Apple Cinnamon Halwa Recipe
120 ਗ੍ਰਾਮ ਸੇਬ
100 ਗ੍ਰਾਮ ਦਾਲਚੀਨੀ
50 ਗ੍ਰਾਮ ਖੋਇਆ
5 ਗ੍ਰਾਮ ਦਾਲਚੀਨੀ ਪਾਊਡਰ
3 ਗ੍ਰਾਮ ਲੌਂਗ ਪਾਊਡਰ
2 ਗ੍ਰਾਮ ਇਲਾਇਚੀ ਪਾਊਡਰ
10 ਗ੍ਰਾਮ ਕਿਸ਼ਮਿਸ਼
10 ਗ੍ਰਾਮ ਘਿਓ
ਪੈਨ ਵਿਚ ਘਿਓ ਗਰਮ ਕਰੋ ਅਤੇ ਕਿਸ਼ਮਿਸ਼ ਨੂੰ ਭੁੰਨੋ ਅਤੇ ਇਸ ਨੂੰ ਅਲੱਗ ਰੱਖ ਦਿਓ।
ਇਕ ਹੋਰ ਪੈਨ ਵਿਚ ਸੇਬ, ਦਾਲਚੀਨੀ, ਲੌਂਗ ਅਤੇ ਇਲਾਇਚੀ ਪਾਊਡਰ ਪਾਓ। ਧੀਮੀ ਅੱਗ 'ਤੇ ਲਗਾਤਾਰ ਹਿਲਾਂਦੇ ਰਹੋ। ਇਸ ਤੋਂ ਬਾਅਦ ਚੀਨੀ ਅਤੇ ਖੋਇਆ ਪਾਓ। ਇਸ ਨੂੰ ਵੀ ਧੀਮੀ ਅੱਗ 'ਤੇ ਪਕਾਓ ਅਤੇ ਇਸ ਨੂੰ ਸੇਬ ਵਾਲੇ ਮਿਸ਼ਰ ਵਿਚ ਪਾ ਕੇ ਚੰਗੀ ਤਰ੍ਹਾਂ ਪਕਾਓ। ਇਕ ਪਲੇਟ ਵਿਚ ਘਿਓ ਪਾ ਕੇ ਚਿਕਨਾ ਕਰ ਲਵੋ ਅਤੇ ਇਸ ਤੇ ਪੱਕਿਆ ਹੋਇਆ ਹਲਵਾ ਪਾਓ। ਇਸ ਹਲਵੇ ਨੂੰ ਗਰਮ ਗਰਮ ਸਰਵ ਕਰੋ। ਜੇ ਤੁਸੀਂ ਚਾਹੋ ਤਾਂ ਇਸ ਨੂੰ ਆਈਸਕ੍ਰੀਮ ਨਾਲ ਵੀ ਸਰਵ ਕਰ ਸਕਦੇ ਹੋ।