ਪੱਤਾ ਗੋਭੀ ਅਤੇ ਅੰਗੂਰ ਦਾ ਸਲਾਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਿਹਤ ਲਈ ਹੁੰਦੈ ਫਾਇਦੇਮੰਦ

Cabbage and Grape Salad

 

ਸਮੱਗਰੀ: ਅੱਧਾ ਕੱਪ ਬਰੀਕ ਕੱਟੀ ਪੱਤ ਗੋਭੀ, ਅੱਧੀ ਬਰੀਕ ਕੱਟੀ ਸ਼ਿਮਲਾ ਮਿਰਚ, ਦੋ ਹਰੀਆਂ ਮਿਰਚਾਂ, ਇਕ ਕੱਪ ਹਰੇ ਤੇ ਕਾਲੇ ਅੰਗੂਰ, ਨਮਕ ਅਤੇ ਨਿੰਬੂ ਸਵਾਦ ਅਨੁਸਾਰ, ਇਕ ਛੋਟਾ ਚਮਚ ਤੇਲ, ਤੜਕੇ ਲਈ ਰਾਈ

ਬਣਾਉਣ ਦਾ ਤਰੀਕਾ: ਪੱਤਾ ਗੋਭੀ ਨੂੰ ਧੋ ਕੇ ਦੋ ਹਿੱਸਿਆਂ ’ਚ ਵੰਡ ਲਉ ਅਤੇ ਦੋ ਵੱਡੇ ਪੱਤੇ ਬਾਹਰੀ ਹਿੱਸੇ ’ਚੋਂ ਕੱਢ ਕੇ ਰੱਖ ਲਉ। ਸਜਾਵਟ ਲਈ ਹੁਣ ਲਗਭਗ ਅੱਧਾ ਕੱਪ ਪੱਤਾ ਗੋਭੀ ਬਰੀਕ ਕੱਟ ਲਉ। ਪੱਤਾ ਗੋਭੀ ਦੇ ਦੋਵੇਂ ਪੱਤਿਆਂ ਨੂੰ ਫ਼ਰਿਜ ’ਚ ਰੱਖੋ ਅਤੇ ਹੁਣ ਅੰਗੂਰ ਵੀ ਕੱਟ ਲਉ ਤੇ ਸ਼ਿਮਲਾ ਮਿਰਚ ਮੱਧਮ ਆਕਾਰ ’ਚ ਕੱਟੋ। ਹੁਣ ਇਕ ਕੜਾਹੀ ’ਚ ਤੇਲ ਪਾ ਕੇ ਉਸ ’ਚ ਸ਼ਿਮਲਾ ਮਿਰਚ ਦੇ ਟੁਕੜਿਆਂ ਨੂੰ ਪਾਉ ਤੇ ਇਕ ਮਿੰਟ ਲਈ ਹਿਲਾਉ ਅਤੇ ਪਲੇਟ ’ਚ ਕੱਢ ਲਉ। ਹੁਣ ਇਸੇ ਤੇਲ ’ਚ ਦੋ ਹਰੀਆਂ ਮਿਰਚਾਂ ਬਾਰੀਕ ਕੱਟ ਕੇ ਪਾਉ ਅਤੇ ਇਕ ਮਿੰਟ ਰੱਖੋ ਅਤੇ ਗੈਸ ਬੰਦ ਕਰ ਦਿਉ।

ਹੁਣ ਤੇਲ ਨੂੰ ਛਾਣ ਲਉ ਤਾਕਿ ਮਿਰਚ ਦੇ ਟੁਕੜੇ ਵੱਖ ਹੋ ਜਾਣ। ਹੁਣ ਇਕ ਵੱਡੀ ਪਲੇਟ ਜਾਂ ਬਾਊਲ ’ਚ ਪੱਤਾ ਗੋਭੀ, ਸ਼ਿਮਲਾ ਮਿਰਚ ਦੇ ਟੁਕੜੇ, ਅੰਗੂਰ, ਥੋੜ੍ਹਾ ਨਿੰਬੂ ਦਾ ਰਸ ਅਤੇ ਨਮਕ ਮਿਲਾ ਕੇ ਰੱਖੋ। ਫ਼ਰਿਜ ’ਚੋਂ ਪੱਤਾ ਗੋਭੀ ਦੇ ਦੋਵੇਂ ਟੁਕੜਿਆਂ ਨੂੰ ਕੱਢ ਕੇ ਪਲੇਟ ’ਚ ਰੱਖੋ ਅਤੇ ਉਸ ’ਚ ਮਿਕਸ ਕੀਤੀ ਹੋਈ ਉਪਰੋਕਤ ਸਮੱਗਰੀ ਪਾਉ ਅਤੇ ਹੁਣ ਤੇਲ ਨੂੰ ਗੈਸ ’ਤੇ ਰੱਖੋ ਅਤੇ ਇਸ ’ਚ ਰਾਈ ਦੇ ਦਾਣੇ ਪਾ ਕੇ ਤੜਕਾ ਲਾਉ ਅਤੇ ਰੱਖੀ ਸਮੱਗਰੀ ’ਤੇ ਫੈਲਾ ਦਿਉ। ਤੁਹਾਡਾ ਪੱਤਾ ਗੋਭੀ ਅੰਗੂਰ ਦਾ ਸਲਾਦ ਬਣ ਤਿਆਰ ਹੈ।