Food Recipes : ਪੜ੍ਹੋ ਦਹੀਂ ਖੁੰਬਾਂ ਬਣਾਉਣ ਦਾ ਅਸਾਨ ਤਰੀਕਾ
Food Recipes : ਖਾਣ ਵਿੱਚ ਹੋਵੇਗਾ ਬਹੁਤ ਟੇਸਟੀ
ਸਮੱਗਰੀ : 250 ਗ੍ਰਾਮ ਖੁੰਬਾਂ, 100 ਗ੍ਰਾਮ ਹਰੇ ਮਟਰ, 50 ਗ੍ਰਾਮ ਪਿਆਜ਼, 30 ਗ੍ਰਾਮ ਲੱਸਣ, 4-5 ਹਰੀਆਂ ਮਿਰਚਾਂ, 15 ਗ੍ਰਾਮ ਅਦਰਕ, ਇਕ ਕੱਪ ਦਹੀਂ, 50 ਗ੍ਰਾਮ ਟਮਾਟਰ, 1/2 ਚੱਮਚ ਜੀਰਾ, ਇਕ ਚੱਮਚ ਧਨੀਆ ਪਾਊਡਰ, 4-5 ਲੌਂਗ, ਥੋੜੀ ਜਹੀ ਦਾਲਚੀਨੀ, ਤੇਜ ਪੱਤਾ, ਲੂਣ ਸੁਆਦ ਅਨੁਸਾਰ, 1/4 ਚੱਮਚ ਖੰਡ, ਬਰੀਕ ਕਟਿਆ ਹਰਾ ਧਨੀਆ, ਇਕ ਚੱਮਚ ਤੇਲ।
ਵਿਧੀ : ਇਕ ਕੜਾਹੀ ਵਿਚ ਤੇਲ ਗਰਮ ਕਰੋ। ਫਿਰ ਉਸ ਵਿਚ ਦਾਲ ਚੀਨੀ, ਲੌਂਗ ਅਤੇ ਤੇਜ ਪੱਤਾ ਪਾ ਕੇ ਭੁਰਾ ਹੋਣ ਤਕ ਤਲੋ। ਹੁਣ ਇਸ ਵਿਚ ਜੀਰਾ ਪਾ ਦਿਉ। ਮੱਠੇ ਸੇਕ ਤੋਂ ਬਾਅਦ ਬਰੀਕ ਕੱਟੇ ਪਿਆਜ਼ ਪਾ ਕੇ ਭੂਰਾ ਹੋਣ ਤਕ ਭੁੰਨੋ। ਹੁਣ ਇਸ ਵਿਚ ਹਰੀ ਮਿਰਚ, ਲੱਸਣ ਅਤੇ ਅਦਰਕ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨੋ। ਗਰਮ ਮਸਾਲਾ, ਖੰਡ, ਟਮਾਟਰ ਅਤੇ ਹਲਦੀ ਪਾ ਕੇ ਟਮਾਟਰ ਨੂੰ ਗਲਣ ਦਿਉ। ਹੁਣ ਇਸ ਵਿਚ ਹਰੇ ਮਟਰ, 2 ਕੱਪ ਪਾਣੀ ਪਾ ਕੇ 20 ਮਿੰਟ ਤਕ ਭੁੰਨਣ ਲਾ ਦਿਉ। ਖੁੰਬਾਂ ਪਾ ਕੇ 5 ਮਿੰਟ ਹੋਰ ਭੁੰਨੋ। ਹੁਣ ਇਸ ’ਚ ਫੈਂਟੀ ਹੋਈ ਦਹੀਂ ਪਾ ਦਿਉ ਅਤੇ 2 ਮਿੰਟ ਬਾਅਦ ਹੀ ਚੁੱਲ੍ਹੇ ਤੋਂ ਉਤਾਰ ਕੇ ਹਰੇ ਧਨੀਏ ਨਾਲ ਸਜਾ ਕੇ ਗਰਮ ਗਰਮ ਚਾਵਲ ਜਾਂ ਰੋਟੀ ਨਾਲ ਪਰੋਸੋ।