ਮੱਛੀ ਖਾਉ, ਦਿਲ ਰਹੇਗਾ ਕਾਇਮ
ਹਫ਼ਤੇ ਵਿਚ ਦੋ ਵਾਰ ਮੱਛੀ ਖਾਣ ਨਾਲ ਦਿਲ ਦਾ ਦੌਰਾ ਘੱਟ ਹੁੰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ...
ਨਿਊਯਾਰਕ, ਹਫ਼ਤੇ ਵਿਚ ਦੋ ਵਾਰ ਮੱਛੀ ਖਾਣ ਨਾਲ ਦਿਲ ਦਾ ਦੌਰਾ ਘੱਟ ਹੁੰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮੱਛੀ ਵਿਚ ਓਮੇਗਾ 3 ਫ਼ੈਟੀ ਐਸਿਡ ਹੁੰਦੇ ਹਨ। ਅਮਰੀਕੀ ਹਾਰਟ ਐਸੋਸੀਏਸ਼ਨ ਨੇ ਇਹ ਦਾਅਵਾ ਕੀਤਾ ਹੈ। ਅਮਰੀਕਾ ਦੇ ਹਾਰਵਰਡ ਟੀ ਐਚ ਐਚ ਚਾਨ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫ਼ੈਸਰ ਏਰਿਕ ਬੀ ਰਿਮ ਨੇ ਦਸਿਆ, 'ਵਿਗਿਆਨਕ ਅਧਿਐਨਾਂ ਵਿਚ ਓਮੇਗਾ 3 ਅਤੇ ਸਮੁੰਦਰੀ ਫ਼ੂਡ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਦੀ ਗੱਲ ਸਾਹਮਣੇ ਆਈ ਹੈ।'
ਖੋਜਕਾਰਾਂ ਮੁਤਾਬਕ ਉਨ੍ਹਾਂ ਮੱਛੀਆਂ ਨੂੰ ਖਾਣਾ ਚਾਹੀਦਾ ਹੈ ਜਿਨ੍ਹਾਂ ਵਿਚ ਓਮੇਗਾ 3 ਫ਼ੈਟੀ ਐਸਿਡਾਂ ਦੀ ਮਿਕਦਾਰ ਜ਼ਿਆਦਾ ਹੁੰਦੀ ਹੈ। ਖ਼ੁਰਾਕ ਮਾਹਰਾਂ ਦੇ ਰਸਾਲੇ ਵਿਚ ਛਪੀ ਸਲਾਹ ਵਿਚ ਮੱਛੀ ਦੇ ਸਬੰਧ ਵਿਚ ਅਧਿਐਨ ਸਾਹਮਣੇ ਆਇਆ ਹੈ। ਇਸ ਵਿਚ ਮੱਛੀ ਵਿਚ ਮਿਲਣ ਵਾਲੇ ਪਾਰੇ 'ਤੇ ਦੁਬਾਰਾ ਅਧਿਐਨ ਦੀ ਗੱਲ ਸਾਹਮਣੇ ਆਈ ਹੈ। ਖੋਜਕਾਰਾਂ ਨੇ ਦਸਿਆ ਕਿ ਬਹੁਤੇ ਸਮੁੰਦਰੀ ਫ਼ੂਡ ਵਿਚ ਪਾਰਾ ਮਿਲਦਾ ਹੈ ਪਰ ਵੱਡੀਆਂ ਮੱਛੀਆਂ ਵਿਚ ਇਹ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ ਜੋ ਸਿਹਤ ਲਈ ਫ਼ਾਇਦੇਮੰਦ ਹੈ। ਸਿੱਟਾ ਕਢਿਆ ਗਿਆ ਹੈ ਕਿ ਦੂਸ਼ਿਤ ਪਾਰੇ ਦਾ ਸਬੰਧ ਨਵਜਨਮੇ ਬੱਚਿਆਂ ਅੰਦਰ ਗੰਭੀਰ ਸਮੱਸਿਆਵਾਂ ਨਾਲ ਹੋ ਸਕਦਾ ਹੈ। (ਏਜੰਸੀ)