੍ਹਾਂ ਬੈਟਰ ਤਿਆਰ ਕਰੋ , ਇਸ ਨਾਲ ਤੁਹਾਡੀਆਂ ਇਡਲੀਆਂ ਬੇਹੱਦ ਮੁਲਾਇਮ ਬਣਨਗੀਆਂ।

ਹੁਣ ਇਸ ਵਿਚ ਕਟਿਆ ਹੋਇਆ ਕੜੀਪੱਤਾ, ਅਦਰਕ ਅਤੇ ਧਨੀਆ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਇਕ ਵਾਰ ਇਡਲੀ ਦੇ ਬੈਟਰ ਦੀ ਕੰਸਿਸਟੇਂਸੀ ਚੈਕ ਕਰੋ। ਜੇਕਰ ਤੁਹਾਨੂੰ ਬੈਟਰ ਥੋੜ੍ਹਾ ਗਾੜਾ ਲੱਗੇ ਤਾਂ ਤੁਸੀਂ ਉਸ ਵਿਚ ਥੋੜ੍ਹਾ ਪਾਣੀ ਵੀ ਮਿਲਾ ਸਕਦੇ ਹੋ। ਇਸ ਤੋਂ ਬਾਅਦ ਇਡਲੀ ਦੇ ਮੋਲਡ ਕੱਢ ਕੇ ਉਸ ਨੂੰ ਤੇਲ ਜਾਂ ਘਿਓ ਦੀ ਮਦਦ ਨਾਲ ਗਰੀਸ ਕਰੋ। ਫਿਰ ਇਨ੍ਹਾਂ ਵਿਚ ਬੈਟਰ ਪਾਓ ਅਤੇ 15 ਤੋਂ 20 ਮਿੰਟ ਲਈ ਭਾਫ ਤੇ ਪਕਾਉ। ਇਸ ਨੂੰ ਦੋ ਮਿੰਟ ਤੱਕ ਰੇਸਟ ਕਰਨ ਦਿਓ ਅਤੇ ਫਿਰ ਉਸ ਨੂੰ ਮੋਲਡ ਵਿੱਚੋਂ ਕੱਢ ਦਿਓ। ਤੁਹਾਡੀ ਇਡਲੀ ਤਿਆਰ ਹੈ। ਤੁਸੀਂ ਇਸ ਨੂੰ ਸਾਂਭਰ ਅਤੇ ਨਾਰੀਅਲ ਚਟਨੀ ਦੇ ਨਾਲ ਪ੍ਰੋਸ ਸਕਦੇ ਹੋ।  

ਚਾਵਲ ਦੀ ਰੋਟੀ :- ਜੇਕਰ ਤੁਸੀਂ ਚਾਵਲ ਨੂੰ ਕਦੇ ਰੋਟੀ ਦੇ ਰੂਪ ਵਿਚ ਨਹੀਂ ਖਾਧਾ ਤਾਂ ਇਕ ਵਾਰ ਇਸ ਨੂੰ ਵੀ ਟ੍ਰਾਈ ਕਰਕੇ ਵੇਖੋ। ਇਸ ਨੂੰ ਬਣਾਉਣ ਲਈ ਤੁਸੀਂ ਚਾਰ ਵੱਡੇ ਚਮਚ ਬਚੇ ਹੋਏ ਚਾਵਲਾਂ ਵਿਚ ਇਕ ਕਪ ਚਾਵਲ ਦਾ ਆਟਾ, ਦੋ ਚਮਚ ਲਸਣ, ਹਰੀ ਮਿਰਚ, ਕੱਦੂਕਸ ਅਦਰਕ, ਤਿੰਨ ਚਮਚੇ ਦਹੀ, ਦੋ ਚਮਚੇ ਤੇਲ ਅਤੇ ਸਵਾਦਾਨੁਸਾਰ ਲੂਣ ਨੂੰ ਮਿਕਸ ਕਰ ਕੇ ਪਾਣੀ ਦੀ ਮਦਦ ਨਾਲ ਆਟਾ ਤਿਆਰ ਕਰੋ। ਇਸ ਤੋਂ ਬਾਅਦ ਤੁਸੀਂ ਉਸ ਆਟੇ ਦੀ ਮਦਦ ਨਾਲ ਰੋਟੀ ਵੇਲ ਕੇ ਸੇਕੋ, ਤੁਹਾਡੀ ਚਾਵਲ ਦੀ ਰੋਟੀ ਤਿਆਰ ਹੈ। ਤੁਸੀਂ ਚਾਹੋ ਤਾਂ ਇਸ ਪ੍ਰਕਾਰ ਪਰੌਂਠਾ ਵੀ ਤਿਆਰ ਕਰ ਸਕਦੇ ਹੋ। ਇਸ ਨੂੰ ਤੁਸੀਂ ਅਚਾਰ ਜਾਂ ਚਟਨੀ ਦੇ ਨਾਲ ਗਰਮਾ ਗਰਮ ਪਰੋਸੋ। ਆਟੇ ਵਿਚ ਦਹੀ ਤੁਹਾਡੀ ਰੋਟੀਆਂ ਨੂੰ ਪੋਲਾ ਬਣਾਏਗੀ ਪਰ ਧਿਆਨ ਰੱਖੋ ਕਿ ਉਹ ਖੱਟੀ ਨਾ ਹੋਵੇ, ਨਹੀਂ ਤਾਂ ਉਸ ਦਾ ਖੱਟਾਪਨ ਤੁਹਾਨੂੰ ਰੋਟੀਆਂ ਵਿਚ ਵੀ ਮਹਿਸੂਸ ਹੋਵੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ