ਘਰ 'ਚ ਬਣਾਓ ਕੇਲੇ ਦੇ ਪਕੌੜੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖਾਣ ਵਿਚ ਹੁੰਦੇ ਹਨ ਬੇਹੱਦ ਸਵਾਦ

Make banana fritters at home

 

ਮੁਹਾਲੀ: ਕੇਲੇ ਦੇ ਪਕੌੜੇ ਆਮ ਜਿਹੇ ਪਕੌੜੇ ਹਨ ਜੋ ਕਿ ਘਰ ਵਿਚ ਆਸਾਨੀ ਨਾਲ ਬਣਾਏ ਜਾ ਸਕਦੇ ਹਨ। ਕੇਲੇ ਦੇ ਪਕੌੜੇ ਬਣਾਉਣ ਵਿਚ ਬਹੁਤ ਆਸਾਨ ਹਨ। ਇਸ ਨੂੰ ਤੁਸੀਂ ਨਾਸ਼ਤੇ ਦੇ ਸਮੇਂ ਵੀ ਬਣਾ ਸਕਦੇ ਹੋ। ਗਰਮਾ ਗਰਮ ਚਾਹ ਨਾਲ ਵੀ ਤੁਸੀਂ ਕੇਲੇ ਦੇ ਪਕੌੜੇ ਖਾ ਸਕਦੇ ਹੋ। ਅੱਜ ਅਸੀ ਤੁੁਹਾਨੂੰ ਦਸਦੇ ਹਾਂ ਕਿ ਘਰ ਵਿਚ ਕਿਵੇਂ ਬਣਾਏ ਜਾਂਦੇ ਹਨ ਕੇਲੇ ਦੇ ਪਕੌੜੇ:

ਸਮੱਗਰੀ: ਵੇਸਣ-1/2 ਕੱਪ, ਚੌਲਾਂ ਦਾ ਆਟਾ-1 ਕੱਪ, ਕੱਚੇ ਕੇਲੇ-2, ਮਿਰਚ ਪਾਊਡਰ-1 ਚਮਚ, ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਦੋ ਕੱਚੇ ਕੇਲੇ ਲਉ। ਉਸ ਨੂੰ ਉਬਲਦੇ ਪਾਣੀ ਵਿਚ 10 ਮਿੰਟ ਲਈ ਪਕਾ ਲਉ। ਫਿਰ ਕੇਲਿਆਂ ਦੇ ਛਿਲਕਿਆਂ ਨੂੰ ਛਿਲ ਕੇ ਬਰਾਬਰ ਦੇ ਕੱਟ ਲਉ। ਇਕ ਕੌਲੀ ਵਿਚ ਵੇਸਣ, ਚੌਲਾਂ ਦਾ ਆਟਾ, ਨਮਕ ਅਤੇ ਮਿਰਚ ਪਾਊਡਰ ਇਕੱਠਾ ਹੀ ਮਿਲਾ ਲਉ। ਪਾਣੀ ਮਿਕਸ ਕਰ ਕੇ ਸਹੀ ਤਰ੍ਹਾਂ ਨਾਲ ਘੋਲ ਬਣਾਉ, ਘੋਲ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ। ਹੁਣ ਕੇਲੇ ਦੇ ਟੁਕੜਿਆਂ ਨੂੰ ਉਸ ਵਿਚ ਡੁਬੋਵੋ ਅਤੇ ਚੰਗੀ ਤਰ੍ਹਾਂ ਨਾਲ ਲਪੇਟ ਲਉ। ਗਰਮ ਤੇਲ ਵਿਚ ਕੇਲੇ ਦੇ ਪਕੌੜੇ ਨੂੰ ਇਕ-ਇਕ ਕਰ ਕੇ ਤਲ ਲਉ। ਤੁਹਾਡੇ ਕੇਲੇ ਦੇ ਪਕੌੜੇ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਗਰਮਾ ਗਰਮ ਚਾਹ ਨਾਲ ਸਾਸ ਜਾਂ ਚਟਣੀ ਨਾਲ ਖਾਉ।